ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਤੋਂ ਅਟਾਰੀ ਬਾਰਡਰ ਪੁੱਜੀ 1 ਕੁਇੰਟਲ ਤੋਂ ਵੱਧ ਹੈਰੋਇਨ ਫੜੀ

ਪਾਕਿ ਤੋਂ ਅਟਾਰੀ ਬਾਰਡਰ ਪੁੱਜੀ 1 ਕੁਇੰਟਲ ਤੋਂ ਵੱਧ ਹੈਰੋਇਨ ਫੜੀ

ਕਸਟਮ ਅਧਿਕਾਰੀਆਂ ਨੇ ਸੰਗਠਤ ਚੈੱਕ ਪੋਸਟ (ICP) ’ਤੇ ਅੱਜ ਪਾਕਿਸਤਾਨ ਤੋਂ ਸਮੱਗਲ ਹੋ ਕੇ ਆਈ ਭਾਰੀ ਮਾਤਰਾ ਵਿੱਚ ਹੈਰੋਇਨ ਫੜੀ ਗਈ ਹੈ। ਹੈਰੋਇਨ ਦੀ ਇਹ ਖੇਪ ਪਾਸਿਕਤਾਨ ਤੋਂ ਆਏ ਇੱਕ ਟਰੱਕ ਵਿੱਚ ਭੇਜੀ ਗਈ ਸੀ ਤੇ ਉਂਝ ਉੱਪਰੋਂ ਵਿਖਾਉਣ ਲਈ ਇਸ ਟਰੱਕ ਵਿੱਚ ਲੂਣ ਲੱਦਿਆ ਹੋਇਆ ਸੀ।

 

 

ਜੇ ਭਾਰਤੀ ਖ਼ੁਫ਼ੀਆ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ, ਤਾਂ ਅੱਜ ਬਰਾਮਦ ਕੀਤੀ ਹੈਰੋਇਨ ਦੀ ਮਾਤਰਾ ਇੱਕ ਸੌ ਕਿਲੋਗ੍ਰਾਮ ਤੋਂ ਵੀ ਵੱਧ ਹੈ। ਉਂਝ ਹਾਲੇ ਤੱਕ ਕਸਟਮਜ਼ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

 

 

ਉਂਝ ਅੰਮ੍ਰਿਤਸਰ ਸਥਿਤ ਕਸਟਮਜ਼ ਵਿਭਾਗ ਦੇ ਸੂਤਰਾਂ ਨੇ ਭਾਰੀ ਮਾਤਰਾ ਵਿੱਚ ਹੈਰੋਇਨ ਫੜੇ ਜਾਣ ਦੀ ਪੁਸ਼ਟੀ ਕੀਤੀ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਸਨਿੱਚਰਵਾਰ ਬਾਅਦ ਦੁਪਹਿਰ ਲੂਣ ਦੇ ਥੈਲਿਆਂ ਨਾਲ ਲੱਦਿਆ ਇੱਕ ਟਰੱਕ ਪਾਕਿਸਤਾਨ ਤੋਂ ਭਾਰਤ ਅੰਦਰ ਦਾਖ਼ਲ ਹੋਇਆ ਸੀ। ਇਸ ਬਾਰਡਰ ਰਾਹੀਂ ਭਾਰਤ ਦਾ ਕਾਰੋਬਾਰ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਨਾਲ ਹੁੰਦਾ ਹੈ।

 

 

ਅਟਾਰੀ ਬਾਰਡਰ ਉੱਤੇ ਭਾਰਤੀ ਅਧਿਕਾਰੀਆਂ ਨੇ ਬਹੁਤ ਬਾਰੀਕੀ ਨਾਲ ਇਸ ਟਰੱਕ ਨੂੰ ਚੈੱਕ ਕੀਤਾ ਤੇ ਚੈਕਿੰਗ ਦੌਰਾਨ ਇਹ ਹੈਰੋਇਨ ਫੜੀ ਗਈ।

 

 

ਖ਼ੁਫ਼ੀਆ ਵਿਭਾਗ ਦੇ ਸੂਤਰਾਂ ਮੁਤਾਬਕ ਇਸ ਟਰੱਕ ਦੀ ਤਲਾਸ਼ੀ ਦੇਰ ਰਾਤ ਤੱਕ ਵੀ ਜਾਰੀ ਸੀ ਕਿਉਂਕਿ ਇਸ ਵਿੱਚੋਂ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਹੋਣ ਦੀ ਸੰਭਾਵਨਾ ਹੈ।

 

 

ਸਾਲ 2012 ਦੌਰਾਨ 505 ਕਰੋੜ ਰੁਪਏ ਮੁੱਲ ਦੀ 101 ਕਿਲੋਗ੍ਰਾਮ ਹੈਰੋਇਨ ਇਸੇ ਬਾਰਡਰ ’ਤੇ ਫੜੀ ਗਈ ਸੀ ਤੇ ਲੱਗਦਾ ਹੈ ਕਿ ਇਸ ਵਾਰ ਉਹ ਰਿਕਾਰਡ ਵੀ ਟੁੱਟ ਗਿਆ ਹੈ ਤੇ ਇਹ ਪਾਕਿਸਤਾਨ ਤੋਂ ਆਉਣ ਵਾਲੀ ਅਤੇ ਅਟਾਰੀ ਬਾਰਡਰ ਉੱਤੇ ਫੜੇ ਗਏ ਨਸ਼ੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More than one quintal heroin seized from Attari border