ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਦੇ ਸਬਜ਼ੀ ਵਿਕਰੇਤਾਵਾਂ ਨੂੰ ਸਰਕਾਰੀ ਰੇਟ–ਲਿਸਟ ਦੀ ਨਹੀਂ ਕੋਈ ਪਰਵਾਹ

ਮੋਹਾਲੀ ਦੇ ਸਬਜ਼ੀ ਵਿਕਰੇਤਾਵਾਂ ਨੂੰ ਸਰਕਾਰੀ ਰੇਟ–ਲਿਸਟ ਦੀ ਨਹੀਂ ਕੋਈ ਪਰਵਾਹ

ਮੋਹਾਲੀ ਦੇ ਸੈਕਟਰ–70 ਸਥਿਤ ਵਾਰਡ ਨੰਬਰ 47 ਤੋਂ ਨਗਰ ਕੌਂਸਲਰ ਸ੍ਰੀ ਸੁਖਦੇਵ ਸਿੰਘ ਪਟਵਾਰੀ ਨੇ ਸਬਜ਼ੀ–ਵਿਕਰੇਤਾਵਾਂ ਵੱਲੋਂ ਕੀਤੀ ਜਾ ਰਹੀ ਆਮ ਜਨਤਾ ਦੀ ਲੁੱਟ ਵਿਰੁੱਧ ਪਿਛਲੇ ਕਈ ਦਿਨਾਂ ਤੋਂ ਮੋਰਚਾ ਖੋਲ੍ਹਿਆ ਹੋਇਆ ਹੈ। ਜ਼ਿਲ੍ਹਾ ਮੰਡੀ ਅਧਿਕਾਰੀ ਵੱਲੋਂ ਭਾਵੇਂ ਸਬਜ਼ੀਆਂ ਦੇ ਰੇਟ ਤੈਅ ਕਰ ਦਿੱਤੇ ਗਏ ਹਨ ਪਰ ਫਿਰ ਵੀ ਕੋਰੋਨਾ ਲੌਕਡਾਊਨ–ਕਰਫ਼ਿਊ ਕਾਰਨ ਸਬਜ਼ੀ–ਵਿਕਰੇਤਾ ਆਪਣੀ ਮਨ–ਮਰਜ਼ੀ ਦੇ ਰੇਟ ਹੀ ਲਾ ਰਹੇ ਹਨ।

 

 

ਸ੍ਰੀ ਪਟਵਾਰੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਭਾਵੇਂ ਰੇਟ ਤੈਅ ਕਰਨ ਦਾ ਦਾਅਵਾ ਕੀਤਾ ਹੈ ਪਰ ਅਸਲ ’ਚ ਕਈ ਸਬਜ਼ੀਆਂ ਸਰਕਾਰ ਦੇ ਤੈਅਸ਼ੁਦਾ ਰੇਟਾਂ ਤੋਂ ਦੁੱਗਣੇ ਭਾਅ ਮਿਲ ਰਹੀਆਂ ਹਨ। ਇਸ ਕਾਰਨ ਆਮ ਲੋਕਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ।

 

 

ਇਸ ਬਾਰੇ ਜਦੋਂ ਕੁਝ ਸਬਜ਼ੀ–ਵਿਕਰੇਤਾਵਾਂ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿੱਛਿਓਂ ਹੀ ਜਦੋਂ ਇੰਨੇ ਮਹਿੰਗੇ ਭਾਅ ਸਬਜ਼ੀਆਂ ਮਿਲ ਰਹੀਆਂ ਹਨ, ਤਦ ਉਹ ਗਾਹਕਾਂ ਨੂੰ ਉਸ ਤੋਂ ਘੱਟ ਰੇਟ ਉੱਤੇ ਸਬਜ਼ੀਆਂ ਕਿਵੇਂ ਦੇ ਸਕਦੇ ਹਨ।

 

 

ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਦੇ ਕੋਈ ਸਰਕਾਰੀ ਰੇਟ–ਲਿਸਟ ਪੁੱਜਦੀ ਹੀ ਨਹੀਂ। ਸ੍ਰੀ ਪਟਵਾਰੀ ਨੇ ਕਿਹਾ ਕਿ ਸਰਕਾਰੀ ਅਧਿਕਾਰੀ ਸ਼ਾਇਦ ਸੋਸ਼ਲ ਮੀਡੀਆ ’ਤੇ ਹੀ ਰੋਜ਼ ਦੀ ਰੇਟ–ਲਿਸਟ ਜਾਰੀ ਕਰ ਕੇ ‘ਆਪਣੀ ਜ਼ਿੰਮੇਵਾਰੀ ਪੂਰੀ ਹੋ ਗਈ’ ਸਮਝ ਲੈਂਦੇ ਹਨ। ਪਰ ਅਸਲ ’ਚ ਸਬਜ਼ੀ–ਵਿਕਰੇਤਾਵਾਂ ਦੀ ਕਦੇ ਕੋਈ ਸਰਕਾਰੀ ਅਧਿਕਾਰੀ ਸੜਕਾਂ ’ਤੇ ਜਾ ਕੇ ਚੈਕਿੰਗ ਨਹੀਂ ਕਰਦਾ। ਇਸੇ ਲਈ ਆਮ ਜਨਤਾ ਨੂੰ ਮਨ–ਮਰਜ਼ੀ ਦੇ ਰੇਟ ਮਿਲ ਰਹੇ ਹਨ।

 

 

ਸ੍ਰੀ ਪਟਵਾਰੀ ਨੇ ਕਿਹਾ ਕਿ ਸਰਕਾਰੀ ਅਫ਼ਸਰਾਂ ਨੂੰ ਬਾਜ਼ਾਰ ’ਚ ਜਾ ਕੇ ਸਬਜ਼ੀਆਂ ਦੇ ਰੇਟਾਂ ਦਾ ਰੀਐਲਿਟੀ–ਟੈਸਟ ਕਰਨਾ ਚਾਹੀਦਾ ਹੈ। ਸਬਜ਼ੀ–ਵਿਕਰੇਤਾ ਸਰਕਾਰੀ ਰੇਟਾਂ ਦੀਆਂ ਧੱਜੀਆਂ ਉਡਾ ਰਹੇ ਹਨ।

ਸੁਖਦੇਵ ਸਿੰਘ ਪਟਵਾਰੀ

 

ਮੋਹਾਲੀ ਜ਼ਿਲ੍ਹੇ ’ਚ ਅੱਜ ਐਤਵਾਰ ਲਈ ਸਰਕਾਰ (ਜ਼ਿਲ੍ਹਾ ਮੰਡੀ ਅਧਿਕਾਰੀ) ਵੱਲੋਂ ਤੈਅ ਕੀਤੇ ਗਏ ਸਬਜ਼ੀਆਂ ਤੇ ਫਲ਼ਾਂ ਦੇ ਰੇਟ ਇਸ ਪ੍ਰਕਾਰ ਹਨ:

 

ਸਬਜ਼ੀਆਂ

ਆਲੂ 25 ਰੁਪਏ ਪ੍ਰਤੀ ਕਿਲੋਗ੍ਰਾਮ

ਲੱਸਣ 120 ਰੁਪਏ ਪ੍ਰਤੀ ਕਿਲੋਗ੍ਰਾਮ

ਪਿਆਜ਼ 30 ਰੁਪਏ ਪ੍ਰਤੀ ਕਿਲੋਗ੍ਰਾਮ

ਗੋਭੀ 25 ਰੁਪਏ ਪ੍ਰਤੀ ਕਿਲੋਗ੍ਰਾਮ

ਬੈਂਗਣ 40 ਰੁਪਏ ਪ੍ਰਤੀ ਕਿਲੋਗ੍ਰਾਮ

ਕੱਦੂ 25 ਰੁਪਏ ਪ੍ਰਤੀ ਕਿਲੋਗ੍ਰਾਮ

ਘੀਆ 35 ਰੁਪਏ ਪ੍ਰਤੀ ਕਿਲੋਗ੍ਰਾਮ

ਬੰਦਗੋਭੀ 15 ਰੁਪਏ ਪ੍ਰਤੀ ਕਿਲੋਗ੍ਰਾਮ

ਗਾਜਰ 40 ਰੁਪਏ ਪ੍ਰਤੀ ਕਿਲੋਗ੍ਰਾਮ

ਖੀਰਾ 20 ਰੁਪਏ ਪ੍ਰਤੀ ਕਿਲੋਗ੍ਰਾਮ

ਬੀਨ 30 ਰੁਪਏ ਪ੍ਰਤੀ ਕਿਲੋਗ੍ਰਾਮ

ਮਟਰ 60 ਰੁਪਏ ਪ੍ਰਤੀ ਕਿਲੋਗ੍ਰਾਮ

ਟਮਾਟਰ 30 ਰੁਪਏ ਪ੍ਰਤੀ ਕਿਲੋਗ੍ਰਾਮ

ਸ਼ਿਮਲਾ ਮਿਰਚ 50 ਰੁਪਏ ਪ੍ਰਤੀ ਕਿਲੋਗ੍ਰਾਮ

ਅਦਰਕ 150 ਰੁਪਏ ਪ੍ਰਤੀ ਕਿਲੋਗ੍ਰਾਮ

ਹਰੀ ਮਿਰਚ 70 ਰੁਪਏ ਪ੍ਰਤੀ ਕਿਲੋਗ੍ਰਾਮ

ਨਿੰਬੂ 100 ਰੁਪਏ ਪ੍ਰਤੀ ਕਿਲੋਗ੍ਰਾਮ

 

 

ਫਲ਼

ਸੇਬ 100–150 ਰੁਪਏ ਪ੍ਰਤੀ ਕਿਲੋਗ੍ਰਾਮ

ਸੰਤਰਾ 80–100 ਰੁਪਏ ਪ੍ਰਤੀ ਕਿਲੋਗ੍ਰਾਮ

ਅੰਗੂਰ 80–100 ਰੁਪਏ ਪ੍ਰਤੀ ਕਿਲੋਗ੍ਰਾਮ

ਪਪੀਤਾ 50 ਰੁਪਏ ਪ੍ਰਤੀ ਕਿਲੋਗ੍ਰਾਮ

ਕੇਲਾ 70 ਰੁਪਏ ਪ੍ਰਤੀ ਦਰਜਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mohali Vegetable vendors don t care Govt rate lists