ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਇਨਵੈਸਟਰਜ਼ ਸਮਿੱਟ: ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ’ਚ ਲੱਗੀ ਸੰਨ੍ਹ

ਫੋਟੋ : ਰਵੀ ਕੁਮਾਰ

 

ਦੋ–ਦਿਨਾ ‘ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ’ (ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸਿਖ਼ਰ ਸੰਮੇਲਨ) ਅੱਜ ਮੋਹਾਲੀ ’ਚ ਸ਼ੁਰੂ ਹੋ ਗਿਆ। ਦੁਪਹਿਰੇ 2:30 ਵਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪੁੱਜੇ। ਪਰ ਇੱਥੇ ਉਨ੍ਹਾਂ ਦੀ ਸੁਰੱਖਿਆ ਵਿੱਚ ਉਸ ਵੇਲੇ ਸੰਨ੍ਹ ਲੱਗਦੀ ਦਿਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਸੰਬੋਧਨ ਕਰ ਰਹੇ ਸਨ ਤੇ ਇੱਕ ਨੌਜਵਾਨ ਨੇ ਉੱਥੇ ਪੁੱਜ ਕੇ ਉਨ੍ਹਾਂ ਨੂੰ ਬੋਲਣ ਤੋਂ ਰੋਕਿਆ।

 

 

ਦਰਅਸਲ, ਉਸ ਨੌਜਵਾਨ ਦੇ ਆਪਣੇ ਕੁਝ ਨਿਜੀ ਮਸਲੇ ਸਨ, ਜੋ ਉਹ ਉਨ੍ਹਾਂ ਦਾ ਹੱਲ ਚਾਹੁੰਦਾ ਸੀ। ਮੁੱਖ ਮੰਤਰੀ ਨੂੰ ਆਪਣੇ ਕੁਝ ਦਸਤਾਵੇਜ਼ ਸੌਂਪ ਕੇ ਉਹ ਨੌਜਵਾਨ ਉੱਥੋਂ ਚਲਾ ਗਿਆ ਪਰ ਇਸ ਨਾਲ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਆਲ ਉੱਠ ਖੜ੍ਹੇ ਹੋਏ ਹਨ।

 

 

ਅੱਜ ਪਹਿਲੇ ਦਿਨ ਈਸਟ ਇੰਡੀਆ ਹੋਟਲਜ਼ ਦੇ ਕਾਰਜਕਾਰੀ ਚੇਅਰਮੈਨ ਪੀਆਰਐੱਸ ਓਬਰਾਏ, ਕੋਟਕ ਮਹਿੰਦਰਾ ਬੈਂਕ ਦੇ ਕਾਰਜਕਾਰੀ ਵਾਈਸ–ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਉਦੇ ਕੋਟਕ, ਹਿੰਦੂਜਾ ਗਰੁੱਪ (ਯੂਰੋਪ) ਦੇ ਚੇਅਰਮੈਨ ਪ੍ਰਕਾਸ਼ ਹਿੰਦੂਜਾ, ITC ਗਰੁੱਪ ਦੇ ਚੇਅਰਮੈਨ ਸੰਜੀਵ ਪੁਰੀ, ਹੀਰੋ ਇੰਟਰਪ੍ਰਾਈਜ਼ ਦੇ ਚੇਅਰਮੈਨ ਸੁਨੀਲ ਕਾਂਤ ਮੁੰਜਾਲ ਅਤੇ ਵਰਧਮਾਨ ਟੈਕਸਟਾਈਲਜ਼ ਦੇ ਵਾਈਸ ਚੇਅਰਮੈਨ ਤੇ ਸੰਯੁਕਤ ਮੈਨੇਜਿੰਗ ਡਾਇਰੈਕਟਰ ਸੁਚਿਤ ਜੈਨ ਇਸ ਸਮਾਰੋਹ ’ਚ ਭਾਗ ਲੈ ਰਹੇ ਹਨ।

 

 

ਇਨ੍ਹਾਂ ਤੋਂ ਇਲਾਵਾ ਭਾਰਤੀ ਇੰਟਰਪ੍ਰਾਈਜ਼ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ, ਐੱਚਡੀਐੱਫ਼ਸੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਆਦਿੱਤਿਆ ਪੁਰੀ, DLF ਦੇ ਵਾਈਸ ਚੇਅਰਮੈਨ ਰਾਜੀਵ ਸਿੰਘ, ਭਾਰਤ ਹੋਟਲਜ਼ ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਜਯੋਤਸਨਾ ਸੂਰੀ ਅਤੇ SHARAF ਗਰੁੱਪ ਦੇ ਵਾਈਸ–ਚੇਅਰਮੈਨ ਸ਼ਰਾਫ਼ੁੱਦੀਨ ਸ਼ਰਾਫ਼ ਵੀ ਇੱਥੇ ਮੌਜੂਦ ਸਨ।

 

 

ਇਸ ਦੋ–ਦਿਨਾ ਸਮਾਰੋਹ ਦਾ ਮੁੱਖ ਮੰਤਵ ਪੰਜਾਬ ’ਚ ਵੱਡੀਆਂ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਖਿੱਚਣਾ ਹੈ।

 

 

ਇੱਕ ਸਰਕਾਰੀ ਬੁਲਾਰੇ ਨੇ ਕੱਲ੍ਹ ਦੱਸਿਆ ਸੀ ਕਿ ਇਸ ਸਮਾਰੋਹ ਦੌਰਾਨ ਫ਼ਲਿੱਪਕਾਰਟ ਤੇ ਐਮੇਜ਼਼ੌਨ ਜਿਹੀਆਂ ਕੰਪਨੀਆਂ ਨਾਲ ਸਹਿਮਤੀ ਪੱਤਰਾਂ (MOUs) ਉੱਤੇ ਹਸਤਾਖਰ ਵੀ ਕੀਤੇ ਜਾਣੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohali Investors Summit Breach in Captain Amrinder s security