ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਇੱਕ ਲੱਖ ਤੋਂ ਵੱਧ ਸਰਕਾਰੀ ਨੌਕਰੀਆਂ ਕੱਢਣ ਦੀ ਤਿਆਰੀ

ਪੰਜਾਬ ਸਰਕਾਰ ਇੱਕ ਲੱਖ ਤੋਂ ਵੀ ਵੱਧ ਸਰਕਾਰੀ ਨੌਕਰੀਆਂ ਤੇ ਭਰਤੀ ਦੀ ਪ੍ਰੀਕਿਆ ਲਈ ਲੋੜੀਂਦੀ ਕਾਰਵਾਈ ਪੂਰੀ ਕਰ ਚੁੱਕੀ ਹੈ ਤੇ ਜਲਦ ਹੀ ਭਰਤੀਆਂ ਸ਼ੁਰੂ ਕੀਤੀਆਂ ਜਾਣਗੀਆਂ। ਕੁਝ ਵਿਭਾਗਾਂ ਲਈ ਤਾਂ ਇਸ਼ਤਿਹਾਰ ਵੀ ਜਾਰੀ ਹੋ ਚੁੱਕੇ ਹਨ। ਇਹ ਭਰਤੀਆਂ ਰਾਜ ਦੇ ਵੱਖ-ਵੱਖ ਵਿਭਾਗਾਂ ਵਿੱਚ ਕੀਤੀ ਜਾਵੇਗੀ। ਇਹ ਜਾਣਕਾਰੀ ਰਾਜ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ . ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੀ ਗਈ ਹੈ।

 

ਕੈਬਨਿਕ ਮੰਤਰੀ ਚੰਨੀ ਸੋਮਵਾਰ ਨੂੰ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਆਯੋਜਿਤ ਰਾਜ ਦੇ ਪੰਜਵੇਂ ਮੈਘਾ ਜੌਬ ਫੇਅਰ ਦਾ ਉਦਘਾਟਨ ਕਰ ਰਹੇ ਸਨ। ਇਸ ਮੌਕੇ ਉਹਨਾਂ ਦੇ ਨਾਲ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਵਿਸ਼ੇਸ਼ ਮਹਿਮਾਨ ਵੱਜੋਂ ਉਪਸਥਿਤ ਰਹੇ

 

ਉਦਘਾਟਨ ਸੈਸ਼ਨ ਨੂੰ ਸੰਬੋਧਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਿੱਜੀ ਖੇਤਰ ਦੇ ਨਾਲ ਨਾਲ ਸਰਕਾਰੀ ਖੇਤਰ ਵਿੱਚ ਵੀ ਨੌਕਰੀਆਂ ਦੇ ਅਵਸਰ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਵਾਂ ਮੈਘਾ ਜਾਬ ਫੇਅਰ 30 ਸਤੰਬਰ 2019 ਤੱਕ ਜਾਰੀ ਰਹਿਣਗੇ, ਜਦੋਂਕਿ ਇਸ ਵਿੱਚ ਇੱਕ ਲੱਖ ਯੁਵਕਾਂ ਨੂੰ ਸਵੈ ਰੁਜ਼ਗਾਰ ਲੋਨ ਦੀ ਸੁਵਿਧਾ ਵੀ ਮੁਹਈਆ ਕਾਰਵਾਈ ਜਾਵੇਗੀ

 

ਮੰਤਰੀ . ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਕਾਰ ਰਾਜ ਵਿੱਚ ਕੁਲ 70 ਤੋਂ ਵੀ ਵੱਧ ਸਥਾਨਾਂ ਉਤੇ 5ਵੇਂ ਜੌਬ ਫੇਅਰ ਦਾ ਆਯੋਜਨ ਕਰ ਰਹੀ ਹੈ, ਜਿਸ ਵਿੱਚ 2000 ਦੇ ਕਰੀਬ ਕੰਪਨੀਆਂ ਪੰਜਾਬੀ ਨੌਜਵਾਨ ਨੂੰ ਨੌਕਰੀਆਂ ਦੇਣ ਜਾ ਰਹੀਆਂ ਹਨ

 

ਮੰਤਰੀ ਚੰਨੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ 18 ਸਤੰਬਰ ਨੂੰ ਆਈ.ਐਸ.ਬੀ. ਮੋਹਾਲੀ ਵਿੱਚ ਇਕ ਹਾਈ-ਐਂਡ ਜੌਬ ਫੇਅਰ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ 25 ਮਲਟੀ ਨੈਸ਼ਨਲ ਕੰਪਨੀਆਂ 800 ਖਾਲੀ ਪੋਸਟਾਂ ਦੇ ਲਈ 03 ਤੋਂ 09 ਲੱਖ ਰੁਪਏ ਤੱਕ ਦੇ ਪੈਕੇਜ ਦੀ ਪੇਸ਼ਕਸ਼ ਕਰੇਗੀ

 

ਉਪ-ਕੁਲਪਤੀ ਪ੍ਰੋ. (ਡਾ.) ਸ਼ਰਮਾਂ ਨੇ ਕਿਹਾ ਕਿ ਯੂਨੀਵਰਸਿਟੀ ਲਈ ਇਹ ਮਾਣ ਦੀ ਗੱਲ ਹੈ ਕਿ ਸਰਕਾਰ ਹੁਣ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਵਿਦਿਅਕ ਅਦਾਰਿਆਂ ਜੀ ਜਿੰਮੇਦਾਰੀ ਨੂੰ ਆਪ ਗੰਭੀਰਤਾ ਨਾਲ ਲੈਂਦੇ ਹੋਏ ਰਾਬਤੇ ਕਰ ਰਹੀ ਹੈ ਸਰਕਾਰ ਦੀ ਭਾਗੇਦਾਰੀ ਨਾਲ ਵਿਦਿਅਕ ਅਦਾਰਿਆਂ ਦੇ ਹੌਂਸਲੇ ਹੋਰ ਵਧੇ ਹਨ

 

ਉਨ੍ਹਾਂ ਨੇ ਦੱਸਿਆ ਕਿ ਅੱਜ ਯੂਨੀਵਰਸਿਟੀ ਕੈਂਪਸ ਵਿੱਚ ਆਯੋਜਿਤ ਇਸ ਜੌਬ ਫੇਅਰ ਵਿੱਚ 30 ਤੋਂ ਵੱਧ ਕੰਪਨੀਆਂ 2300 ਨੌਕਰੀਆਂ ਦੇਣ ਲਈ ਉਪਲੱਬਧ ਹਨ ਅਤੇ 1500 ਤੋਂ ਵੱਧ ਵਿਦਿਆਰਥੀ ਆਵੇਦਕ ਦੇ ਤੌਰ ਤੇ ਰਜਿਸਟਰਡ ਹੋਏ ਹਨ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More than one lakh government jobs are being prepared in Punjab