ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ : ਬਿਮਾਰੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ

ਮੋਹਾਲੀ ਦੇ ਸੈਕਟਰ-70 ਵਿਖੇ ਇੱਕ ਵਿਅਕਤੀ ਦੀ ਦਰੱਖਤ ਨਾਲ ਲਟਕੀ ਮਿਲੀ ਲਾਸ਼ ਮਗਰੋਂ ਇਲਾਕੇ 'ਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਹੋਰੀ ਲਾਲ ਵਾਸੀ ਪਿੰਡ ਮਟੌਰ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਦਾ ਸਿਵਲ ਹਸਪਤਾਲ ਫੇਜ਼-6 ਮੋਹਾਲੀ 'ਚ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ।
 

ਪੁਲਿਸ ਮੁਤਾਬਕ ਹੋਰੀ ਲਾਲ ਆਪਣੀ ਬਿਮਾਰੀ ਤੋਂ ਕਾਫੀ ਪ੍ਰੇਸ਼ਾਨ ਸੀ। ਵੀਰਵਾਰ ਰਾਤ ਉਹ ਬਗੈਰ ਕਿਸੇ ਨੂੰ ਦੱਸੇ ਘਰੋਂ ਨਿਕਲ ਗਿਆ। ਉਸ ਨੇ ਥਾਣਾ ਮਟੌਰ ਦੇ ਅਧਿਕਾਰ ਖੇਤਰ 'ਚ ਪੈਂਦੇ ਸੈਕਟਰ 70/71 ਦੀ ਡਿਵਾਈਡਰ ਰੋਡ 'ਤੇ ਲੱਗੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸ਼ੁੱਕਰਵਾਰ ਸਵੇਰੇ 8 ਵਜੇ ਕਿਸੇ ਰਾਹਗੀਰ ਨੇ ਦਰੱਖਤ ਨਾਲ ਲਾਸ਼ ਲਟਕਦੀ ਵੇਖ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।
 

ਮੌਕੇ 'ਤੇ ਪਹੁੰਚੀ ਪੁਲਿਸ ਨੇ ਮਟੌਰ ਥਾਣੇ ਦੇ ਡਿਊਟੀ ਅਫ਼ਸਰ ਲਖਵਿੰਦਰ ਸਿੰਘ ਨੂੰ ਮੌਕੇ 'ਤੇ ਬੁਲਾਇਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਸ ਦੀ ਲਾਸ਼ ਹੇਠਾਂ ਉਤਾਰ ਕੇ ਕਬਜ਼ੇ 'ਚ ਲਈ ਅਤੇ ਦੇਰ ਸ਼ਾਮ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।
 

ਮ੍ਰਿਤਕ ਦੇ ਭਾਈ ਮਹਾਵੀਰ ਨੇ ਦੱਸਿਆ ਕਿ ਹੋਰੀ ਲਾਲ ਪਿਛਲੇ 3 ਸਾਲ ਤੋਂ ਕੋਹੜ ਦੀ ਬਿਮਾਰੀ ਕਾਰਨ ਪ੍ਰੇਸ਼ਾਨ ਸੀ। ਉਸ ਦਾ ਇਲਾਜ ਚੱਲ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohali 45 year old man suicide at sector 70