ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ’ਚ ਸੁਰੱਖਿਆ ਚੌਕਸੀ ਹੋਰ ਵਧਾਈ, ਘੱਲੂਘਾਰਾ ਦਿਵਸ ਅੱਜ

ਅੰਮ੍ਰਿਤਸਰ ’ਚ ਸੁਰੱਖਿਆ ਚੌਕਸੀ ਹੋਰ ਵਧਾਈ, ਘੱਲੂਘਾਰਾ ਦਿਵਸ ਭਲਕੇ

ਤਸਵੀਰਾਂ: ਸਮੀਰ ਸਹਿਗਲ, ਅੰਮ੍ਰਿਤਸਰ, ਹਿੰਦੁਸਤਾਨ ਟਾਈਮਜ਼

 

 

ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਸ਼ਹਿਰ ਤੇ ਆਲੇ–ਦੁਆਲੇ ਦੇ ਇਲਾਕੇ ਸੁਰੱਖਿਆ ਬਲਾਂ ਦੀ ਛਾਉਣੀ ਬਣੇ ਹੋਏ ਹਨ। ਬਲੂ–ਸਟਾਰ ਆਪਰੇਸ਼ਨ ਦੌਰਾਨ ਸ਼ਹੀਦ ਹੋਏ ਸਿੰਘਾਂ ਤੇ ਸਿੰਘਣੀਆਂ ਦੀ 35ਵੀਂ ਬਰਸੀ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।


 

ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ’ਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਟਾਲਣ ਲਈ ਹਰ ਸਾਲ ਇੰਝ ਹੀ ਸਖ਼ਤ ਇੰਤਜ਼ਾਮ ਕੀਤੇ ਜਾਂਦੇ ਹਨ। ਬੀਤੇ ਦਿਨੀਂ ਅਜਨਾਲਾ ਲਾਗੇ ਨਾਕੇ ’ਤੇ ਦੋ ਹਥਗੋਲ਼ੇ ਬਰਾਮਦ ਹੋਣ ਤੋਂ ਬਾਅਦ ਇਸ ਵਾਰ ਇਹ ਸੁਰੱਖਿਆ ਚੌਕਸੀ ਹੋਰ ਵੀ ਵਧਾ ਦਿੱਤੀ ਗਈ ਹੈ।

 

 

ਅੰਮ੍ਰਿਤਸਰ ’ਚ ਸੁਰੱਖਿਆ ਚੌਕਸੀ ਹੋਰ ਵਧਾਈ, ਘੱਲੂਘਾਰਾ ਦਿਵਸ ਭਲਕੇ

 

 

ਅੱਜ ਸ੍ਰੀ ਹਰਿਮੰਦਰ ਸਾਹਿਬ ਤੇ ਟਾਊਨ ਹਾਲ ਦੇ ਬਾਹਰ ਘੁੜਸਵਾਰ ਪੁਲਿਸ ਤੇ ਸੁਰੱਖਿਆ ਬਲਾਂ ਦੀ ਵੱਡੀ ਤਾਇਨਾਤੀ ਕੀਤੀ ਗਈ ਹੈ। ‘ਹਿੰਦੁਸਤਾਨ ਟਾਈਮਜ਼’ ਦੇ ਸਟਾਫ਼ ਫ਼ੋਟੋਗ੍ਰਾਫ਼ਰ ਸਮੀਰ ਸਹਿਗਲ ਨੇ ਮੌਕੇ ਦੀਆਂ ਤਸਵੀਰਾਂ ਭੇਜੀਆਂ ਹਨ, ਜੋ ਪਾਠਕਾਂ ਨਾਲ ਇੱਥੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

 

 

ਭਲਕੇ 6 ਜੂਨ ਨੂੰ ਘੱਲੂਘਾਰਾ ਦਿਵਸ ਹੈ। ਸਾਲ 1984 ’ਚ ਇਸੇ ਦਿਨ ਫ਼ੌਜ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦਾਖ਼ਲ ਹੋਈ ਸੀ। ਤਦ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ, ਜਿਸ ਕਾਰਨ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।

 

 

ਕੁਝ ਸਿੱਖ ਜੱਥੇਬੰਦੀਆਂ ਨੇ ਭਲਕੇ 6 ਜੂਨ ਨੂੰ ਅੰਮ੍ਰਿਤਸਰ–ਬੰਦ ਦਾ ਸੱਦਾ ਵੀ ਦਿੱਤਾ ਹੋਇਆ ਹੈ।

 

 

ਅੰਮ੍ਰਿਤਸਰ ’ਚ ਸੁਰੱਖਿਆ ਚੌਕਸੀ ਹੋਰ ਵਧਾਈ, ਘੱਲੂਘਾਰਾ ਦਿਵਸ ਭਲਕੇ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More Security Alerts in Amritsar Ghallughara Diwas tomorrow