ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਫ਼ਿਲਮਾਂ ’ਚ ਕੰਮ’ ਲਈ ਮੰਗਵਾਉਂਦਾ ਰਿਹਾ ਕੁੜੀਆਂ ਤੋਂ ਅਸ਼ਲੀਲ ਫ਼ੋਟੋਆਂ, ਮੋਹਾਲੀ ਪੁਲਿਸ ਨੇ ਫੜਿਆ

‘ਫ਼ਿਲਮਾਂ ’ਚ ਕੰਮ’ ਲਈ ਮੰਗਵਾਉਂਦਾ ਰਿਹਾ ਕੁੜੀਆਂ ਤੋਂ ਅਸ਼ਲੀਲ ਫ਼ੋਟੋਆਂ, ਮੋਹਾਲੀ ਪੁਲਿਸ ਨੇ ਫੜਿਆ

ਪੰਜਾਬੀ ਫ਼ਿਲਮਾਂ ਦੇ ਇੱਕ ਪ੍ਰੋਡਿਊਸਰ ਦਾ ਨਾਂਅ ਵਰਤ ਕੇ ਲੜਕੀਆਂ ਨੂੰ ਫ਼ੋਨ ਕਰਨ ਤੇ ਉਨ੍ਹਾਂ ਨੂੰ ਫ਼ਿਲਮਾਂ ਵਿੱਚ ਕੰਮ ਦਿਵਾਉਣ ਅਤੇ ਮਾਡਲ ਬਣਨ ਦੀ ਪੇਸ਼ਕਸ਼ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

 

 

ਮੁਲਜ਼ਮ ਵਿਅਕਤੀ ਲੜਕੀਆਂ ਨੂੰ ਫ਼ਿਲਮ ਉਦਯੋਗ ਵਿੱਚ ਸੈਟਲ ਕਰਵਾਉਣ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਅਸ਼ਲੀਲ ਤਸਵੀਰਾਂ ਮੰਗਵਾਉਂਦਾ ਸੀ; ਜਦੋਂ ਪ੍ਰੋਡਿਊਸਰ (ਨਿਰਮਾਤਾ) ਨੂੰ ਇਸ ਦੀ ਭਿਣਕ ਪਈ, ਤਾਂ ਉਨ੍ਹਾਂ ਇਸ ਬਾਰੇ ਤੁਰੰਤ ਮੋਹਾਲੀ ਦੇ ਐੱਸਐੱਸਪੀ ਕੋਲ ਸ਼ਿਕਾਇਤ ਕੀਤੀ।

 

 

ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਸ਼ਨਾਖ਼ਤ ਓਬੇਦ ਅਫ਼ਰੀਦੀ ਨਿਵਾਸੀ ਦਿੱਲੀ ਵਜੋਂ ਹੋਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਵਿਅਕਤੀ ਓਬੇਦ ਅਫ਼ਰੀਦੀ ਖ਼ੁਦ ਵੀ ਫ਼ਿਲਮ ਲਾਈਨ ਵਿੱਚ ਹੀ ਹੈ। ਉਹ ਫ਼ੋਟੋਗ੍ਰਾਫ਼ਰ ਹੈ।

 

 

ਮੋਹਾਲੀ ਥਾਣਾ ਫ਼ੇਸ–1 ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਫ਼ੇਸ–1 ਵਿੱਚ ਗੁਣਬੀਰ ਸਿੰਘ ਦੀ ਸ਼ਿਕਾਇਤ ਉੱਤੇ ਵੈਸਟ ਸੰਤ ਨਗਰ–ਦਿੱਲੀ ਦੇ ਓਬੇਦ ਅਫ਼ਰੀਦੀ ਖਿ਼ਲਾਫ਼ ਮੁਕੰਦਮਾ ਦਰਜ ਕਰ ਲਿਆ ਗਿਆ ਹੈ।

 

 

ਗੁਣਬੀਰ ਸਿੰਘ ਵ੍ਹਾਈਟ ਹਿਲਜ਼ ਸਟੂਡੀਓ ਕੰਪਨੀ ਦੇ ਮਾਲਕ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohali Police arrested a fraudster was getting obscene photographs from girls