ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਰਭਵਤੀ ਅੋਰਤਾਂ ਲਈ ‘ਮਾਂ ਤੇ ਬੱਚਾ ਸੁਰੱਖਿਆ ਕਾਰਡ’ ਹੋਵੇਗਾ ਲਾਜ਼ਮੀ: ਬਲਬੀਰ ਸਿੱਧੂ

---- ਆਨ-ਲਾਈਨ ਤਕਨੀਕ ਨਾਲ ਅਲਟਰਾਸਾਊਂਡ ਕੇਂਦਰਾਂ ਦੀ ਨਿਗਰਾਨੀ ਹੋਵੇਗੀ ਸੌਖੀ----

 

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਸੂਬੇ ਲਿੰਗ-ਅਨੁਪਾਤ ਦਰ ਨੂੰ ਸੁਧਾਰਣ ਇਹ ਜਰੂਰੀ ਹੈ ਕਿ ਨਵੀਂ ਰਜਿਸਟ੍ਰੇਸ਼ਨ ਲਈ ਗਰਭਵਤੀ ਅੋਰਤ ਭਾਂਵੇ ਉਹ ਪ੍ਰਾਇਵੇਟ ਕੇਂਦਰ ਵਿਚ ਅਲਟਰਾਸਾਊਂਡ ਕਰਵਾਏ ਜਾਂ ਫਿਰ ਸਰਕਾਰੀ ਵਿਚ ਉਸ ਦੀ ਰਜਿਸਟ੍ਰੇਸ਼ਨ ਸਰਕਾਰੀ ਹਸਪਤਾਲ ਵਿਚ ਕੀਤੀ ਜਾਵੇ ਭਾਵ ਉਸ ਕੋਲ ਅਲਟਰਾਸਾਊਂਡ ਕਰਵਾਉਣ ਸਮੇਂ ਮਾਂ ਤੇ ਬੱਚਾ ਸੁਰੱਖਿਆ ਕਾਰਡ (ਟੀਕਾਕਰਣ ਕਾਰਡ) ਹੋਵੇ ਜਿਸ ਨੂੰ ਜਲਦ ਸ਼ੁਰੂ ਕੀਤਾ ਜਾਵੇਗਾ ਇਸ ਪ੍ਰਕਿਰਿਆ ਨਾਲ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਹੀ ਗਰਭਵਤੀ ਔਰਤ ਪ੍ਰਾਇਵੇਟ ਜਾਂ ਸਰਕਾਰੀ ਸਕੈਨਿੰਗ ਕੇਂਦਰ ਵਿਚ ਆਪਣਾ ਅਲਟਰਾਸਾਊਂਡ ਦਾ ਟੈਸਟ ਕਰਵਾ ਸਕੇਗੀ

 

ਉਨ੍ਹਾਂ ਕਿਹਾ ਇਸ ਪ੍ਰਕਿਰਿਆ ਨਾਲ ਗਰਭਵਤੀ ਔਰਤਾਂ ਨਾਲ ਸਬੰਧਤ ਸਹੀ ਅੰਕੜੇ ਸਰਕਾਰ ਕੋਲ ਉਪਲਬਧ ਹੋ ਸਕਣਗੇ ਤੇ ਲਿੰਗ ਅਨੁਪਾਤ ਦਰ ਵਿਚ ਸੁਧਾਰ ਕਰਨ ਦੀ ਮੁਹਿੰਮ ਦੇ ਨਾਲ-ਨਾਲ ਹੋਰ ਭਲਾਈ ਸਕੀਮਾਂ ਨੂੰ ਲਾਭਪਾਤਰੀ ਤੱਕ ਪਹੁੰਚਾਉਣ ਵਿਚ ਵੀ ਮਦੱਦ ਮਿਲੇਗੀ

 

ਸਿਹਤ ਮੰਤਰੀ ਨੇ ਆਨ-ਲਾਈਨ ਪ੍ਰਕਿਰਿਆ ਦੀ ਮਹਤੱਤਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਰਭਵਤੀ ਔਰਤਾਂ ਨਾਲ ਸਬੰਧਤ ਸਹੀ ਜਾਣਕਾਰੀ ਹੋਣ ਨਾਲ ਜਿਥੇ ਸਕੈਨਿੰਗ ਕੇਂਦਰਾਂ ਦੀ ਨਿਗਰਾਨੀ ਵੀ ਆਸਾਨ ਹੋਵੇਗੀ ਉਥੇ ਹੀ ਇਨਾਂ ਔਰਤਾਂ ਦੀ ਰਜਿਸਟ੍ਰੇਸ਼ਨ ਵੀ ਆਨ-ਲਾਈਨ ਹੋ ਸਕੇਗੀ ਉਨ੍ਹਾਂ ਅੱਗੇ ਦੱਸਿਆ ਕਿ ਪੀ.ਸੀ. ਐਂਡ ਪੀ.ਐਨ.ਡੀ.ਟੀ. ਐਕਟ ਦੀ ਉਲੰਘਣਾ ਕਰਨ ਵਾਲੇ ਸੀਲ ਹੋਏ ਸਕੈਨਿੰਗ ਕੇਂਦਰਾਂ ਦੇ ਨਾਲ ਦੋਸ਼ੀਆਂ ਸਬੰਧੀ ਜਾਣਕਾਰੀ ਵੀ ਆਨ-ਲਾਈਨ ਉਪਲਬਧ ਹੋ ਸਕੇਗੀ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mother and baby safety card will be required for pregnant women says pb health minister Balbir Sidhu