ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

15 ਸਾਲਾ ਬਲਾਤਕਾਰ ਪੀੜਤ ਦੀ ਮਾਂ ਨੇ ਅਦਾਲਤ ਤੋਂ ਮੰਗੀ ਗਰਭਪਾਤ ਦੀ ਇਜਾਜ਼ਤ

15 ਸਾਲਾ ਬਲਾਤਕਾਰ ਪੀੜਤ ਦੀ ਮਾਂ ਨੇ ਅਦਾਲਤ ਤੋਂ ਮੰਗੀ ਗਰਭਪਾਤ ਦੀ ਇਜਾਜ਼ਤ

ਬਲਾਤਕਾਰ ਦੀ 15 ਸਾਲਾ ਪੀੜਤ ਕੁੜੀ ਇਸ ਵੇਲੇ ਗਰਭਵਤੀ ਹੈ। ਉਸ ਦੀ ਮਾਂ ਨੇ ਜਿ਼ਲ੍ਹਾ ਅਦਾਲਤ ਕੋਲ ਪਹੁੰਚ ਕਰ ਕੇ ਛੇ ਮਹੀਨਿਆਂ ਦੇ ਭਰੂਣ ਨੂੰ ਹੁਣ ਗਰਭਪਾਤ ਰਾਹੀਂ ਖ਼ਤਮ ਕਰਨ ਦੀ ਇਜਾਜ਼ਤ ਮੰਗੀ ਹੈ। ਇਸ ਅਰਜ਼ੀ `ਤੇ ਸੁਣਵਾਈ ਵੀਰਵਾਰ ਨੂੰ ਵਧੀਕ ਜਿ਼ਲ੍ਹਾ ਤੇ ਸੈਸ਼ਨਜ਼ ਜੱਜ ਪੂਨਮ ਆਰ. ਜੋਸ਼ੀ ਕਰਨਗੇ।


ਪੁਲਿਸ ਨੇ ਬੀਤੀ 9 ਅਗਸਤ ਨੂੰ ਪੀੜਤ ਕੁੜੀ ਦੇ 17 ਸਾਲਾ ਬੁਆਏ-ਫ਼ਰੈਂਡ ਨੂੰ ਕਥਿਤ ਤੌਰ `ਤੇ ਬਲਾਤਕਾਰ ਕਰਨ ਤੇ ਆਪਣੀ ਗਰਲ-ਫ਼ਰੈਂਡ ਨੂੰ ਗਰਭਵਤੀ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਪਹਿਲਾਂ ਜੁਵੇਨਾਇਲ ਜਸਟਿਸ ਬੋਰਡ ਸਾਹਵੇਂ ਪੇਸ਼ ਕੀਤਾ ਗਿਆ ਤੇ ਫਿਰ ਉਸ ਨੂੰ ਜੁਵੇਨਾਇਲ ਹੋਮ (ਬਾਲ ਸੁਧਾਰ ਘਰ) ਭੇਜ ਦਿੱਤਾ ਗਿਆ।


ਬਿਲਕੁਲ ਅਜਿਹੀ ਇੱਕ ਅਰਜ਼ੀ ਪਿਛਲੇ ਵਰ੍ਹੇ ਵੀ ਇਸੇ ਅਦਾਲਤ `ਚ ਆਈ ਸੀ। ਤਦ 10 ਸਾਲਾ ਬੱਚੀ ਦੀ ਅਰਜ਼ੀ ਸੀ ਪਰ ਉਹ ਰੱਦ ਕਰ ਦਿੱਤੀ ਗਈ ਸੀ। ਉਸ ਨਾਲ ਵੀ ਜਬਰ-ਜਨਾਹ ਹੋਇਆ ਸੀ ਤੇ ਉਸ ਨੂੰ ਉਸ ਦੇ ਅਖੌਤੀ ਅੰਕਲਾਂ ਨੇ ਹੀ ਗਰਭਵਤੀ ਕਰ ਦਿੱਤਾ ਸੀ, ਜਿਨ੍ਹਾਂ ਨੂੰ ਹੁਣ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।


ਹੁਣ ਤਾਜ਼ਾ ਮਾਮਲਾ ਬੀਤੀ 8 ਅਗਸਤ ਨੂੰ ਉਦੋਂ ਸਾਹਮਣੇ ਆਇਆ, ਜਦੋਂ 15 ਸਾਲਾ ਕੁੜੀ ਨੂੰ ਉਸ ਦੀ ਮਾਂ ਨੇ ਪੁੱਛਿਆ ਕਿ ਉਸ ਦੀ ਮਾਹਵਾਰੀ ਆਉਣ `ਚ ਦੇਰੀ ਕਿਉਂ ਹੋ ਰਹੀ ਹੈ। ਫਿਰ ਮਾਂ ਨੇ ਜਦੋਂ ਉਸ ਦੀ ਸਿਹਤ ਬਾਰੇ ਪੁੱਛਿਆ, ਤਾਂ ਕੁੜੀ ਨੇ ਆਪਣੇ ਨਾਲ ਹੋਏ ਜਬਰ-ਜਨਾਹ ਬਾਰੇ ਦੱਸਿਆ। ਉਸ ਦਾ ਪਰਿਵਾਰ ਉਸ ਨੂੰ ਤੁਰੰਤ ਚੰਡੀਗੜ੍ਹ ਦੇ ਇੱਕ ਸਥਾਨਕ ਹਸਪਤਾਲ `ਚ ਲੈ ਕੇ ਗਿਆ, ਜਿੱਥੇ ਡਾਕਟਰਾਂ ਦੀ ਇੱਕ ਪੂਰੀ ਟੀਮ ਨੇ ਪੂਰੇ ਚੈੱਕਅਪ ਤੋਂ ਬਾਅਦ ਦੱਸਿਆ ਕਿ ਉਹ ਤਾਂ ਛੇ ਮਹੀਨਿਆਂ ਦੀ ਗਰਭਵਤੀ ਹੈ। ਉਹ ਕੁੜੀ ਕਿਉਂਕਿ ਨਾਬਾਲਗ਼ ਸੀ, ਇਸੇ ਲਈ ਡਾਕਟਰਾਂ ਨੇ ਉਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ।


ਨਾਬਾਲਗ਼ ਕੁੜੀ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਲੜਕੇ ਦੀ ਮਾਂ ਦਾ ਦੇਹਾਂਤ ਹੋ ਚੁੱਕਾ ਹੈ ਤੇ ਜਦੋਂ ਉਸ ਦੇ ਪਿਤਾ ਕੰਮ `ਤੇ ਚਲੇ ਜਾਂਦੇ ਸਨ, ਤਦ ਉਹ ਉਨ੍ਹਾ ਦੀ ਧੀ ਨੂੰ ਆਪਣੇ ਘਰ ਲੈ ਜਾਂਦਾ ਸੀ ਤੇ ਉਸ ਨਾਲ ਬਲਾਤਕਾਰ ਕਰਦਾ ਸੀ। ਇਹ ਪਿਛਲੇ ਕੁਝ ਮਹੀਨਿਆਂ ਤੋਂ ਹੋ ਰਿਹਾ ਸੀ।


ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਕੁੜੀ ਦੇ ਪਰਿਵਾਰ ਨੇ ਡਾਕਟਰਾਂ ਨੂੰ ਉਸ ਭਰੂਣ ਦਾ ਗਰਭਪਾਤ ਕਰਨ ਦੀ ਬੇਨਤੀ ਕੀਤੀ ਸੀ ਪਰ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mother of 15 years old rape victim seeks court approval