ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ ਪੁਲਿਸ ਮੁਕਾਬਲਾ : ਕਾਰ 'ਚੋਂ ਹੈਰੋਇਨ ਅਤੇ ਜਿੰਦਾ ਕਾਰਤੂਸ ਬਰਾਮਦ

ਮੋਗਾ ਪੁਲਿਸ ਨੇ ਇੱਕ ਕਾਰ ਵਿੱਚੋਂ 48 ਗ੍ਰਾਮ ਹੈਰੋਇਨ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਕਾਰ 'ਚ ਤਰਨਤਾਰਨ ਦਾ ਇੱਕ ਨੌਜਵਾਨ ਜੋਬਨਪ੍ਰੀਤ ਸਿੰਘ ਵੀਰਵਾਰ ਨੂੰ ਹੋਏ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਸੀ।
 

ਮੋਗਾ ਦੇ ਐਸਐਸਪੀ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਸਪੈਸ਼ਲ ਟਾਸਕ ਫੋਰਸ ਵੱਲੋਂ ਦਰਜ ਕੀਤੀ ਗਈ ਪਹਿਲੀ ਜਾਣਕਾਰੀ ਰਿਪੋਰਟ (ਐਫਆਈਆਰ) ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਟਸ (ਐਨਡੀਪੀਐਸ) ਅਤੇ ਆਰਮਜ਼ ਐਕਟ ਦੀਆਂ ਸਬੰਧਤ ਧਾਰਾਵਾਂ ਸ਼ਾਮਲ ਕੀਤੀਆਂ ਗਈਆਂ ਹਨ।
 

ਉਨ੍ਹਾਂ ਦੱਸਿਆ ਕਿ ਜੋਬਨਪ੍ਰੀਤ ਅਤੇ ਗੁਰਚੇਤ ਸਿੰਘ ਵੀਰਵਾਰ ਦੀ ਰਾਤ ਸਾਢੇ ਅੱਠ ਵਜੇ ਮੋਗਾ ਜ਼ਿਲ੍ਹੇ ਦੇ ਪਿੰਡ ਮਹਿਣਾ ਨੇੜੇ ਇਕ ਕਾਰ ਵਿੱਚ ਸਨ। ਉਹ ਪੁਲਿਸ ਨੂੰ ਵੇਖ ਕੇ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਏ ਸਨ। ਬਾਅਦ 'ਚ ਪੁਲਿਸ ਮੁਕਾਬਲੇ ਵਿੱਚ ਜੋਬਨਪ੍ਰੀਤ ਦੀ ਮੌਤ ਹੋ ਗਈ ਸੀ ਅਤੇ ਗੁਰਚੇਤ ਜ਼ਖਮੀ ਹਾਲਤ 'ਚ ਹਸਪਤਾਲ ਵਿੱਚ ਦਾਖਲ ਹੈ। ਪੁਲਿਸ ਨੇ ਕੋਟ ਈਸੇ ਖਾਂ ਪਿੰਡ ਦੇ ਇੱਕ ਹਸਪਤਾਲ ਤੋਂ ਗੱਡੀ ਦਾ ਪਤਾ ਲਗਾਇਆ ਅਤੇ ਜਾਂਚ ਕਰਨ ਮਗਰੋਂ ਨਸ਼ੀਲੇ ਪਦਾਰਥਾਂ ਅਤੇ ਗੋਲੀਆਂ ਦੀ ਬਰਾਮਦਗੀ ਕੀਤੀ ਹੈ।
 

ਉਨ੍ਹਾਂ ਦੱਸਿਆ ਕਿ ਜੋਬਨਪ੍ਰੀਤ 'ਤੇ ਐਨਡੀਪੀਐਸ ਦਾ ਇੱਕ ਕੇਸ ਪਹਿਲਾਂ ਵੀ ਦਰਜ ਸੀ, ਜਦੋਂਕਿ ਉਸ ਦੇ ਸਾਥੀ ਗੁਰਚੇਤ ਉੱਤੇ ਵੀ ਤਿੰਨ ਅਪਰਾਧਿਕ ਅਤੇ ਐਨਡੀਪੀਐਸ ਮਾਮਲੇ ਦਰਜ ਹਨ। ਐਸਐਸਪੀ ਨੇ ਕਿਹਾ ਕਿ ਇਹ ਦੋਵੇਂ ਨਸ਼ੇ ਦੇ ਸੌਦਾਗਰ ਸਨ। ਪੁਲਿਸ ਅਨੁਸਾਰ ਗੁਰਚੇਤ ਕਾਰ ਚਲਾ ਰਿਹਾ ਸੀ। ਜੋਬਨਪ੍ਰੀਤ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਕਸਬੇ ਨਾਲ ਸਬੰਧਤ ਸੀ ਅਤੇ ਗੁਰਚੇਤ ਇਸੇ ਜ਼ਿਲ੍ਹੇ ਦੇ ਬੰਗਲਾ ਰਾਏ ਪਿੰਡ ਦਾ ਰਹਿਣ ਵਾਲਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Moga STF firing death case Police recover heroin bullets from car