ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

10.5 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ 'ਚ ਮੋਹਾਲੀ ਦੇ ਮਿਊਜ਼ਿਕ ਪ੍ਰੋਡਿਊਸਰ ਵਿਰੁੱਧ ਮਾਮਲਾ ਦਰਜ

ਪਟਿਆਲਾ ਪੁਲਿਸ ਨੇ ਵੀਡੀਓ ਰਿਕਾਰਡਿੰਗ ਦੇ ਨਾਂ 'ਤੇ ਇੱਕ ਉੱਭਰਦੇ ਗਾਇਕ ਨਾਲ ਮਿਊਜ਼ਿਕ ਪ੍ਰੋਡਿਊਸਰ ਵੱਲੋਂ 10.5 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮਿਊਜ਼ਿਕ ਪ੍ਰੋ਼ਡਿਊਸਰ ਉਸ ਦੇ ਗੀਤ ਦੀ ਵੀਡੀਓ ਫਿਲਮਾਉਣ ਲਈ ਪੀੜਤ ਨੂੰ ਦੁਬਈ ਲੈ ਗਿਆ ਅਤੇ ਫਿਰ ਉਸ ਨੂੰ ਦੁਬਈ ਛੱਡ ਕੇ ਵਾਪਸ ਭਾਰਤ ਪਰਤ ਆਇਆ ਸੀ।

 

ਫੂਡ ਸਪਲਾਈ ਟੀਮ ਨੇ ਮੁਕਤਸਰ 'ਚ ਫ਼ਰਜ਼ੀ ਬਿਲਿੰਗ ਦੀ ਧੋਖਾਧੜੀ ਦਾ ਕੀਤਾ ਪਰਦਾਫਾਸ਼

 

ਪੁਲਿਸ ਮੁਤਾਬਿਕ ਮੁਲਜ਼ਮ ਦੀ ਪਛਾਣ ਹਰਮਨ ਸਿੰਘ ਵਾਸੀ ਮੋਹਾਲੀ ਵਜੋਂ ਹੋਈ ਹੈ। ਉਸ ਵਿਰੁੱਧ ਪਟਿਆਲਾ ਦੇ ਪਿੰਡ ਭੱਸ਼ਮਾਰਾ ਵਾਸੀ ਗੌਰਵ ਸ਼ਰਮਾ (26) ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਗੌਰਵ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਉਸ ਦੀ ਹਰਮਨ ਸਿੰਘ ਨਾਲ ਪਿਛਲੇ ਸਾਲ ਸਤੰਬਰ 'ਚ ਮੁਲਾਕਾਤ ਹੋਈ ਸੀ। ਹਰਮਨ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਉਸ ਦੇ ਨਵੇਂ ਗੀਤ ਦੀ ਰੀਕਾਰਡਿੰਗ ਅਤੇ ਪ੍ਰਮੋਸ਼ਨ ਦਾ ਸਾਰਾ ਕੰਮਕਾਜ ਵੇਖੇਗਾ। ਇਸ ਦੇ ਬਦਲੇ ਹਰਮਨ ਨੇ ਉਸ ਤੋਂ 15.8 ਲੱਖ ਰੁਪਏ ਦੀ ਮੰਗ ਕੀਤੀ ਸੀ।

 

ਅਮਰੀਕਾ ’ਚ ਇੱਕ ਭਾਰਤੀ ’ਤੇ ਲੱਗੇ ਦਫ਼ਤਰ ਦੇ ਕੰਪਿਊਟਰ ਖ਼ਰਾਬ ਕਰਨ ਤੇ ਧੋਖਾਧੜੀ ਦੇ ਦੋਸ਼

 

ਗੌਰਵ ਮੁਤਾਬਿਕ ਉਸ ਨੇ ਪਿਛਲੇ ਸਾਲ ਹਰਮਨ ਨੂੰ 15.8 ਲੱਖ ਰੁਪਏ ਦੇ ਦਿੱਤੇ ਸਨ। ਹਰਮਨ ਨੇ ਉਸ ਨੂੰ ਕਿਹਾ ਸੀ ਕਿ ਵੀਡੀਓ ਰੀਕਾਰਡਿੰਗ 'ਤੇ 10 ਲੱਖ ਰੁਪਏ ਖਰਚ ਹੋਣਗੇ ਅਤੇ ਬਾਕੀ 4 ਲੱਖ ਰੁਪਏ ਪ੍ਰਮੋਸ਼ਨ 'ਤੇ ਖਰਚ ਹੋਣਗੇ। ਪਿਛਲੇ ਸਾਲ 4 ਅਕਤੂਬਰ ਨੂੰ ਉਹ ਵੀਡੀਓ ਰੀਕਾਰਡਿੰਗ ਲਈ ਦੁਬਈ ਗਏ ਸਨ।
 

ਗੌਰਵ ਨੇ ਪੁਲਿਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਉਸ ਨੂੰ ਬਾਅਦ 'ਚ ਪਤਾ ਲੱਗਿਆ ਕਿ ਹਰਮਨ ਨੇ ਵੀਡੀਓ ਰੀਕਾਰਡਿੰਗ 'ਤੇ ਸਿਰਫ 4 ਲੱਖ ਰੁਪਏ ਖਰਚ ਕੀਤੇ ਹਨ ਅਤੇ ਬਾਕੀ ਸਾਰੀ ਰਕਮ ਆਪਣੇ ਜੇਬ 'ਚ ਪਾ ਲਈ। ਉਸ ਨੂੰ ਆਪਣੇ ਨਾਲ ਹੋਈ ਧੋਖਾਧਰੀ ਬਾਰੇ ਪਤਾ ਲੱਗ ਗਿਆ। ਅਗਲੇ ਦਿਨ ਹਰਮਨ ਉਸ ਨੂੰ ਦੁਬਈ 'ਚ ਛੱਡ ਕੇ ਇਕੱਲਾ ਭਾਰਤ ਵਾਪਸ ਆ ਗਿਆ।

 

ਸੁਨਾਮ ਵਿਖੇ ਫੂਡ ਬਿਜਨਸ ਓਪਰੇਟਰ ਦੀ ਧੋਖਾਧੜੀ ਦੀ ਕੋਸ਼ਿਸ਼ ਨਾਕਾਮ

 

ਇਸ ਮਗਰੋਂ ਗੌਰਵ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਇਸ ਮਗਰੋਂ ਹਰਮਨ ਨੇ ਦੱਸਿਆ ਕਿ ਉਸ ਨੇ 5 ਲੱਖ ਰੁਪਏ ਹੋਟਲ ਬੁਕਿੰਗ, ਦੁਬਈ ਦੀ ਟਿਕਟ ਅਤੇ ਪ੍ਰੋਡਕਸ਼ਨ ਟੀਮ 'ਤੇ ਖਰਚੇ ਹਨ। ਉਹ 10.5 ਲੱਖ ਰੁਪਏ ਦੇਣ ਲਈ ਤਿਆਰ ਹੈ। ਪੁਲਿਸ ਨੇ ਉਸ ਦੇ ਵਿਰੁੱਧ ਧਾਰਾ 420 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohali based music producer booked for duping aspiring singer