ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ 1.54 ਲੱਖ ਲੋਕਾਂ ਨੇ ਦਬਾਇਆ NOTA ਦਾ ਬਟਨ

ਪੰਜਾਬ ’ਚ 1.54 ਲੱਖ ਲੋਕਾਂ ਨੇ ਦਬਾਇਆ NOTA ਦਾ ਬਟਨ

ਲੋਕ ਸਭਾ ਚੋਣਾਂ ਵਿਚ ਪੰਜਾਬ ਦੇ 1.54 ਲੱਖ ਤੋਂ ਜ਼ਿਆਦਾ ਵੋਟਰਾਂ ਨੇ ਨੋਟਾ (ਇਨ੍ਹਾਂ ਵਿਚੋਂ ਕੋਈ ਪਸੰਦ ਨਹੀਂ) ਦਾ ਬਟਨ ਦਬਾਇਆ ਹੈ। ਸੂਬੇ ਵਿਚ ਕਾਂਗਰਸ ਨੇ ਆਮ ਚੋਣਾਂ ਵਿਚ 13 ਲੋਕ ਸਭਾ ਸੀਟਾਂ ਵਿਚੋਂ ਅੱਠ ਜਿੱਤਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਚੋਣ ਕਮਿਸ਼ਨ ਦਫ਼ਤਰ ਦੇ ਅੰਕੜਿਆਂ ਮੁਤਾਬਕ 1,54,423 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ ਹੈ। ਇਹ ਕੁਲ ਪਈਆਂ ਵੋਟਾਂ ਦਾ 1.12 ਫੀਸਦੀ ਹੈ।

 

ਅੰਕੜਿਆਂ ਮੁਤਾਬਕ, 13 ਲੋਕ ਸਭਾ ਸੀਟਾਂ ਵਿਚੋਂ ਫਰੀਦਕੋਟ ਸੀਟ ਉਤੇ ਸਭ ਤੋਂ ਜ਼ਿਆਦਾ ਵੋਟਰਾਂ ਨੇ ਉਮੀਦਵਾਰਾਂ ਨੂੰ ਖਾਰਜ ਕੀਤਾ। ਫਰੀਦਕੋਟ ਵਿਚ ਕੁੱਲ 19,246 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ ਹੈ।  ਆਨੰਦਪੁਰ ਸਾਹਿਬ ਵਿਚ 17,135 ਵੋਟਰਾਂ ਨੇ ਨੋਟਾ ਦਾ ਵਿਕਲਪ ਚੁਣਿਆ, ਜਦੋਂ ਕਿ ਫਿਰੋਜਪੁਰ ਵਿਚ 14,891 ਵੋਟਰਾਂ ਨੇ ਕਿਸੇ ਉਮੀਦਵਾਰ ਦੇ ਪੱਖ ਵਿਚ ਵੋਟ ਨਹੀਂ ਪਾਈ।

 

ਪ੍ਰਾਪਤ ਅੰਕੜਿਆਂ ਅਨੁਸਾਰ, ਪੰਜਾਬ ਵਿਚ ਲਗਭਗ ਸਾਰੀਆਂ ਸੀਟਾਂ ਉਤੇ ਨੋਟਾ ਪੰਜਵੇਂ ਸਥਾਨ ਉਤੇ ਰਿਹਾ। ਬਠਿੰਡਾ ਵਿਚ 13,323 ਵੋਟਰਾਂ, ਫਤਿਹਗੜ੍ਹ ਸਾਹਿਬ ਵਿਚ 13045, ਹੁਸ਼ਿਆਰਪੁਰ ਵਿਚ 12868, ਜਲੰਧਰ ਵਿਚ 12324, ਪਟਿਆਲਾ ਵਿਚ 11110, ਲੁਧਿਆਣਾ ਵਿਚ 10538, ਗੁਰਦਾਸਪੁਰ ਵਿਚ 9560, ਅੰਮ੍ਰਿਤਸਰ ਵਿਚ 8763, ਸੰਗਰੂਰ ਵਿਚ 6490 ਅਤੇ ਖਡੂਰ ਸਾਹਿਬ ਵਿਚ 5130 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ।  ਚੋਣ ਕਮਿਸ਼ਨ ਨੇ ਦੱਸਿਆ ਕਿ ਇਹ ਦਿਲਚਸਪ ਹੈ ਕਿ ਨੋਟਾ ਵੋਟ ਫੀਸਦੀ ਕੁਝ ਰਾਜਨੀਤਿਕ ਪਾਰਟੀ ਜਿਵੇਂ ਕਿ ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਕਰਸਵਾਦ) ਤੋਂ ਜ਼ਿਆਦਾ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More than one lakh fifty thousands voter in Punjab pressed NOTA button in Lok Sabha Election 2019