ਮੋਗਾ ਪੁਲਿਸ ਦੇ ਹੱਥ ਅੱਜ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਅੱਜ 7 ਹਜ਼ਾਰ ਕਿਲੋਗ੍ਰਾਮ ਭੁੱਕੀ ਫੜੀ ਹੈ। ਪੁਲਿਸ ਨੇ ਭੁੱਕੀ ਨਾਲ ਭਰਿਆ ਇੱਕ ਟਰੱਕ ਫੜਿਆ ਹੈ। ਜਿਸ ਵਿਚ ਭੁੱਕੀ ਲਿਜਾਈ ਜਾ ਰਹੀ ਸੀ। ਨਾਲ ਹੀ ਦੋ ਤਸਕਰਾਂ ਨੂੰ ਵੀ ਫੜਿਆ ਗਿਆ ਹੈ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਭੁੱਕੀ ਨੂੰ ਰਾਜਸਥਾਨ ਤੋਂ ਲਿਆਂਦਾ ਗਿਆ ਸੀ। ਜਿਸ ਦੀ ਡਿਲੀਵਰੀ ਜਗਰਾਓ ( ਲੁਧਿਆਣਾ) ਵਿਖੇ ਕੀਤੀ ਜਾਣੀ ਸੀ।
ਤੁਸੀਂ ਤਸਵੀਰਾਂ ਵਿਚ ਵੇਖ ਸਕਦੇ ਹੋ ਕਿ ਕਿਵੇਂ ਕਾਲੇ ਲਿਫਾਫਿਆਂ ਵਿਚ 7000 ਕਿਲੋ ਭੁੱਕੀ ਨੂੰ ਭਰ ਕੇ ਲਿਆਇਆ ਜਾ ਰਿਹਾ ਸੀ।