ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਦੀ ਮਾਂ ਦਾ ਦੇਹਾਂਤ

ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਦੀ ਮਾਂ ਦਾ ਦੇਹਾਂਤ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਮੀਤ ਪ੍ਰਧਾਨ ਤੇ ਰਾਜ ਸਭਾ ਦੇ ਸਾਬਕਾ ਮੈਂਬਰ ਅਵਿਨਾਸ਼ ਰਾਏ ਖੰਨਾ ਦੀ ਮਾਂ ਰਾਜ ਰਾਣੀ ਦਾ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਗੜ੍ਹਸ਼ੰਕਰ ’ਚ ਦੇਹਾਂਤ ਹੋ ਗਿਆ ਹੈ। ਉਹ 80 ਸਾਲਾਂ ਦੇ ਸਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਸ੍ਰੀਮਤੀ ਰਾਜ ਰਾਣੀ ਨੂੰ ਅੱਜ ਸਵੇਰੇ ਦਿਲ ਦਾ ਦੌਰਾ ਪਿਆ। ਖੰਨਾ ਪਰਿਵਾਰ ਦਾ ਜੱਦੀ ਘਰ ਗੜ੍ਹ ਗੜ੍ਹਸ਼ੰਕਰ ’ਚ ਹੀ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਸੋਮਵਾਰ ਸ਼ਾਮੀਂ 5:00 ਵਜੇ ਕੀਤਾ ਜਾਵੇਗਾ।

 

 

ਇੰਡੀਅਨ ਰੈੱਡ ਕ੍ਰਾੱਸ ਸੁਸਾਇਟੀ ਦੇ ਵਾਈਸ ਚੇਅਰਮੈਨ ਸ੍ਰੀ ਅਵਿਨਾਸ਼ ਰਾਏ ਖੰਨਾ ਗੜ੍ਹਸ਼ੰਕਰ ਪੁੱਜ ਗਏ ਹਨ। ਉਨ੍ਹਾਂ ਦੇ ਸਮਰਥਕਾਂ ਤੇ ਹੋਰ ਜਾਣਕਾਰ ਗੜ੍ਹਸ਼ੰਕਰ ’ਚ ਉਨ੍ਹਾਂ ਦੇ ਘਰ ਪੁੱਜਣੇ ਸ਼ੁਰੂ ਹੋ ਗਏ ਹਨ। ਦੇਸ਼–ਵਿਦੇਸ਼ ਤੋਂ ਸੋਗ–ਸੁਨੇਹੇ ਵੀ ਪੁੱਜਣੇ ਸ਼ੁਰੂ ਹੋ ਗਏ ਹਨ।

 

 

ਸ੍ਰੀ ਖੰਨਾ ਜੰਮੂ–ਕਸ਼ਮੀਰ ਤੇ ਰਾਜਸਥਾਨ ਨਾਲ ਸਬੰਧਤ ਭਾਜਪਾ ਦੇ ਮਾਮਲਿਆਂ ਦੇ ਵੀ ਇੰਚਾਰਜ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mother of BJP Leader Avinash Rai Khanna dies