ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ 'ਚ ਸਕੂਲ ਵੈਨ ਹਾਦਸਾਗ੍ਰਸਤ, ਬੱਚੇ ਤੇ ਡਰਾਈਵਰ ਜ਼ਖਮੀ

ਪਿੰਡ ਜਨੇਰ ਨੇੜੇ ਧੁੰਦ ਕਾਰਨ ਇੱਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 13 ਬੱਚਿਆਂ ਨੂੰ ਸੱਟਾਂ ਲੱਗੀਆਂ ਹਨ। ਬੱਸ ਚਾਲਕ ਵੀ ਜ਼ਖਮੀ ਹੋ ਗਿਆ। ਇਹ ਬੱਸ ਇੱਕ ਪ੍ਰਾਈਵੇਟ ਸਕੂਲ ਦੀ ਹੈ। 
 

ਡਰਾਈਵਰ ਦੇ ਕਾਫ਼ੀ ਸੱਟਾਂ ਲੱਗੀਆਂ ਹਨ ਪਰ ਗਨੀਮਤ ਰਹੀ ਕਿ ਬੱਚਿਆਂ ਦੀ ਜਾਨ ਬੱਚ ਗਈ। ਇਸ ਦੇ ਨਾਲ ਹੀ ਜਿਨ੍ਹਾਂ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

 

ਅੰਮ੍ਰਿਤਸਰ–ਦਿੱਲੀ ਵੌਲਵੋ ਬੱਸ ਸੋਨੀਪਤ ਕੋਲ ਹਾਦਸਾਗ੍ਰਸਤ, 2 ਔਰਤਾਂ ਦੀ ਮੌਤ

 

ਜਾਣਕਾਰੀ ਮੁਤਾਬਕ 12 ਸੀਟਰ ਇਸ ਮਿੰਨੀ ਬੱਸ 'ਚ ਲਗਭਗ 40 ਬੱਚੇ ਸਵਾਰ ਸਨ। ਸਕੂਲ ਤੋਂ ਪਰਤਣ ਸਮੇਂ ਰਸਤੇ 'ਚ ਕਾਫੀ ਧੁੰਦ ਸੀ। ਬੱਸ ਚਾਲਕ ਨੇ ਜਦੋਂ ਪਿੰਡ ਜਨੇਰ ਨੇੜੇ ਸੜਕ ਕੰਡੇ ਖੜ੍ਹੇ ਇਕ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੱਸ ਦਾ ਸੰਤੁਲਨ ਵਿਗੜ ਗਿਆ। ਬੱਸ ਕਈ ਪਲਟੀਆਂ ਖਾਂਦੇ ਹੋਏ ਸੜਕ ਕਿਨਾਰੇ ਖੇਤਾਂ 'ਚ ਜਾ ਕੇ ਪਲਟ ਗਈ। 

 

ਮਜੀਠੀਆ ਦੇ ਕਾਫ਼ਲੇ ਦੀ ਇਨੋਵਾ ਹਾਦਸਾਗ੍ਰਸਤ, ਇੱਕ ਸੁਰੱਖਿਆ ਗਾਰਡ ਦੀ ਮੌਤ

 

ਅਸਲ 'ਚ ਟੈਂਪੂ ਟਰੈਵਲਰ ਨੂੰ ਸਕੂਲ ਬੱਸ ਵਜੋਂ ਵਰਤਿਆ ਜਾ ਰਿਹਾ ਸੀ। ਇਸੇ ਟੈਂਪੋ ਟਰੈਵਲਰ ਰਾਹੀਂ ਰੋਜ਼ਾਨਾ ਬੱਚਿਆਂ ਨੂੰ ਸਕੂਲ ਲਿਜਾਇਆ ਜਾਂਦਾ ਸੀ। ਇਸ ਘਟਨਾ ਤੋਂ ਜ਼ਿਲ੍ਹਾ ਅਤੇ ਪੁਲਿਸ ਪ੍ਰਸਾਸਨ ਦੀ ਅਣਗਹਿਲੀ ਸਾਫ ਨਜ਼ਰ ਆਉਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Moga School van accident students and driver injured