ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਕਾਸ਼ ਪੁਰਬ ਸਬੰਧੀ 'ਡਿਜ਼ੀਟਲ ਮਿਊਜ਼ੀਅਮ' ਦੇ ਦਰਸ਼ਨ ਕਰਨ ਪੁੱਜੇ ਹਜ਼ਾਰਾਂ ਲੋਕ

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਗਰਾਊਂਡ ਵਿੱਚ ਆਯੋਜਿਤ ਕੀਤੇ ਡਿਜ਼ੀਟਲ ਮੋਬਾਈਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦੀ ਅੱਜ ਸਮਾਪਤੀ ਹੋ ਗਈ। 

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਜਾਣੂ ਕਰਾਉਣ ਲਈ ਤਿੰਨ ਦਿਨ ਤੱਕ ਆਯੋਜਿਤ ਕੀਤੇ ਗਏ ਇਸ ਸਮਾਗਮ ਨੂੰ 20 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਵੇਖਿਆ।

 

ਮਿਊਜ਼ੀਅਮ ਅਤੇ ਸ਼ੋਅ ਦੇ ਸਫ਼ਲ ਆਯੋਜਨ ਨਾਲ ਲੁਧਿਆਣਾ ਅਤੇ ਨਾਲ ਲੱਗਦੇ ਇਲਾਕਿਆਂ ਦੀ ਸੰਗਤ ਪੂਰੀ ਤਰ੍ਹਾਂ ਰੂਹਾਨੀਅਤ ਦੇ ਰੰਗ ਵਿੱਚ ਰੰਗੀ ਗਈ ਅਤੇ ਇਹ ਸਮਾਗਮ ਸੰਗਤ ਨੂੰ ਰੂਹਾਨੀਅਤ ਨਾਲ ਜੋੜਨ ਦਾ ਸਿਖ਼ਰ ਹੋ ਨਿਬੜਿਆ।

 

 

ਅੱਜ ਦੇ ਆਯੋਜਨਾਂ ਦੌਰਾਨ ਸਵੇਰੇ 6.30 ਵਜੇ ਤੋਂ ਲੈ ਕੇ ਸ਼ਾਮ 6.00 ਵਜੇ ਤੱਕ 2600 ਤੋਂ ਵਧੇਰੇ ਲੋਕਾਂ ਨੇ ਦੇਖਿਆ। ਜਦਕਿ ਸ਼ਾਮ ਨੂੰ ਦਿਖਾਏ ਗਏ ਦੋ ਲਾਈਟ ਐਂਡ ਸਾਊਂਡ ਸ਼ੋਅਜ਼ ਵਿੱਚ 5600 ਤੋਂ ਵਧੇਰੇ ਸੰਗਤ ਨੇ ਸ਼ਿਰਕਤ ਕੀਤੀ। 

 

ਦੱਸਣਯੋਗ ਹੈ ਕਿ ਪਹਿਲੇ ਦਿਨ ਅਤੇ ਦੂਜੇ ਦਿਨ ਵੀ 12 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਡਿਜ਼ੀਟਲ ਮਿਊਜ਼ੀਅਮ ਅਤੇ ਇਨ੍ਹਾਂ ਸ਼ੋਅਜ਼ ਨੂੰ ਵੇਖਿਆ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਜੀਵਨ ਬ੍ਰਿਤਾਂਤ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜਾਣਿਆ ਸੀ। 

 

 

 

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ 23 ਅਤੇ 24 ਅਕਤੂਬਰ ਨੂੰ ਸਥਾਨਕ ਲਾਡੋਵਾਲ ਸਥਿਤ ਸਤਲੁੱਜ ਦਰਿਆ ਵਿੱਚ ਵੀ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਵੇਗਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:more than 20000 visitors visit three-day light and sound show along with digital museum