30 ਸਾਲਾ ਮਾਂ ਤੇ ਉਸ ਦੀ ਧੀ ਦਾ ਕਤਲ ਹੋ ਗਿਆ ਹੈ। ਇਹ ਕਤਲ ਕਥਿਤ ਤੌਰ ਉੱਤੇ ਉਨ੍ਹਾਂ ਦੀ ਮਕਾਨ–ਮਾਲਕਣ ਵੱਲੋਂ ਕੀਤੇ ਗਏ ਦੱਸੇ ਜਾਂਦੇ ਹਨ। ਮਕਾਣ ਮਾਲਕਣ ਕਮਲੇਸ਼ ਪਤਨੀ ਰਾਮ ਤੀਰਥ ਨੇ ਤਾਂ ਦੋਵੇਂ ਲਾਸ਼ਾਂ ਟਿਕਾਣੇ ਵੀ ਲਾ ਦਿੱਤੀਆਂ ਸਨ।
30 ਸਾਲਾ ਮਾਂ ਸੁਮਨ ਦੇਵੀ ਤੇ ਉਸ ਦੀ 6 ਸਾਲਾ ਧੀ ਰੀਆ ਪਿਛਲੇ ਚਾਰ ਮਹੀਨਿਆਂ ਤੋਂ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ’ਚ ਸਥਿਤ ਕਮਲੇਸ਼ ਦੇ ਮਕਾਨ ਵਿੱਚ ਰਹਿ ਰਹੀਆਂ ਸਨ।
ਪੁਲਿਸ ਨੇ ਕਮਲੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸੁਮਨ ਦੇਵੀ ਦੀ ਲਾਸ਼ ਵੀ ਬਰਾਮਦ ਕਰ ਲਈ ਹੈ, ਜੋ ਮੋਹਕਮਪੁਰਾ ਇਲਾਕੇ ਵਿੱਚੋਂ ਲੰਘਦੀ ਰੇਲ ਦੀ ਪਟੜੀ ਨੇੜੇ ਸੁੱਟ ਦਿੱਤੀ ਗਈ ਸੀ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਨੇ ਦੱਸਿਆ ਕਿ ਹਾਲੇ ਬੱਚੀ ਦੀ ਲਾਸ਼ ਬਰਾਮਦ ਨਹੀਂ ਹੋਈ। ਉਸ ਨੂੰ ਕਾਤਲ ਨੇ ਦਬਾ ਦਿੱਤਾ ਸੀ ਤੇ ਉਸ ਦੀ ਲਾਸ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਕੱਢੀ ਜਾਵੇਗੀ।