ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਵੱਲੋਂ ਪੰਜਾਬ `ਚ ਨਸਿ਼ਆਂ ਦੀ ਵਿਕਰੀ `ਤੇ ਹੋਰ ਸਖ਼ਤੀ

ਕੈਪਟਨ ਵੱਲੋਂ ਪੰਜਾਬ `ਚ ਨਸਿ਼ਆਂ ਦੀ ਵਿਕਰੀ `ਤੇ ਹੋਰ ਸਖ਼ਤੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਾਰੇ ਜਿ਼ਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਿੱਥੇ ਕਿਤੇ ਵੀ ਬੁਪ੍ਰੇਨੋਫ਼ਾਈਨ-ਨੈਲੋਕਜ਼ੋਨ (ਜਿਸ ਦੀ ਵਰਤੋਂ ਅਫ਼ੀਮ ਦੀ ਲਤ ਛੁਡਾਉਣ ਲਈ ਕੀਤੀ ਜਾਂਦੀ ਹੈ) ਵੱਡੀ ਮਾਤਰਾ `ਚ ਵਿਕਦੀ ਹੋਵੇ, ਉਨ੍ਹਾਂ ਸਾਰੀਆਂ ਥਾਵਾਂ `ਤੇ ਛਾਪੇ ਮਾਰੇ ਜਾਣ ਤੇ ਇਸ ਦਵਾਈ ਦੀਆਂ ਸਾਰੀਆਂ ਗ਼ੈਰ-ਕਾਨੂੰਨੀ ਖੇਪਾਂ ਜ਼ਬਤ ਕਰ ਲਈਆਂ ਜਾਣ।


ਇਹ ਹੁਕਮ ਸੋਮਵਾਰ ਨੂੰ ਕੈਬਿਨੇਟ ਦੀ ਇੱਕ ਉੱਪ-ਕਮੇਟੀ ਦੀ ਹਫ਼ਤਾਵਾਰੀ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ। ਇਹ ਕਮੇਟੀ ਖ਼ਾਸ ਤੌਰ `ਤੇ ਪੰਜਾਬ `ਚ ਨਸਿ਼ਆਂ ਦੀ ਵੱਡੀ ਸਮੱਸਿਆ ਨੂੰ ਧਿਆਨ `ਚ ਰੱਖਦਿਆਂ ਕਾਇਮ ਕੀਤੀ ਗਈ ਹੈ।


ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਤੇ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਜਾਰੀ ਕੀਤੀ ਕਿ ਨਸ਼ਾ-ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਾਰੀਆਂ ਮੈਡੀਕਲ ਸੁਵਿਧਾਵਾਂ ਤੇ ਉੱਥੇ ਹੋ ਰਹੇ ਇਲਾਜ `ਤੇ ਪੂਰੀ ਚੌਕਸ ਨਜ਼ਰ ਰੱਖਣ ਲਈ ਵੀ ਕਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More strict orders for drugs by Captain Amrinder Singh