ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੀਦਕੋਟ `ਚ ਮਨੀ-ਐਕਸਚੇਂਜਰ ਨੂੰ ਮਾਰੀ ਗੋਲੀ

ਫ਼ਰੀਦਕੋਟ `ਚ ਮਨੀ-ਐਕਸਚੇਂਜਰ ਨੂੰ ਮਾਰੀ ਗੋਲੀ

ਦੋ ਅਣਪਛਾਤੇ ਹਮਲਾਵਰਾਂ ਨੇ ਅੱਜ ਇੱਥੇ 60 ਸਾਲਾ ਮਨੀ ਐਕਸਚੇਂਜਰ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਪੀੜਤ ਜਗਦੀਸ਼ ਸਿੰਘ ਵੋਹਰਾ ਤੇ ਉਨ੍ਹਾਂ ਦੇ ਪੁੱਤਰ ਤੋਂ 8 ਲੱਖ ਰੁਪਏ ਖੋਹਣ ਦੀ ਨਾਕਾਮ ਕੋਸਿ਼ਸ਼ ਕੀਤੀ। ਇਹ ਵਾਰਦਾਤ ਅੱਜ ਬੁੱਧਵਾਰ ਰਾਤੀਂ 8:30 ਵਜੇ ਦੀ ਹੈ।


ਸ੍ਰੀ ਵੋਹਰਾ ਇਸ ਵੇਲੇ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ `ਚ ਦਾਖ਼ਲ ਹਨ। ਇਹ ਘਟਨਾ ਸ਼ਹਿਰ ਦੇ ਬੱਸੀ ਚੌਕ ਨੇੜੇ ਵਾਪਰੀ, ਜਦੋਂ ਪਿਤਾ ਤੇ ਪੁੱਤਰ ਰੋਜ਼ ਵਾਂਗ ਦੁਕਾਨ ਦਾ ਕੰਮਕਾਜ ਨਿਬੇੜ ਕੇ ਆਪਣੇ ਘਰ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ। ਤਦ ਦੋ ਜਣੇ ਦੁਕਾਨ`ਤੇ ਆਏ 60 ਕੈਨੇਡੀਅਨ ਡਾਲਰਾਂ ਬਦਲੇ ਭਾਰਤ ਦੇ ਕਰੰਸੀ ਨੋਟ ਮੰਗੇ।


ਉਦੋਂ ਹੀ ਦੋਵੇਂ ਨੌਜਵਾਨਾਂ ਨੇ ਸ੍ਰੀ ਵੋਹਰਾ ਦਾ ਬੈਗ ਖੋਹਣ ਦਾ ਜਤਨ ਕੀਤਾ, ਜਿਸ ਵਿੱਚ 8 ਲੱਖ ਰੁਪਏ ਸਨ। ਉਨ੍ਹਾਂ ਦੇ ਪੁੱਤਰ ਹਰਪ੍ਰੀਤ ਵੋਹਰਾ ਨੇ ਉਨ੍ਹਾਂ ਦਾ ਵਿਰੋਧ ਕੀਤਾ ਤੇ ਉਨ੍ਹਾਂ ਵਿਚਾਲੇ ਹੱਥੋਪਾਈ ਵੀ ਹੋਈ। ਇੰਨੇ ਨੂੰ ਇੱਕ ਹਮਲਾਵਰ ਨੌਜਵਾਨ ਨੇ ਪਿਸਤੌਲ ਕੱਢ ਕੇ ਤਿੰਨ ਗੋਲੀਆਂ ਸ੍ਰੀ ਜਗਦੀਸ਼ ਵੋਹਰਾ `ਤੇ ਦਾਗ਼ ਦਿੱਤੀਆਂ ਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।


ਪੁਲਿਸ ਸੂਤਰਾਂ ਅਨੁਸਾਰ ਹਮਲਾਵਰ ਦੋ ਨਹੀਂ, ਸਗੋਂ ਤਿੰਨ ਸਨ ਕਿਉਂਕਿ ਜਿਵੇਂ ਹੀ ਦੋਵੇਂ ਲੁਟੇਰੇ ਲੁੱਟ ਦੇ ਇਰਾਦੇ ਨਾਲ ਦੁਕਾਨ `ਤੇ ਆਏ, ਤਿਵੇਂ ਹੀ ਦੁਕਾਨ ਦੀ ਬਿਜਲੀ ਅਚਾਨਕ ਹੀ ਚਲੀ ਗਈ ਸੀ। ਉਨ੍ਹਾਂ ਹਮਲਾਵਰਾਂ ਨੇ ਹੀ ਦੁਕਾਨ `ਤੇ ਆਉਣ ਤੋਂ ਪਹਿਲਾਂ ਹੀ ਉੱਥੋਂ ਦੀਆਂ ਬਿਜਲੀ ਦੀਆਂ ਤਾਰਾਂ ਕੱਟ ਦਿੱਤੀਆਂ ਸਨ।


ਇਸ ਵਾਰਦਾਤ ਦੇ ਤੁਰੰਤ ਬਾਅਦ ਫ਼ਰੀਦਕੋਟ ਦੇ ਡੀਐੱਸਪੀ ਜਸਤਿੰਦਰ ਸਿੰਘ ਧਾਲੀਵਾਲ ਘਟਨਾ ਸਥਾਨ `ਤੇ ਪੁੱਜੇ ਤੇ ਦੁਕਾਨ `ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਹਾਸਲ ਕੀਤੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Money exchanger shot in Faridkot