ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ ’ਚ ਪੁੱਤ ਵੱਲੋਂ ਮਾਂ ਦਾ ਕਤਲ

ਮੋਗਾ ’ਚ ਪੁੱਤ ਵੱਲੋਂ ਮਾਂ ਦਾ ਕਤਲ

ਮੋਗਾ ਜ਼ਿਲ੍ਹੇ ਵਿਚ ਇਕ ਪੁੱਤ ਨੇ ਆਪਣੀ ਮਾਂ ਦਾ ਕਤਲ ਕਰਨ ਦੀ ਖਬਰ ਆਈ ਹੈ। ਮੋਗਾ ਜ਼ਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ’ਚ ਪੈਂਦੇ ਪਿੰਡ ਹਿੰਮਤਪੁਰਾ ਵਿਚ ਇਕ ਬੇਟੇ ਨੇ ਤੇਜਧਾਰ ਹਥਿਆਰਾਂ ਨਾਲ ਆਪਣੀ ਮਾਂ ਦਾ ਕਤਲ ਕਰ ਦਿੱਤਾ।  ਮਿਲੀ ਜਾਣਕਾਰੀ  ਅਨੁਸਾਰ ਮੁਲਜ਼ਮ ਨੂੰ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਕਰਨ ਦੀ ਆਦਤ ਸੀ।

 

ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਦੋ ਸਾਲ ਪਹਿਲਾਂ ਉਸਦੇ ਪਰਿਵਾਰ ਨੇ ਜਾਇਦਾਦ ਵੇਚਕੇ ਲੜਕੇ ਨੂੰ ਸਪੇਨ ਭੇਜ ਦਿੱਤਾ ਸੀ।

 

ਸਪੇਨ ਵਿਚ ਵੀ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹੋਣ ਕਾਰਨ ਲੜਕੇ ਨੂੰ ਜੇਲ੍ਹ ਭੇਜਿਆ ਗਿਆ ਅਤੇ ਬਾਅਦ ਵਿਚ ਉਸ ਨੂੰ ਸਪੇਨ ਨੇ ਵਾਪਸ ਭੇਜ ਦਿੱਤਾ। ਬੀਤੇ ਦਿਨੀਂ ਜਦੋਂ ਲੜਕੇ ਦੀ ਮਾਂ ਵਹਿੜੇ ਵਿਚ ਬੈਠੀ ਕੰਮ ਕਰ ਰਹੀ ਸੀ, ਤਾਂ ਇਸ ਦੌਰਾਨ ਛੱਤ ਉਤੇ ਖੜ੍ਹੇ ਲੜਕਾ ਸਤਵਿੰਦਰ ਸਿੰਘ ਹੇਠਾਂ ਆਇਆ ਅਤੇ ਘੋਟਣੇ ਨਾਲ ਮਾਂ ਦੇ ਸਿਰ ਉਤੇ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਮਾਂ ਦੇ ਜ਼ਮੀਨ ਉਤੇ ਡਿੱਗਦਿਆਂ ਹੀ ਉਸ ਨੇ ਕੋਲ ਪਈ ਕਹੀ ਨਾਲ ਗਲੇ ਉਤੇ ਕਈ ਹਮਲੇ ਕੀਤੇ ਅਤੇ ਉਸਦੀ ਮਾਂ ਕਰਮਜੀਤ ਕੌਰ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mother killed by son in Moga