ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਟੇਟ ਨਿਊ ਈਅਰ ਬੰਪਰ ਲਾਟਰੀ ਨੇ ਮੋਗੇ ਦੇ ਹਰਵਿੰਦਰ ਨੂੰ ਬਣਿਆ ਕਰੋੜਪਤੀ

ਜ਼ਿੰਦਗੀ ਵਿੱਚ ਪੈਸਾ ਸਭ ਕੁੱਝ ਨਹੀਂ ਹੁੰਦਾ ਪਰ ਕਈ ਵਾਰ ਪੈਸੇ ਦੀ ਤੋਟ ਕਾਰਨ ਬਹੁਤ ਕੁੱਝ ਕਰਨ ਖੁਣੋਂ ਰਹਿ ਵੀ ਜਾਂਦਾ ਹੈ ਪੰਜਾਬ ਸਰਕਾਰ ਦਾ ਲਾਟਰੀ ਵਿਭਾਗ ਆਪਣੀਆਂ ਸਕੀਮਾਂ ਰਾਹੀਂ ਲੋਕਾਂ ਨੂੰ ਅਜਿਹੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਕਰਨ ਅਤੇ ਨਵੇਂ ਸੁਪਨੇ ਸਜੋਣ ਦਾ ਮੌਕਾ ਪ੍ਰਦਾਨ ਕਰਦਾ ਹੈ

 

ਪੰਜਾਬ ਰਾਜ ਲਾਟਰੀਜ਼ ਵਿਭਾਗ ਵੱਲੋਂ ਪਿਛਲੇ ਦਿਨੀਂ ਕੱਢੇ ਗਏ ਪੰਜਾਬ ਸਟੇਟ ਨਿਊ ਈਅਰ ਬੰਪਰ-2020 ਦੇ ਡਰਾਅ ਵਿੱਚ ਕਰੋੜਾਂ ਰੁਪਏ ਦੇ ਇਨਾਮ ਕੱਢੇ ਗਏਇਸ ਡਰਾਅ ਦਾ ਪਹਿਲਾ ਇਨਾਮ ਤਿੰਨ ਕਰੋੜ ਰੁਪਏ ਦਾ ਸੀ, ਜਿਸ ਨੂੰ ਦੋ ਜੇਤੂਆਂ ਵਿੱਚ ਤਕਸੀਮ ਕੀਤਾ ਗਿਆ

 

ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹਾ ਦੇ ਪਿੰਡ ਚੀਮਾ ਵਾਸੀ ਹਰਵਿੰਦਰ ਸਿੰਘ ਨੂੰ 1.50 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ ਚੰਡੀਗੜ ਵਿਖੇ ਪੰਜਾਬ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮਾਂ ਕਰਵਾਉਣ ਬਾਅਦ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੰਬਾਇਨਾਂ ਦੇ ਸਪੇਅਰ ਪਾਰਟਜ਼ ਵਾਲੀ ਦੁਕਾਨ 'ਤੇ ਸੇਲਜ਼ਮੈਨ ਵਜੋਂ ਕੰਮ ਕਰਦਾ ਹੈ

 

 

ਹਰਵਿੰਦਰ ਸਿੰਘ

 

ਹਰਵਿੰਦਰ ਨੇ ਦੱਸਿਆ ਕਿ ਉਸ ਨੇ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਸੀ ਕਿ ਉਹ ਕਰੋੜਪਤੀ ਬਣੇਗਾ ਪਰ ਪੰਜਾਬ ਲਾਟਰੀਜ਼ ਵਿਭਾਗ ਦੇ ਨਿਊ ਯੀਅਰ ਬੰਪਰ ਬਦੌਲਤ ਉਹ ਰਾਤੋ ਰਾਤ ਐਨੀ ਵੱਡੀ ਰਕਮ ਜਿੱਤ ਸਕਿਆਭਵਿੱਖੀ ਯੋਜਨਾਵਾਂ ਬਾਰੇ ਗੱਲ ਕਰਦਿਆਂ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਮਾਲੀ ਤੰਗੀਆਂ ਤੋਂ ਨਿਜ਼ਾਤ ਮਿਲੇਗੀ

 

ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਨਵਾਂ ਮਕਾਨ ਵੀ ਬਣਾਉਣਾ ਚਾਹੁੰਦਾ ਹੈ ਅਤੇ ਅਜੇ ਵਿਆਹ ਵੀ ਕਰਵਾਉਣਾ ਹੈ ਲਾਟਰੀ ਵਿਭਾਗ ਦੇ ਅਧਿਕਾਰੀਆਂ ਨੇ ਹਰਵਿੰਦਰ ਸਿੰਘ ਨੂੰ ਇਨਾਮੀ ਰਾਸ਼ੀ ਜਲਦੀ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ

 

ਦੱਸਣਯੋਗ ਹੈ ਕਿ 1.50 ਕਰੋੜ ਰੁਪਏ ਦੇ ਪਹਿਲੇ ਇਨਾਮ ਦੇ ਦੂਜੇ ਜੇਤੂ ਪਠਾਨਕੋਟ ਵਾਸੀ ਰਾਕੇਸ਼ ਸ਼ਰਮਾ ਹਨ3 ਕਰੋੜ ਰੁਪਏ (ਹਰੇਕ 1.50-1.50 ਕਰੋੜ) ਦੇ ਪਹਿਲੇ ਦੋ ਇਨਾਮ ਟਿਕਟ ਨੰਬਰ -562783 ਅਤੇ ਬੀ-200528 ਲਾਟਰੀ ਨੂੰ ਦਿੱਤੇ ਗਏ ਹਨ

 

ਪੰਜਾਬ ਲੋਹੜੀ ਬੰਪਰ ਲਾਟਰੀ ਨੇ ਪਠਾਨਕੋਟ ਦੇ ਨੌਜਵਾਨ ਨੂੰ ਬਣਾਇਆ ਕਰੋੜਪਤੀ

 

ਪੰਜਾਬ ਨਿਊ ਯੀਅਰ ਬੰਪਰ ਲਾਟਰੀ, ਪਠਾਨਕੋਟ ਵਾਸੀ 3 ਘੰਟਿਆਂ 'ਚ ਬਣਿਆ ਕਰੋੜਪਤੀ

 

ਪੰਜਾਬ ਨਿਊ ਈਅਰ ਬੰਪਰ-2020 ਲਾਟਰੀ ਦਾ ਨਤੀਜਾ ਐਲਾਨਿਆ

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Moga s Harvinder becomes millionaire with Punjab State New Year Bumper Lottery