ਸਵਾਈਨ ਫਲੂ ਨਾਲ ਦੇਸ਼ ਭਰ ਵਿਚ ਮਰਨ ਵਾਲਿਆਂ ਦੇ ਅੰਕੜੇ ਆਏ ਹਨ, ਉਹ ਬੇਹੱਦ ਚਿੰਤਾਜਨਕ ਹਨ। ਸਵਾਈਨ ਫਲੂ ਨਾਲ ਇਸ ਸਾਲ ਹੁਣ ਤੰਕ 160 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਿਪੋਰਟਾਂ ਮੁਤਾਬਕ ਸਭ ਤੋਂ ਜ਼ਿਆਦਾ ਖਰਾਬ ਹਾਲਾਤ ਰਾਜਸਥਾਨ ਦੇ ਹਨ। ਇਸ ਰਿਪੋਰਟ ਦੇ ਬਾਅਦ ਸਿਹਤ ਵਿਭਾਗ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਜਿਨ੍ਹਾਂ ਉਤੇ ਇਸ ਮੌਸਮੀ ਬਿਮਾਰੀ ਨੂੰ ਰੋਕਣ ਦੀ ਜ਼ਿੰਮੇਵਾਰੀ ਹੈ।
ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਐਚ1ਐਨ1 ਵਾਈਰਸ ਦੇ ਚਲਦਿਆਂ 169 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਐਤਵਾਰ ਤੱਕ ਕੀਤੀ ਗਈ ਜਾਂਚ ਵਿਚ 4571 ਲੋਕ ਪੀੜਤ ਪਾਏ ਗਏ ਹਨ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
ਸਵਾਈਨ ਫਲੂ ਦੇ ਮਾਮਲਿਆਂ ਵਿਚ ਸਭ ਤੋਂ ਜ਼ਿਆਦਾ ਖਰਾਬ ਹਾਲਾਤ ਰਾਜਸਥਾਨ ਦਾ ਹੈ। ਸੂਬਾ ਸਿਹਤ ਵਿਭਾਗ ਦੇ ਬੁਲਾਰੇ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਮੰਗਲਵਾਰ ਤੱਕ ਇਥੇ 76 ਮੌਤਾਂ ਅਤੇ 1976 ਮਾਮਲੇ ਸਾਹਮਣੇ ਆਏ ਹਨ। ਰਾਜਸਥਾਨ ਵਿਚ ਜੋਧਪੁਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਾ ਹੈ ਜਿੱਥੇ ਇਸ ਮਹੀਨੇ 76 ਮੌਤਾਂ ਵਿਚੋਂ 23 ਸਵਾਈਨ ਫਲੂ ਕਾਰਨ ਹੋਈਆਂ ਹਨ।
ਇਸ ਤੋਂ ਬਾਅਦ ਗੁਜਰਾਤ ਹੈ ਜਿੱਥੇ 24 ਮੌਤਾਂ ਹੋਈਆਂ ਹਨ ਅਤੇ 600 ਮਾਮਲੇ ਸਾਹਮਣੇ ਆਏ ਹਨ। ਜਦੋਂਕਿ ਪੰਜਾਬ ਵਿਚ 27 ਮੌਤਾਂ ਸਵਾਈਨ ਫਲੂ ਦੇ ਚਲਦੇ ਹੋਈਆਂ ਹਨ ਅਤੇ 174 ਕੇਸ ਦਰਜ ਕੀਤੇ ਗਏ ਹਨ। ਉਥੇ ਹਰਿਆਣਾ ਵਿਚ 8 ਮੌਤਾਂ ਅਤੇ 372 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਮਹਾਰਾਸ਼ਟਰ ਵਿਚ 12 ਮੌਤਾਂ ਅਤੇ 82 ਮਾਮਲੇ ਦਰਜ ਕੀਤੇ ਗਏ ਹਨ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/