ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਰਿੰਡਾ ਦੇ ਅਕਾਲੀ ਆਗੂ ਤੇ 3 ਹੋਰ ਪਰਿਵਾਰਕ ਮੈਂਬਰਾਂ ਦੀ ਸੜਕ ਹਾਦਸੇ ’ਚ ਮੌਤ

ਮੋਰਿੰਡਾ ਦੇ ਅਕਾਲੀ ਆਗੂ ਤੇ 3 ਹੋਰ ਪਰਿਵਾਰਕ ਮੈਂਬਰਾਂ ਦੀ ਸੜਕ ਹਾਦਸੇ ’ਚ ਮੌਤ

ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਮੋਰਿੰਡਾ ਦੇ ਸ਼ਹਿਰੀ ਪ੍ਰਧਾਨ ਮੇਜਰ ਹਰਜੀਤ ਸਿੰਘ ਕੰਗ ਤੇ ਉਨ੍ਹਾਂ ਦੇ ਤਿੰਨ ਹੋਰ ਪਰਿਵਾਰਕ ਮੈਂਬਰਾਂ ਦੀ ਅੱਜ ਇੱਥੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ।

 

 

ਇਹ ਹਾਦਸਾ ਮੋਰਿੰਡਾ ਲਾਗਲੇ ਪਿੰਡ ਗੜਾਂਗਾ ਵਿਖੇ ਵਾਪਰਿਆ। ਇਹ ਖ਼ਬਰ ਲਿਖੇ ਜਾਣ ਤੱਕ ਇਸ ਘਟਨਾ ਦੇ ਪੂਰੇ ਵੇਰਵੇ ਨਹੀਂ ਮਿਲ ਸਕੇ ਸਨ।

 

 

ਇਸ ਹਾਦਸੇ ਵਿੱਚ ਮੇਜਰ ਹਰਜੀਤ ਸਿੰਘ ਕੰਗ, ਉਨ੍ਹਾਂ ਦੀ ਪਤਨੀ, ਉਨ੍ਹਾਂ ਦੀ ਨੂੰਹ ਤੇ 11 ਸਾਲਾਂ ਦੀ ਪੋਤਰੀ ਦੀ ਮੌਤ ਹੋਈ ਹੈ।

 

 

ਸ੍ਰੀਮਤੀ ਕੰਗ ਵੀ ਇਸਤਰੀ ਅਕਾਲੀ ਦਲ ਦੇ ਆਗੂ ਸਨ। ਇਸ ਸੜਕ ਹਾਦਸੇ ’ਚ ਚਾਰ ਜਾਨਾਂ ਜਾਣ ਕਾਰਨ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Morinda Akali leader and 3 of his family members died in road mishap