ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਦੇ ਵਿਗਿਆਨੀ ਨੇ ਲੱਭਿਆ ਮਿਨਰਲ–ਵਾਟਰ ਬਣਾਉਣ ਦਾ ਸੌਖਾ ਢੰਗ

ਮੋਹਾਲੀ ਦੇ ਵਿਗਿਆਨੀ ਨੇ ਲੱਭਿਆ ਮਿਨਰਲ–ਵਾਟਰ ਬਣਾਉਣ ਦਾ ਢੰਗ

ਇਸ ਵੇਲੇ ਦੇਸ਼ ਦੇ ਬਹੁਤੇ ਸੂਬਿਆਂ ਵਿੱਚ ਭਾਰੀ ਵਰਖਾ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਅਜਿਹੇ ਵੇਲੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੀ ਵੱਡੀ ਸਮੱਸਿਆ ਪ੍ਰਸ਼ਾਸਨ ਨੂੰ ਪੇਸ਼ ਆਉਂਦੀ ਹੈ।

 

 

ਸਾਫ਼ ਪਾਣੀ ਨਾ ਮਿਲਣ ਕਾਰਨ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਪਰ ਇਸ ਦਾ ਹੱਲ ਵੀ ਮੋਹਾਲੀ ਸਥਿਤ ਇੰਡੀਅਨ ਇੰਸਟੀਚਿਊਟਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (IISER) ਦੇ ਵਿਗਿਆਨੀ ਡਾ. ਸਮਰਾਟ ਘੋਸ਼ ਨੇ ਲੱਭ ਲਿਆ ਹੈ।

 

 

ਡਾ. ਘੋਸ਼ ਨੇ ਇੱਕ ਅਜਿਹੀ ਤਕਨੀਕ ਤਿਆਰ ਕੀਤੀ ਹੈ, ਜਿਸ ਨਾਲ ਵਧੀਆ ਮਿਨਰਲ ਵਾਟਰ ਤਿਆਰ ਕੀਤਾ ਜਾ ਸਕੇਗਾ ਤੇ ਕੋਈ ਪੈਸੇ ਆਦਿ ਨਹੀਂ ਦੇਣੇ ਪੈਣਗੇ।

 

 

ਡਾ. ਸਮਰਾਟ ਘੋਸ਼ ਨੇ ਦੱਸਿਆ ਕਿ ਰਸੋਈ ਘਰ ਵਿੱਚ ਮੌਜੂਦ ਸਾਮਾਨ ਨਾਲ ਹੀ ਮਿਨਰਲ ਵਾਟਰ ਤਿਆਰ ਕੀਤਾ ਜਾ ਸਕੇਗਾ। ਇਸ ਲਈ ਪ੍ਰੈਸ਼ਰ ਕੁੱਕਰ, ਇਡਲੀ ਮੇਕਰ ਜਾਂ ਮਿਲਕ ਬੁਆਇਲਰ ਦੀ ਲੋੜ ਪਵੇਗੀ।

 

 

ਮਿਨਰਲ ਵਾਟਰ ਤਿਆਰ ਕਰਨ ਲਈ ਪਾਣੀ ਲੈ ਕੇ ਉਸ ਨੂੰ ਪ੍ਰੈਸ਼ਰ ਕੁੱਕਰ ’ਚ ਪਾਓ। ਉਸ ਉੱਪਰਲੀ ਸੀਟੀ ਖੋਲ੍ਹ ਦੇਵੋ। ਇਸ ਤੋਂ ਬਾਅਦ ਇੱਕ ਫ਼ੁਆਇਲ ਪੇਪਰ ਲੈ ਕੇ ਉਸ ਦੀ ਨਾਲੀ ਵਰਗੀ ਸ਼ਕਲ ਬਣਾਓ; ਉਸ ਨੂੰ ਸੀਟੀ ਵਾਲੀ ਨੁਕੀਲੀ ਥਾਂ ਉੱਤੇ ਲਾਓ। ਤਦ ਗੈਸ ਆੱਨ ਕਰੋ।

 

 

ਉੱਥੋਂ ਭਾਫ਼ ਦੇ ਰੂਪ ਵਿੱਚ ਸਾਫ਼ ਪਾਣੀ ਬਾਹਰ ਆਵੇਗਾ; ਜਿਸ ਨੂੰ ਬਰਤਨ ਵਿੱਚ ਭਰ ਕੇ ਆਸਾਨੀ ਨਾਲ ਵਰਤਿਆ ਜਾ ਸਕੇਗਾ। ਉਸ ਭਾਫ਼ ਦੀ ਕਿਰਿਆ ਨਾਲ ਜੋ ਪਾਣੀ ਬਣੇਗਾ, ਉਸ ਵਿੱਚ ਲੂਣ ਦਾ ਇੱਕ ਚਮਚਾ ਪਾਓ। ਇੰਝ ਟੀਡੀਐੱਸ ਦਾ ਪੱਧਰ ਵਧ ਜਾਵੇਗਾ।

 

 

ਇੱਥੇ ਵਰਨਣਯੋਗ ਹੈ ਕਿ ਇਹ ਉਹੀ ਡਾ. ਘੋਸ਼ ਹਨ; ਜਿਨ੍ਹਾਂ ਨੇ ਪਹਿਲਾਂ ਗ੍ਰੀਨ–ਪਟਾਕੇ ਤਿਆਰ ਕੀਤੇ ਸਨ; ਜਿਨ੍ਹਾਂ ਨਾਲ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪੁੱਜਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohali scientist invented way of making mineral water