ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤ ਨਾਲ ਸਮਝੌਤੇ ਪਿੱਛੋਂ ਆਪ ਵਿਧਾਇਕ ਸੰਦੋਆ ਛੇੜਖਾਨੀ ਦੇ ਕੇਸ `ਚੋਂ ਬਚੇ

ਔਰਤ ਨਾਲ ਸਮਝੌਤੇ ਪਿੱਛੋਂ ਆਪ ਵਿਧਾਇਕ ਸੰਦੋਆ ਛੇੜਖਾਨੀ ਦੇ ਕੇਸ `ਚੋਂ ਬਚੇ

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਇੱਕ ਔਰਤ ਨਾਲ ਛੇੜਖਾਨੀ ਦੇ ਮਾਮਲੇ `ਚ ਬਚ ਗਏ ਹਨ ਕਿਉਂਕਿ ਉਨ੍ਹਾਂ ਸਬੰਧਤ ਸਿ਼ਕਾਇਤਕਰਤਾ ਔਰਤ ਨਾਲ ਸਮਝੌਤਾ ਕਰ ਲਿਆ ਹੈ ਤੇ ਹੁਣ ਮਾਮਲਾ ਆਪਸੀ ਸਹਿਮਤੀ ਨਾਲ ਹੀ ਖ਼ਤਮ ਹੋ ਗਿਆ ਹੈ।


ਦੋਵੇਂ ਧਿਰਾਂ ਨੇ ਅੱਜ ਵੀਰਵਾਰ ਨੂੰ ਰੋਪੜ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਪੂਜਾ ਅੰਦੋਤਰਾ ਦੀ ਅਦਾਲਤ ਆਪੋ-ਆਪਣੇ ਬਿਆਨ ਦਰਜ ਕਰਵਾਏ। ਔਰਤ ਨੇ ਆਪਣੇ ਬਿਆਨ `ਚ ਕਿਹਾ ਕਿ ਜੇ ਸ੍ਰੀ ਸੰਦੋਆ ਦਾ ਨਾਂਅ ਐੱਫ਼ਆਈਆਰ `ਚੋਂ ਹਟਾ ਦਿੱਤਾ ਜਾਵੇ, ਤਾਂ ਉਸ `ਤੇ ਉਸ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।


ਬੀਤੇ ਸਤੰਬਰ ਮਹੀਨੇ ਸ੍ਰੀ ਸੰਦੋਆ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ `ਚ ਇੱਕ ਪਟੀਸ਼ਲ ਦਾਇਰ ਕਰ ਕੇ ਆਖਿਆ ਸੀ ਕਿ ਉਨ੍ਹਾਂ ਵਿਰੁੱਧ ਦਾਇਰ ਕੀਤੀ ਗਈ ਐੱਫ਼ਆਈਆਰ ਰੱਦ ਕੀਤੀ ਜਾਵੇ ਕਿਉਂਕਿ ਉਨ੍ਹਾਂ ਨੇ ਦੂਜੀ ਧਿਰਰ ਨਾਲ ਸਮਝੌਤਾ ਕਰ ਲਿਆ ਹੈ।


ਹਾਈ ਕੋਰਟ ਨੇ ਤਦ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਕਿ 25 ਅਕਤੂਬਰ ਨੂੰ ਸੁਣਵਾਈ ਕਰਨ ਵਾਲੀ ਅਦਾਲਤ ਦੇ ਸਾਹਮਣੇ ਆਪੋ-ਆਪਣੇ ਬਿਆਨ ਦਰਜ ਕਰਵਾਉਣ। ਹਾਈ ਕੋਰਟ ਨੇ ਇਸ ਸਬੰਧੀ ਆਉਂਦੀ 25 ਨਵੰਬਰ ਤੱਕ ਰਿਪੋਰਟ ਵੀ ਪੇਸ਼ ਕਰਨ ਲਈ ਆਖਿਆ ਹੈ।


ਪਿਛਲੇ ਵਰ੍ਹੇ ਜੁਲਾਈ `ਚ, ਵਿਧਾਇਕ ਸ੍ਰੀ ਸੰਦੋਆ ਨੇ ਇੱਕ ਔਰਤ ਦਾ ਮਕਾਨ ਕਿਰਾਏ `ਤੇ ਲਿਆ ਸੀ ਤੇ ਉਸੇ ਮਾਲਕਣ ਨੇ ਛੇੜਖਾਨੀ ਦਾ ਦੋਸ਼ ਲਾਇਆ ਸੀ। ਇਹ ਘਟਨਾ ਉਦੋਂ ਵਾਪਰੀ ਸੀ, ਜਦੋਂ ਔਰਤ ਨੇ ਸੰਪਤੀ `ਤੇ ਬਕਾਇਆ ਖੜ੍ਹੇ 3 ਲੱਖ ਰੁਪਏ ਅਦਾ ਕਰਨ ਲਈ ਆਖਿਆ ਸੀ।


ਪਿਛਲੇ ਵਰ੍ਹੇ 28 ਜੁਲਾਈ ਨੂੰ ਪੁਲਿਸ ਨੇ ਸ੍ਰੀ ਸੰਦੋਆ ਵਿਰੁੱਧ ਰੋਪੜ ਦੇ ਸਿਟੀ ਪੁਲਿਸ ਥਾਣੇ `ਚ ਦਰਜ ਕੀਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Molestation case quashed against AAP MLA Sandoa