ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ : ਫੇਜ਼-3 ਦੇ ਪਾਰਕ 'ਚੋਂ ਨੌਜਵਾਨ ਦੀ ਲਾਸ਼ ਮਿਲੀ

ਮੋਹਾਲੀ ਸਥਿਤ ਫੇਜ਼-3 ਦੇ ਪਾਰਕ 'ਚੋਂ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਸਵੇਰੇ ਸੈਰ ਕਰਨ ਆਏ ਇੱਕ ਵਿਅਕਤੀ ਨੇ ਲਾਸ਼ ਵੇਖੀ। ਉਸ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮ੍ਰਿਤਕ ਦੀ ਪਛਾਣ ਆਸ਼ੂ (29) ਵਾਸੀ ਹਾਉਸਿੰਗ ਬੋਰਡ ਕੰਪਲੈਕਸ ਮੌਲੀਜਾਗਰਾਂ ਚੰਡੀਗੜ੍ਹ ਵਜੋਂ ਹੋਈ ਹੈ।
 

ਜਾਣਕਾਰੀ ਮੁਤਾਬਿਕ ਸਨਿੱਚਵਾਰ ਸਵੇਰੇ 6 ਵਜੇ  ਫੇਜ਼-3 ਏ ਦੇ ਪਾਰਕ 'ਚ ਸੈਰ ਕਰਨ ਆਏ ਇੱਕ ਵਿਅਕਤੀ ਨੇ ਇੱਥੇ ਬਣੇ ਫੁਹਾਰੇ ਵਿੱਚ ਇਕੱਤਰ ਪਾਣੀ 'ਚ ਇੱਕ ਨੌਜਵਾਨ ਦੀ ਡੁੱਬੀ ਹੋਈ ਲਾਸ਼ ਵੇਖੀ। ਉਸ ਨੇ ਤੁਰੰਤ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
 

ਮ੍ਰਿਤਕ ਆਸ਼ੂ ਦੇ ਭਰਾ ਰਾਜੇਸ਼ ਵਰਮਾ ਨੇ ਦੱਸਿਆ ਕਿ ਉਸ ਦੇ ਪਿਤਾ ਫੇਜ਼-3ਬੀ1 'ਚ ਵੇਰਕਾ ਬੂਥ ਦੇ ਕੋਲ ਬਰਫ਼ ਵੇਚਣ ਦਾ ਕੰਮ ਕਰਦੇ ਸਨ। ਦੋ ਮਹੀਨੇ ਪਹਿਲਾਂ ਉਨ੍ਹਾਂ ਦੀ ਵੀ ਮੌਤ ਹੋ ਗਈ ਸੀ। ਉਸ ਦਾ ਭਰਾ ਰੋਜ਼ਾਨਾ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸ ਨੂੰ ਮਿਰਗੀ ਦੇ ਦੌਰੇ ਵੀ ਪੈਂਦੇ ਸਨ। ਰਾਜੇਸ਼ ਨੇ ਦੱਸਿਆ ਕਿ ਅਕਸਰ ਕਈ ਵਾਰ ਆਸ਼ੂ ਘਰ ਨਹੀਂ ਆਉਂਦਾ ਸੀ ਅਤੇ ਆਪਣੇ ਸੈਕਟਰ-52 ਸਥਿਤ ਦੋਸਤ ਦੇ ਘਰ ਚਲਾ ਜਾਂਦਾ ਸੀ। ਬੀਤੀ ਰਾਤ ਵੀ ਉਨ੍ਹਾਂ ਨੇ ਅਜਿਹਾ ਹੀ ਸੋਚਿਆ ਕਿ ਉਹ ਆਪਣੇ ਦੋਸਤ ਦੇ ਘਰ ਚਲਾ ਗਿਆ ਹੈ, ਪਰ ਸਵੇਰੇ ਪੁਲਿਸ ਦਾ ਫੋਨ ਆਇਆ ਕਿ ਉਸ ਦੀ ਮੌਤ ਹੋ ਚੁੱਕੀ ਹੈ।
 

ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮੰਨ ਕੇ ਚੱਲ ਰਹੀ ਹੈ ਕਿ ਹੋ ਸਕਦਾ ਹੈ ਸ਼ਰਾਬ ਪੀ ਕੇ ਆਸ਼ੂ ਫੁਹਾਰੇ 'ਚ ਇਕੱਤਰ ਸਾਢੇ 3 ਫੁੱਟ ਪਾਣੀ 'ਚ ਡਿੱਗ ਗਿਆ ਹੋਵੇ ਅਤੇ ਜ਼ਿਆਦਾ ਨਸ਼ਾ ਹੋਣ ਦੇ ਕਾਰਨ ਉਹ ਬਾਹਰ ਨਾ ਨਿਕਲ ਸਕਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਂ ਫਿਰ ਫੁਹਾਰੇ ਦੇ ਕੋਲ ਉਸ ਨੂੰ ਮਿਰਗੀ ਦਾ ਦੌਰਾ ਪਿਆ ਹੋਵੇ ਅਤੇ ਪਾਣੀ 'ਚ ਡਿੱਗ ਕੇ ਉਸ ਦੀ ਮੌਤ ਹੋ ਗਈ ਹੋਵੇ।
 

ਪੁਲਿਸ ਨੂੰ ਫੁਹਾਰੇ ਦੇ ਕੋਲ ਕੁੱਝ ਨਸ਼ੇ ਦਾ ਸਾਮਾਨ ਮਿਲਿਆ ਹੈ ਜਿਸ ਕਾਰਨ ਇਹ ਵੀ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਨਸ਼ੇ 'ਚ ਚੱਕਰ 'ਚ ਕਿਸੇ ਨੇ ਉਸ ਦਾ ਗਲਾ ਦਬਾ ਕੇ ਪਾਣੀ 'ਚ ਨਾ ਸੁੱਟਿਆ ਦਿੱਤਾ ਹੋ ਸਕਦਾ ਹੈ। ਪੁਲਿਸ ਵੱਲੋਂ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohali: The body of a youth found in Phase-3 park