ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

170 ਦਿਨਾਂ `ਚ ਸੜਕ ਰਸਤੇ 30 ਦੇਸ਼ ਪਾਰ ਕਰ ਕੇ ਕੈਨੇਡਾ ਪੁੱਜੀ ਮੋਹਾਲੀ ਦੀ ਸਿੱਖ ਜੋੜੀ

ਪ੍ਰਭਸਿਮਰਨ ਸਿੰਘ ਅਤੇ ਜਸਲੀਨ ਕੌਰ

1 / 2ਪ੍ਰਭਸਿਮਰਨ ਸਿੰਘ ਅਤੇ ਜਸਲੀਨ ਕੌਰ

ਪ੍ਰਭਸਿਮਰਨ ਸਿੰਘ ਅਤੇ ਜਸਲੀਨ ਕੌਰ

2 / 2ਪ੍ਰਭਸਿਮਰਨ ਸਿੰਘ ਅਤੇ ਜਸਲੀਨ ਕੌਰ

PreviousNext

ਮੋਹਾਲੀ ਦੀ ਜੋੜੀ - ਪ੍ਰਭਸਿਮਰਨ ਸਿੰਘ ਅਤੇ ਜਸਲੀਨ ਕੌਰ ਨੇ ਉਹ ਕਾਰਨਾਮਾ ਕਰ ਵਿਖਾਇਆ ਹੈ, ਜਿਸ ਬਾਰੇ ਹਾਲੇ ਤੱਕ ਸਿਰਫ਼ ਕਲਪਨਾ ਹੀ ਕੀਤੀ ਜਾ ਸਕਦੀ ਸੀ। ਇਸ ਜੋੜੀ ਨੇ ਸੜਕ ਰਸਤੇ ਮੋਹਾਲੀ (ਭਾਰਤ) ਤੋਂ ਕੈਨੇਡਾ ਦਾ 45,000 ਕਿਲੋਮੀਟਰ ਲੰਮਾ ਸਫ਼ਰ 170 ਦਿਨਾਂ `ਚ ਤਹਿ ਕੀਤਾ। ਇਸ ਦੌਰਾਨ ਉਨ੍ਹਾਂ ਨੂੰ 30 ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਨੀਆਂ ਪਈਆਂ।

ਪ੍ਰਭਸਿਮਰਨ ਸਿੰਘ ਆਪਣੀ ਕਾਰ ਨਾਲ


ਇਸ ਜੋੜੀ ਨੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ `ਚ ਅਰਦਾਸ ਕਰਨ ਤੋਂ ਬਾਅਦ ਰਵਾਨਗੀ ਪਾਈ ਸੀ। ਫਿਰ ਉਹ ਉਤਰ-ਪੂਰਬੀ ਭਾਰਤ ਦੀ ਸਰਹੱਦ ਤੱਕ ਗਏ ਤੇ ਮਿਆਂਮਾਰ `ਚੋਂ ਹੁੰਦੇ ਹੋਏ ਚੀਨ, ਲਾਤਵੀਆ, ਰੂਸ, ਯੂਰੋਪ ਦੇ ਦੇਸ਼ਾਂ ਤੇ ਇੰਗਲੈਂਡ ਰਾਹੀਂ ਕੈਨੇਡਾ ਪੁੱਜੇ ਹਨ।

ਜਸਲੀਨ ਕੌਰ ਆਪਣੀ ਕਾਰ ਨਾਲ


ਇੰਗਲੈਂਡ ਪੁੱਜ ਕੇ ਉਨ੍ਹਾਂ ਨੇ ਆਪਣੀ ਕਾਰ ਨੂੰ ਸਮੁੰਦਰੀ ਜਹਾਜ਼ ਰਾਹੀਂ ਭੇਜ ਦਿੱਤਾ ਤੇ ਖ਼ੁਦ ਆਈਸਲੈਂਡ ਦੀ ਸੈਰ ਕਰਨ ਲਈ ਚਲੇ ਗਏ। ਜਦੋਂ ਕਾਰ ਕੈਨੇਡਾ ਦੇ ਸ਼ਹਿਰ ਹੈਲੀਫ਼ੈਕਸ ਪੁੱਜ ਗਈ, ਤਦ ਉਹ ਉੱਥੋਂ ਚੰਡੀਗੜ੍ਹ ਦੇ ਨੰਬਰ ਦੀ ਆਪਣੀ ਕਾਰ ਲੈ ਕੇ ਟੋਰਾਂਟੋ ਪੁੱਜੇ ਤੇ ਉਸ ਤੋਂ ਬਾਅਦ ਕੈਲਗਰੀ (ਅਲਬਰਟਾ) ਹੁੰਦੇ ਹੋਏ ਆਖ਼ਰ ਵੈਨਕੂਵਰ (ਬ੍ਰਿਟਿਸ਼ ਕੋਲੰਬੀਆ) ਪੁੱਜੇ।


ਉਨ੍ਹਾਂ ਉੱਥੇ ਸ਼ੁੱਕਰਵਾਰ ਨੂੰ ਵਿਕਟੋਰੀਆ ਵਿਖੇ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵੇਖੀ। ਜਦੋਂ ਕੈਨੇਡੀਅਨ ਸੂਬੇ ਦੀ ਵਿਧਾਨ ਸਭਾ ਅੱਗੇ ਕੁਝ ਪੰਜਾਬੀਆਂ ਨੇ ਚੰਡੀਗੜ੍ਹ ਦੇ ਨੰਬਰ ਵਾਲੀ ਕਾਰ ਖੜ੍ਹੀ ਵੇਖੀ, ਤਾਂ ਉਹ ਬਹੁਤ ਹੈਰਾਨ ਹੋਏ।

170 ਦਿਨਾਂ `ਚ ਸੜਕ ਰਸਤੇ 30 ਦੇਸ਼ ਪਾਰ ਕਰ ਕੇ ਕੈਨੇਡਾ ਪੁੱਜੀ ਮੋਹਾਲੀ ਦੀ ਸਿੱਖ ਜੋੜੀ


ਇਹ ਪੰਜਾਬੀ ਜੋੜੀ ਜਿੱਥੇ ਵੀ ਗਈ, ਉੱਥੋਂ ਦੇ ਖਾਣਿਆਂ ਤੇ ਸਭਿਆਚਾਰ ਦਾ ਪੂਰਾ ਆਨੰਦ ਮਾਣਿਆ। ਉਨ੍ਹਾਂ ਦੀ ਕਾਰ ਨੇ ਵੀ ਉਨ੍ਹਾਂ ਨੂੰ ਕਿਤੇ ਧੋਖਾ ਨਹੀਂ ਦਿੱਤਾ ਅਤੇ ਹੋਰ ਵੀ ਕਿਸੇ ਸਮੱਸਿਆ ਤੋਂ ਉਨ੍ਹਾਂ ਦਾ ਬਚਾਅ ਰਿਹਾ। ਰਾਹ `ਚ ਉਹ ਜਿਹੜੇ ਵੀ ਸ਼ਹਿਰ `ਚੋਂ ਲੰਘੇ, ਜੇ ਉੱਥੇ ਕੋਈ ਗੁਰਦੁਆਰਾ ਸਾਹਿਬ ਸਥਿਤ ਹੁੰਦਾ, ਤਾਂ ਉਹ ਉੱਥੇ ਉਸ ਦੇ ਦਰਸ਼ਨ ਜ਼ਰੂਰ ਕਰਦੇ ਤੇ ਮੱਥਾ ਜ਼ਰੂਰ ਟੇਕਦੇ ਰਹੇ ਸਨ।


ਹੁਣ ਉਨ੍ਹਾਂ ਦੀ ਯੋਜਨਾ ਛੇਤੀ ਹੀ ਹਵਾਈ ਜਹਾਜ਼ ਰਾਹੀਂ ਭਾਰਤ ਪਰਤ ਆਉਣ ਦੀ ਹੈ। ਆਪਣੀ ਕਾਰ ਨੂੰ ਉਹ ਸਮੁੰਦਰੀ ਜਹਾਜ਼ ਰਾਹੀਂ ਭਾਰਤ ਭੇਜਣਗੇ।    

170 ਦਿਨਾਂ `ਚ ਸੜਕ ਰਸਤੇ 30 ਦੇਸ਼ ਪਾਰ ਕਰ ਕੇ ਕੈਨੇਡਾ ਪੁੱਜੀ ਮੋਹਾਲੀ ਦੀ ਸਿੱਖ ਜੋੜੀ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohali couple reaches Canada by road in 170 days