ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਪੁਲਿਸ ਨੇ ਮੰਨਿਆ ਕਿ ਮੈਰੀਟੋਰੀਅਸ ਸਕੂਲ ’ਚ ਵਿਦਿਆਰਥੀ ਦਾ ਹੋਇਆ ਸੀ ਕਤਲ

ਮੋਹਾਲੀ ਪੁਲਿਸ ਨੇ ਮੰਨਿਆ ਕਿ ਮੈਰੀਟੋਰੀਅਸ ਸਕੂਲ ’ਚ ਵਿਦਿਆਰਥੀ ਦਾ ਹੋਇਆ ਸੀ ਕਤਲ

ਆਖ਼ਰ ਪੰਜ ਦਿਨਾਂ ਪਿੱਛੋਂ ਕੱਲ੍ਹ ਪੁਲਿਸ ਨੇ ਮੋਹਾਲੀ ਦੇ ਇੱਕ ਵਿਦਿਆਰਥੀ ਦੀ ਭੇਤ ਭਰੀ ਮੌਤ ਦੇ ਕੇਸ ਨੂੰ ‘ਕਤਲ ਦਾ ਮਾਮਲਾ’ ਮੰਨ ਲਿਆ ਹੈ। ਹੁਣ 11ਵੀਂ ਜਮਾਤ ਦੇ ਉਸ ਵਿਦਿਆਰਥੀ ਦੇ ਕਤਲ ਦਾ ਮਾਮਲਾ ਪੁਲਿਸ ਨੇ ਦਰਜ ਕਰ ਲਿਆ ਹੈ। ਇਹ ਕੇਸ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਕਾਰਵਾਈ ਵੀ ਮ੍ਰਿਤਕ ਵਿਦਿਆਰਥੀ ਦੀ ਮਾਂ ਵੱਲੋਂ ਦਿੱਤੀ ਧਮਕੀ ਕਾਰਨ ਕੀਤੀ ਹੈ।

 

 

ਚੇਤੇ ਰਹੇ ਕਿ ਬੀਤੇ ਦਿਨੀਂ 17 ਸਾਲਾਂ ਦੇ ਇੱਕ ਵਿਦਿਆਰਥੀ ਦੀ ਭੇਤ–ਭਰੀ ਹਾਲਤ ’ਚ ਮੌਤ ਹੋ ਗਈ ਸੀ। ਉਸ ਦੀ ਲਾਸ਼ ਬੀਤੀ 9 ਮਾਰਚ ਨੂੰ ਮੋਹਾਲੀ ਸਥਿਤ ਮੈਰੀਟੋਰੀਅਸ ਸਕੂਲ ਦੇ ਇੱਕ ਗੁਸਲਖਾਨੇ ’ਚ ਫੁਹਾਰੇ ਦੇ ਨਾਲ ਟੰਗੀ ਮਿਲੀ ਸੀ; ਜਦ ਕਿ ਉਸ ਦੇ ਗੋਡੇ ਹੇਠਾਂ ਜ਼ਮੀਨ ਛੋਹ ਰਹੇ ਸਨ।

 

 

ਵਿਦਿਆਰਥੀ ਦੇ ਮਾਪਿਆਂ ਦਾ ਪਹਿਲੇ ਦਿਨੋਂ ਇਹੋ ਕਹਿਣਾ ਹੈ ਕਿ ਇਹ ਕੋਈ ਸੁਭਾਵਕ ਮੌਤ ਨਹੀਂ, ਸਗੋਂ ਕਤਲ ਹੈ। ਇਸੇ ਲਈ ਪੁਲਿਸ ਨੇ ਪਹਿਲਾਂ ਧਾਰਾ 304–ਏ ਅਧੀਨ ‘ਲਾਪਰਵਾਹੀ ਕਾਰਨ ਮੌਤ’ ਦਾ ਮਾਮਲਾ ਦਰਜ ਕੀਤਾ ਸੀ। ਪਰ ਜਦੋਂ ਵਿਦਿਆਰਥੀ ਦੀ ਮਾਂ ਨੇ ਖ਼ੁਦਕੁਸ਼ੀ ਦੀ ਧਮਕੀ ਦਿੱਤੀ, ਤਾਂ ਪੁਲਿਸ ਨੇ ਤੁਰੰਤ ਕਤਲ ਦੀ ਐੱਫ਼ਆਈਆਰ ਦਰਜ ਕਰ ਲਈ।

 

 

ਵਿਦਿਆਰਥੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਤੁਰੰਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਇਸੇ ਲਈ ਹੁਣ ਐੱਫ਼ਆਈਆਰ ਵਿੱਚ ਧਾਰਾ 302 ਵੀ ਜੋੜ ਦਿੱਤੀ ਗਈ ਹੈ।

 

 

ਕੱਲ੍ਹ ਸਨਿੱਚਰਵਾਰ ਨੂੰ ਵੀ ਲਗਭਗ ਸਾਰਾ ਦਿਨ ਪੁਲਿਸ ਦੀ ਟੀਮ ਸੈਕਟਰ–70 ਸਥਿਤ ਸਕੂਲ ਵਿੱਚ ਮੌਜੂਦ ਰਹੀ। ਵਿਦਿਆਰਥੀਆਂ ਦੇ ਨਾਲ–ਨਾਲ ਸਟਾਫ਼ ਮੈਂਬਰਾਂ ਦੇ ਬਿਆਨ ਵੀ ਰਿਕਾਰਡ ਕੀਤੇ ਗਏ। ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਵੀ ਖੰਗਾਲ਼ੀ ਗਈ।

 

 

ਮ੍ਰਿਤਕ ਵਿਦਿਆਰਥੀ ਹੁਣ 11ਵੀਂ ਜਮਾਤ ’ਚ ਪੜ੍ਹ ਰਿਹਾ ਸੀ ਤੇ ਪਿਛਲੇ ਸਾਲ 10ਵੀਂ ਜਮਾਤ ’ਚ ਬੋਰਡ ਦੇ ਇਮਤਿਹਾਨ ਵਿੱਚ ਉਸ ਨੇ 92 ਫ਼ੀ ਸਦੀ ਅੰਕ ਹਾਸਲ ਕੀਤੇ ਸਨ। ਹੁਣ ਉਹ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ।

 

 

ਉਸ ਵਿਦਿਆਰਥੀ ਨੇ ਆਪਣੇ ਪਰਿਵਾਰ ਕੋਲ ਪਹਿਲਾਂ ਸ਼ਿਕਾਇਤ ਕੀਤੀ ਸੀ ਕਿ ਇੱਕ ਹੋਰ ਵਿਦਿਆਰਥੀ ਉਸ ਨੂੰ ਤੰਗ ਕਰਦਾ ਰਹਿੰਦਾ ਹੈ ਤੇ ਉਸ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਸੀ।

 

 

ਵਿਦਿਆਰਥੀ ਦੇ ਹੋਸਟਲ ਦੇ ਕਮਰੇ ਵਿੱਚ ਖ਼ੂਨ ਦੇ ਦਾਗ਼ ਵੀ ਪਾਏ ਗਏ ਸਨ ਤੇ ਉਸ ਦੇ ਸਰੀਰ ਉੱਤੇ ਵੀ ਜ਼ਖ਼ਮਾਂ ਦੇ ਨਿਸ਼ਾਨ ਸਨ। ਉਸ ਦਾ ਪਿਤਾ ਇੱਕ ਡਰਾਇਵਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohali Police now admitted that Meritorious School Student was murdered