ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਡੀਓ ਸ਼ੇਅਰ ਕਰ ਕੇ ਕੁੜੀ ਨੂੰ ਤੰਗ ਕਰਦਾ ਰਿਹਾ ਮੁੰਡਾ, ਮੋਹਾਲੀ ਪੁਲਿਸ ਨਹੀਂ ਕਰ ਰਹੀ ਕਾਰਵਾਈ

ਬੀਟੈਕ ਵਿਦਿਆਰਥਣ ਨੂੰ ਤੰਗ ਕਰਨ ਵਾਲੇ ਮੁੰਡੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਮੋਹਾਲੀ ਪੁਲਿਸ

20 ਸਾਲਾਂ ਦੀ ਇੰਜੀਨੀਅਰਿੰਗ ਵਿਦਿਆਰਥਣ, ਜੋ ਮੋਹਾਲੀ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕਰ ਰਹੀ ਹੈ, ਹੁਣ ਆਪਣੇ ਸਾਬਕਾ ਬੁਆਏ-ਫ਼ਰੈਂਡ ਖਿ਼ਲਾਫ਼ ਪੁਲਿਸ ਕਾਰਵਾਈ ਦੀ ਉਡੀਕ ਕਰ ਰਹੀ ਹੈ। ਉਸ ਦੇ ਸਾਬਕਾ ਦੋਸਤ ਲੜਕੇ ਨੇ ਉਸ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਤੇ ਵਿਡੀਓਜ਼ ਸੋਸ਼ਲ ਮੀਡੀਆ `ਤੇ ਪਾ ਕੇ ਉਸ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਵਾਸਤੇ ਕਿਹਾ ਸੀ।


ਮੋਹਾਲੀ ਪੁਲਿਸ ਨੇ ਪਿਛਲੇ ਵਰ੍ਹੇ ਦਸੰਬਰ ਮਹੀਨੇ ਇੱਕ ਕੇਸ ਦਾਇਰ ਕੀਤਾ ਸੀ, ਇਸ ਮਾਮਲੇ ਵਿੱਚ ਕੋਈ ਅਗਲੇਰੀ ਕਾਰਵਾਈ ਨਹੀਂ ਕੀਤੀ ਗਈ।


ਮੋਹਾਲੀ ਪੁਲਿਸ ਨੇ ਇਹ ਮਾਮਲਾ ਬੀਤੇ ਵਰ੍ਹੇ ਦਸੰਬਰ `ਚ ਦਾਇਰ ਕੀਤਾ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।


ਕੁੜੀ ਹੁਣ ਤੱਕ ਟਵਿਟਰ `ਤੇ ਪੰਜਾਬ ਪੁਲਿਸ ਤੇ ਪ੍ਰਧਾਨ ਮੰਤਰੀ ਤੋਂ ਇਨਸਾਫ਼ ਲੈਣ ਲਈ 100 ਤੋਂ ਵੱਧ ਸੁਨੇਹੇ ਟਵਿਟਰ `ਤੇ ਅਪਲੋਡ ਕਰ ਚੁੱਕੀ ਹੈ।


ਪੀੜਤ ਕੁੜੀ ਤੇ ਮੁਲਜ਼ਮ ਲੜਕਾ ਸੁਸ਼ਾਂਤ ਕੁਮਾਰ ਦੋਵੇਂ ਬਿਹਾਰ ਦੀ ਰਾਜਧਾਨੀ ਪਟਨਾ ਦੇ ਹਨ। ਉਹ ਉੱਥੇ ਇਕੱਠੇ ਪੜ੍ਹਦੇ ਸਨ ਤੇ ਇੱਕ ਸਾਲ ਦੋਵਾਂ ਦੀ ਦੋਸਤੀ ਰਹੀ ਸੀ ਪਰ ਫਿਰ ਕਿਸੇ ਮਾਮਲੇ ਨੂੰ ਲੈ ਕੇ ਦੋਵਾਂ ਵਿਚਾਲੇ ਅਣਬਣ ਹੋ ਗਈ ਸੀ ਤੇ ਉਨ੍ਹਾਂ ਦੀ ਦੋਸਤੀ ਟੁੱਟ ਗਈ ਸੀ।


ਪੀੜਤ ਕੁੜੀ ਨੇ ਦੱਸਿਆ ਕਿ ਮੁਲਜ਼ਮ ਲੜਕੇ ਉਸ ਨੂੰ ਕਾੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਫਿਰ ਉਸ ਨੂੰ ਸੁਨੇਹੇ ਭੇਜਣ ਲੱਗਾ ਸੀ। ਫਿਰ ਉਹ ਕੁੜੀ `ਤੇ ਦਬਾਅ ਪਾਉਣ ਲੱਗਾ। ਤਦ ਤੱਕ ਉਹ ਮੋਹਾਲੀ ਆ ਗਈ ਸੀ।


ਜਦੋਂ ਕੁੜੀ ਨੇ ਲੜਕੇ `ਤੇ ਇਤਰਾਜ਼ ਕੀਤਾ, ਤਾਂ ਕੁਮਾਰ ਨੇ ਕਥਿਤ ਤੌਰ `ਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਤੇ ਵਿਡੀਓਜ਼ ਵ੍ਹਟਸਐਪ ਗਰੁੱਪਾਂ ਵਿੱਚ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ।


ਕੁੜੀ ਨੇ ਦੱਸਿਆ,‘‘ਪਹਿਲਾਂ ਮੈਂ ਐੱਫ਼ਆਈਆਰ ਦਾਇਰ ਕਰਵਾਉਣ ਲਈ ਬਹੁਤ ਸੰਘਰਸ਼ ਕੀਤਾ। ਪਰ ਕੇਸ਼ ਦਾਇਰ ਹੋਇਆਂ ਨੂੰ ਵੀ ਸੱਤ ਮਹੀਨੇ ਬੀਤ ਗਏ ਹਨ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਇੰਨਾ ਜਿ਼ਆਦਾ ਸਮਾਂ ਕਿਉਂ ਲਾ ਰਹੀ ਹੈ?``


ਪੀੜਤ ਕੁੜੀ ਆਪਣੇ ਟਵਿਟਰ ਪ੍ਰੋਫ਼ਾਈਲ `ਤੇ ਲਗਾਤਾਰ ਇਨਸਾਫ਼ ਦੀ ਮੰਗ ਕਰਦੀ ਆ ਰਹੀ ਹੈ। ਉਹ ਹੁਣ ਤੱਕ 175 ਸੁਨੇਹੇ ਅਪਲੋਡ ਕਰ ਚੁੱਕੀ ਹੈ। ਉਸ ਨੇ ਇਹ ਸੁਨੇਹੇ ਮਟੌਰ ਪੁਲਿਸ ਸਟੇਸ਼ਨ ਨੂੰ ਵੀ ਟੈਗ ਕੀਤੇ ਹਨ, ਜਿੱਥੇ ਇਹ ਮਾਮਲਾ ਦਰਜ ਹੈ।


ਮੋਹਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਸਬੰਧੀ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohali police doing nothing against the accused