ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਣੇਪਾ–ਪੀੜਾਂ ਝੱਲ ਰਹੀ ਔਰਤ ਦੀ ਮੋਗਾ ਪੁਲਿਸ ਨੇ ਇੰਝ ਕੀਤੀ ਮਦਦ

ਜਣੇਪਾ–ਪੀੜਾਂ ਝੱਲ ਰਹੀ ਔਰਤ ਦੀ ਮੋਗਾ ਪੁਲਿਸ ਨੇ ਇੰਝ ਕੀਤੀ ਮਦਦ

ਮੋਗਾ ਦੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਖਾਸ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ; ਜਿਨ੍ਹਾਂ ਨੇ ਰਾਤ ਸਮੇਂ ਜਣੇਪਾ–ਪੀੜਾਂ ਝੱਲ ਰਹੀ ਇੱਕ ਔਰਤ ਦੀ ਮਦਦ ਕੀਤੀ ਸੀ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਏਐੱਸਆਈ ਬਿੱਕਰ ਸਿੰਘ ਤੇ ਕਾਂਸਟੇਬਲ ਸੁਖਜਿੰਦਰ ਸਿੰਘ ਨੇ ਜਦੋਂ ਧਰਮਕੋਟ ਕਸਬੇ ’ਚ ਇੱਕ ਔਰਤ ਨੂੰ ਕਾਫ਼ੀ ਦਰਦ ਝੱਲਦਿਆਂ ਤੱਕਿਆ, ਤਾਂ ਉਨ੍ਹਾਂ ਤੁਰੰਤ ਸਭ ਤੋਂ ਪਹਿਲਾਂ ਲੱਕੜੀ ਦੇ ਬੈਂਚਾਂ ਦਾ ਇੰਤਜ਼ਾਮ ਕੀਤਾ।

 

 

ਫਿਰ ਉਨ੍ਹਾਂ ਲਾਗਲੇ ਘਰਾਂ ’ਚੋਂ ਕੁਝ ਔਰਤਾਂ ਨੂੰ ਸੱਦਿਆ ਤੇ ਉਨ੍ਹਾਂ ਸਭਨਾਂ ਨੇ ਮਿਲ ਕੇ ਦਰਦ ਝੱਲ ਰਹੀ ਔਰਤ ਦੀ ਮਦਦ ਕੀਤੀ। ਉਸ ਔਰਤ ਦੇ ਪੁੱਤਰ ਨੇ ਜਨਮ ਲਿਆ।

 

 

ਮੋਗਾ ਪੁਲਿਸ ਦੇ ਉਪਰੋਕਤ ਦੋਵੇਂ ਅਧਿਕਾਰੀ ਰਾਤ ਸਮੇਂ ਆਪਣੀ ਗਸ਼ਤ ਦੀ ਡਿਊਟੀ ’ਤੇ ਸਨ। ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਔਰਤ ਨੂੰ ਉਸ ਦੇ ਪਰਿਵਾਰਕ ਮੈਂਬਰ ਆਪਣੇ ਸ਼ਹਿਰ ਦੇ ਤਿੰਨ ਹਸਪਤਾਲਾਂ ’ਚ ਲੈ ਕੇ ਗਏ ਸਨ ਪਰ ਕਿਸੇ ਨੇ ਵੀ ਉਸ ਨੂੰ ਦਾਖ਼ਲ ਨਹੀਂ ਕੀਤਾ ਤੇ ਰਾਤ ਸਮੇਂ ਉਸ ਲਈ ਆਪਣੇ ਬੂਹੇ ਵੀ ਨਹੀਂ ਖੋਲ੍ਹੇ।

 

 

ਤਦ ਏਐੱਸਆਈ ਬਿੱਕਰ ਸਿੰਘ ਤੇ ਕਾਂਸਟੇਬਲ ਸੁਖਜਿੰਦਰ ਸਿੰਘ ਉਸ ਔਰਤ ਦੀ ਮਦਦ ਲਈ ਬਹੁੜੇ।

ਜਣੇਪਾ–ਪੀੜਾਂ ਝੱਲ ਰਹੀ ਔਰਤ ਦੀ ਮੋਗਾ ਪੁਲਿਸ ਨੇ ਇੰਝ ਕੀਤੀ ਮਦਦ

 

ਇਸ ਘਟਨਾ ਦੀ ਇਲਾਕੇ ’ਚ ਡਾਢੀ ਚਰਚਾ ਹੈ। ਖ਼ਬਰ ਏਜੰਸੀ ਏਐੱਨਆਈ ਨੇ ਇਸ ਸਬੰਧੀ ਖਾਸ ਰਿਪੋਰਟ ਜਾਰੀ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Moga Police helped a woman this way to deliver her baby