ਅਗਲੀ ਕਹਾਣੀ

ਮੋਹਾਲੀ ਫ਼ੇਸ 5 `ਚ ਸੀਵਰੇਜ ਪਾਈਪ ਟੁੱਟਣ ਨਾਲ ਬਣੀ ਵੱਡੀ ਖੱਡ, ਮਕਾਨਾਂ ਨੂੰ ਖ਼ਤਰਾ

ਮੋਹਾਲੀ ਫ਼ੇਸ 5 `ਚ ਸੀਵਰੇਜ ਪਾਈਪ ਟੁੱਟਣ ਨਾਲ ਬਣੀ ਵੱਡੀ ਖੱਡ, ਮਕਾਨਾਂ ਨੂੰ ਖ਼ਤਰਾ

ਮੋਹਾਲੀ ਦੇ ਫ਼ੇਸ 5 `ਚ ਕੰਕਰੀਟ ਦਾ ਪੁਰਾਣਾ ਸੀਵਰੇਜ ਪਾਈਪ ਟੁੱਟ ਗਿਆ, ਜਿਸ ਕਾਰਨ ਪੇਵਮੈਂਟ ਬੈਠ ਗਈ ਤੇ ਉੱਥੇ ਵੱਡਾ ਸਾਰਾ ਖੱਡਾ ਜਿਹਾ ਬਣ ਗਿਆ। ਇਹ ਘਟਨਾ ਅੇਤਵਾਰ ਨੁੰ ਵਾਪਰੀ। ਅੱਠ ਫੁੱਟ ਦਾ ਇਹ ਖੱਡਾ ਘਰਾਂ ਦੇ ਦੇ ਐਨ ਕੋਲ ਹੈ ਤੇ ਇਸ ਨਾਲ ਘਰਾਂ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਹੈ।


ਉਂਝ ਨਗਰ ਨਿਗਮ ਨੇ ਲਾਗਲੇ ਤਿੰਨ ਘਰਾਂ ਨੂੰ ਖ਼ਾਲੀ ਕਰਵਾ ਲਿਆ ਹੈ ਤੇ ਇਸ ਨੂੰ ਭਰਨ ਤੇ ਲਾਈਨ ਦੀ ਮੁਰੰਮਤ ਹੋਣ ਤੱਕ ਘਰਾਂ ਅੰਦਰ ਦਾਖ਼ਲ ਨਾ ਹੋਣ ਦੀ ਸਲਾਹ ਦਿੱਤੀ ਗਈ ਹੈ।


ਫ਼ੇਸ 5 ਦੇ ਕੌਂਸਲਰ ਅਰੁਣ ਸ਼ਰਮਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਸੀਵਰੇਜ ਦੀ ਪੁਰਾਣੀ ਲਾਈਨ ਇੱਟਾਂ ਨਾਲ ਬਣੀ ਹੋਈ ਸੀ ਤੇ ਉਹ ਢਹਿ ਗਈ ਹੈ, ਜਿਸ ਕਾਰਨ ਲਾਗਲੇ ਤਿੰਨ ਘਰਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਦੀ ਮੁਰੰਮਤ ਕਰ ਦਿੱਤੀ ਜਾਵੇਗੀ।


ਨਗਰ ਨਿਗਮ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇ ਮੀਂਹ ਪੈ ਗਿਆ, ਤਾਂ ਇਹ ਖੱਡਾ ਪਾਣੀ ਨਾਲ ਭਰ ਜਾਵੇਗਾ ਤੇ ਮਕਾਨਾਂ ਨੂੰ ਹੋਰ ਖ਼ਤਰਾ ਪੈਦਾ ਹੋ ਸਕਦਾ ਹੈ।


ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਇੱਕ ਟੀਮ ਸੋਮਵਾਰ ਨੂੰ ਉਸ ਸਥਾਨ ਦਾ ਦੌਰਾ ਕਰੇਗੀ ਤੇ ਟੁੱਟੀ ਸੀਵਰ ਲਾਈਨ ਦੀ ਮੁਰੰਮਤ ਕੀਤੀ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohali Phase 5 sewerage pipe damaged houses in danger