ਅਗਲੀ ਕਹਾਣੀ

ਮੋਹਾਲੀ ਕੌਮਾਂਤਰੀ ਰੋਜ਼ਗਾਰ ਮੇਲਾ: ਇਨ੍ਹਾਂ ਦੇਸ਼ਾਂ `ਚ ਦਿੱਤੀਆਂ ਜਾਣਗੀਆਂ ਇਹ 8500 ਨੌਕਰੀਆਂ

ਮੰਤਰੀ ਚਰਨਜੀਤ ਸਿੰਘ ਚੰਨੀ ਕੌਮਾਂਤਰੀ ਰੋਜ਼ਗਾਰ ਮੇਲੇ ਬਾਰੇ ਮੀਟਿੰਗ ਦੌਰਾਨ

ਆਉਂਦੀ 30 ਜੁਲਾਈ ਨੂੰ ਪੰਜਾਬ ਸਰਕਾਰ ਪਹਿਲਾ ਕੌਮਾਂਤਰੀ ਰੋਜ਼ਗਾਰ ਮੇਲਾ ਲਾਉਣ ਜਾ ਰਹੀ ਹੈ ਇਸ ਵੇਲੇ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੇਸ਼ ਦਾ ਆਪਣੀ ਕਿਸਮ ਦਾ ਪਹਿਲਾ ਮੇਲਾ ਹੋਵੇਗਾ ਇਸ ਦੌਰਾਨ ਲਗਭਗ 8,500 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਇਹ ਦਾਅਵਾ ਪੰਜਾਬ ਦੇ ਤਕਨੀਕੀ ਸਿੱਖਿਆ ਤੇ ਰੋਜ਼ਗਾਰ ਉਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ

 

ਇਹ ਮੇਲਾ ਮੋਹਾਲੀ ਦੇ ਫ਼ੇਜ਼ 6 ਸਥਿਤ ਸਰਕਾਰੀ ਕਾਲਜ ` ਲੱਗੇਗਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦਾ ਉਦਘਾਟਨ ਕਰਨਗੇ ਤੇ ਉਹੀ ਮੌਕੇ `ਤੇ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਨਿਯੁਕਤੀ-ਪੱਤਰ ਵੀ ਸੌਂਪਣਗੇ

 

ਇੱਥੇ ਵੱਖੋ-ਵੱਖਰੇ ਦੇਸ਼ਾਂ ਵਿੱਚ ਇਸ ਵੇਲੇ ਖ਼ਾਲੀ ਪਈਆਂ ਆਸਾਮੀਆਂ ਦੇ ਵੇਰਵੇ (ਜੋ ਖ਼ੁਦ ਮੰਤਰੀ ਨੇ ਅੱਜ ਇੱਥੇ ਆਪਣੇ ਇੱਕ ਬਿਆਨ ਰਾਹੀਂ ਦਿੱਤੇ) ‘ਹਿੰਦੁਸਤਾਨ ਟਾਈਮਜ਼ ਪੰਜਾਬੀ` ਦੇ ਪਾਠਕਾਂ ਨਾਲ ਸਾਂਝੇ ਕੀਤੇ ਜਾ ਰਹੇ ਹਨ:

 

ਦੁਬੱਈ, ਕਤਰ ਅਤੇ ਬਹਿਰੀਨ ਵਿੱਚ 60 ਸਹਾਇਕ ਮੈਨੇਜਰ/ ਮੈਨੇਜਰ ਰੈਸਟੋਰੈਂਟ ਸਟੋਰ/ ਰੈਸਟੋਰੈਂਟਾਂ ਲਈ ਮਹਿਲਾ ਅਤੇ ਪੁਰਸ਼ ਵੇਟਰ/ ਖ਼ਜਾਨਚੀ, ਯੂ... ਵਿੱਚ 22 ਆਟੋ ਮਕੈਨਿਕ (ਲੈਵਲ-1)/ ਪੇਂਟਰ/ ਡੈਂਟਰ/ ਯੂ..., ਕਤਰ ਅਤੇ ਕੁਵੈਤ ਵਿੱਚ 441 ਬੇਕਰੀ ਸਹਾਇਕਾਂ/ ਰਸੋਈਆ/ ਕਾਮੇ/ ਸਹਾਇਕਾਂ/ ਡਾਇਨਿੰਗ ਹਾਲ ਵੇਟਰ/ ਡਿਸ਼ਵਾਸ਼ਰ,

 

ਕੁਵੈਤ, ਯੂ... ਅਤੇ ਕਤਰ ਵਿੱਚ 51 ਸੀ.ਸੀ.ਆਰ. ਆਪਰੇਟਰਾਂ ਕਮ ਕਿਊ.ਸੀ./ ਇਲੈਕਟ੍ਰੀਕਲ/ ਮਕੈਨੀਕਲ/ਵਰਕਸ਼ਾਪ ਟੈਕਨੀਸ਼ੀਅਨਜ਼/ ਹਵਾਕ ਟੈਕਨੀਸ਼ੀਅਨ, ਕਤਰ,ਯੂ... ਆਬੂ ਧਾਬੀ ਅਤੇ ਦੁਬੱਈ ਵਿੱਚ 100 ਰਸੋਈਏ (ਉੱਤਰ ਅਤੇ ਦੱਖਣ ਦੋਵੇਂ) / ਏਸ਼ੀਅਨ/ ਅਰੇਬੀਕ/ ਚਾਇਨੀਜ਼, ਕਤਰ, ਯੂ..., ਕੁਵੈਤ ਤੇ ਓਮਨ ਵਿੱਚ 31 ਡਰਾਇਵਰਜ਼- ਲਾਈਟ/ ਭਾਰੀ ਵਾਹਨ/ ਬੱਸ, ਕਤਰ ਅਤੇ ਯੂ... ਵਿੱਚ 100 ਕਾਰਪੇਂਟਰ- ਫਰਨੀਚਰ/ ਸ਼ਟਰਿੰਗ/ ਫਿਕਸਰ, ਯੂ..., ਕੁਵੈਤ, ਦੁਬੱਈ ਤੇ ਓਮਨ ਵਿੱਚ 215 ਹਾਊਸਕੀਪਿੰਗ ਫੋਰਮੈੱਨ/ ਕਲੀਨਰ/ ਹਾਊਸਕੀਪਿੰਗ, ਕੁਵੈਤ ਤੇ

 

ਦੁਬੱਈ ਵਿੱਚ 7 ਇੰਜੀਨੀਅਰ- ਇੰਨਸਟਰੂਮੈਨਟੇਸ਼ਨ/ ਮਕੈਨੀਕਲ/ ਪ੍ਰੋਜੈਕਟ (ਇਨਫਰਾਸਟਰੱਕਚਰ), ਯੂ..., ਕੁਵੈਤ, ਕਤਰ ਤੇ ਓਮਨ 10 ਜੂਨੀਅਰ ਅਕਾਊਂਟੈਂਟ/ ਅਕਾਊਂਟੈਂਟ/ ਐਡਮੀਨ ਮੈਨੇਜਰ/ ਆਈ.ਟੀ. ਇੰਚਾਰਜ/ ਸੇਲਜ਼, ਯੂ... ਵਿੱਚ ਮਿਸਤਰੀ- ਬਲਾਕ ਅਤੇ ਪਲਸਤਰ/ ਟਾਈਲ, ਯੂ...,ਯੂ.ਕੇ. ਅਤੇ ਰਿਪਬਲਿਕ ਆਫ ਆਇਰਲੈਂਡ ਵਿੱਚ 2000 ਨਰਸਾਂ, ਯੂ... ਵਿੱਚ 70 ਪਾਇਪ- ਫੈਬਰੀਕੇਟਰ/ ਫਿਟਰ/ ਪਲੰਬਰ, ਯੂ..., ਵਿੱਚ 40 ਸਟੀਲ ਫਿਕਸਰ, ਯੂ..., ਓਮਨ, ਕੁਵੈਤ ਵਿੱਚ 31 ਵੈਲਡਰ/ 6 ਜੀ/ ਗੈੱਸ ਕਟਰ, ਯੂ... ਅਤੇ

 

ਦੁਬੱਈ ਵਿੱਚ 40 ਕੇਅਰਟੇਕਰ ਅਤੇ ਇਸ ਤੋਂ ਇਲਾਵਾ ਅੰਤਰ-ਰਾਸ਼ਟਰੀ ਕਰੂਜ਼ ਲਾਈਨਰਜ਼ ਵਿੱਚ  60 ਸ਼ੈੱਫ, 80 ਸੀ.ਡੀ.ਪੀ., 80 ਸਹਾਇਕ ਸੀ.ਡੀ.ਪੀ., 150 ਕੁੱਕ (ਇਟਾਲੀਅਨ, ਕੌਨਟੀਨੈਂਟਲ, ਫਰੈਂਚ), 60 ਸਹਾਇਕ ਕੁੱਕ, 200 ਗੈਲਰੀ ਯੂਟਿਲਿਟੀ, 200 ਗੈਲਰੀ ਹਾਊਸਕੀਪਿੰਗ, 200 ਗੈਲਰੀ ਐਫ ਐਂਡ ਬੀ ਖਜ਼ਾਨਚੀ, 50 ਬਿਊਟੀ ਥੈਰੇਪਿਸਟ, 30 ਸਪਾ ਥੈਰੇਪਿਸਟਾਂ ਦੀ ਲੋੜ ਹੈ

 

ਅੰਤਰ-ਰਾਸ਼ਟਰੀ ਕਰੂਜ਼ ਲਾਈਨਰਜ਼ ਨੂੰ 50 ਹੇਅਰ ਡਰੈਸਰਜ਼, 25 ਪਰਸਨਲ ਟਰੇਨਰ, 10 ਨੇਲ ਟੈਕਨੀਸ਼ੀਅਨਜ਼, ਸਪਾ ਡਿਪਾਰਟਮੈਂਟ ਵਿੱਚ 20 ਅਕੂਪੰਕਚਰਿਸਟ ਅਤੇ 10 ਹੈਲਮਸਮੈਨ, 10 ਬੋਸਨ, 10 ਏਬਲ ਬਾਡਿਡ ਸੀਮੈਨ (.ਬੀ.), 20 ਆਰਡਨਰੀ ਸੀਮੈਨ , 20 ਡੈਕ ਯੂਟਿਲਿਟੀ, 20 ਆਇਲਰ/ਮੋਟਰਮੈਨ, 20 ਆਇਲਰ, 20 ਵਾਇਪਰ, 20 ਇੰਜਣ ਯੂਟਿਲਿਟੀ, 10 ਗਾਰਬੇਜ਼ ਹੈਂਡਲਰ, 10 ਜਨਰਲ ਪਰਪਜ਼ ਹੋਟਲ ਮੈਨਟੇਨੈਂਸ, 10 ਪੂਲ ਅਟੈਂਡੈਂਟ ਅਤੇ ਐਮ.ਟੀ.. ਡਿਪਾਰਟਮੈਂਟ ਵਿੱਚ 10 ਇੰਜਣ ਫਿਟਰਾਂ ਦੀ ਲੋੜ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohali International Employment Festival 8500 jobs will be provided