ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ 

ਸ਼ੁੱਕਰਵਾਰ ਦੁਪਹਿਰ ਮੋਹਾਲੀ ਵਿੱਚ ਏਅਰਪੋਰਟ ਰੋਡ ਉੱਤੇ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਮੋਟਰਸਾਈਕਲ ਸਵਾਰ ਦੀ ਪਛਾਣ ਮੋਰਿੰਡਾ ਵਾਸੀ ਬਲਜੀਤ ਸਿੰਘ ਵਜੋਂ ਹੋਈ ਹੈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 

 

ਇਸ ਵਿਚਕਾਰ ਸ਼ੇਵਰਲੇ ਕਰੂਜ ਕਾਰ ਦੇ ਚਾਲਕ ਦੀ ਪਛਾਣ ਗਗਨ ਵਜੋਂ ਹੋਈ ਹੈ। ਉਸ ਨੂੰ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। 

 

ਜਾਣਕਾਰੀ ਅਨੁਸਾਰ ਕਾਰ ਤੇਜ਼ ਗਤੀ ਵਿੱਚ ਸੀ ਅਤੇ ਉਹ ਸੜਕ ਦੇ ਵਿਚਕਾਰਲੇ ਹਿੱਸੇ ਨਾਲ ਟਕਰਾ ਗਈ ਅਤੇ ਕਾਰ, ਹਵਾ ਵਿੱਚ ਉੱਡਦੀ ਹੋਈ ਉਲਟ ਦਿਸ਼ਾ ਵਿੱਚ ਚਲੀ ਗਈ। ਹਾਲਾਂਕਿ ਕਾਰ ਨੇ ਮੋਟਰਸਾਈਕਲ ਚਾਲਕ ਬਲਜੀਤ ਅਤੇ ਇੱਕ ਟਰੱਕ ਨੂੰ ਮੋਹਾਲੀ ਵਿੱਚ ਟੀਡੀਆਈ ਸਿਟੀ ਕੋਲ ਰੁਕਣ ਤੋਂ ਪਹਿਲਾਂ ਟੱਕਰ ਮਾਰ ਦਿੱਤੀ। 

 

ਦਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਖਰੜ ਤੋਂ ਮੋਹਾਲੀ ਜਾ ਰਿਹਾ ਸੀ, ਜਦਕਿ ਮੋਟਰਸਾਈਕਲ ਚਾਲਕ ਅਤੇ ਟਰੱਕ ਚਾਲਕ ਉਲਟ ਦਿਸ਼ਾ ਤੋਂ ਆ ਰਹੇ ਸਨ। ਇਸੇ ਤਰ੍ਹਾਂ ਟਰੱਕ ਚਾਲਕ ਦੀ ਪਛਾਣ ਪਰਸ਼ੋਤਮ ਦਾਸ ਵਜੋਂ ਹੋਈ ਹੈ। 

 

ਦੱਸਣਯੋਗ ਹੈ ਕਿ ਟਰੱਕ ਡਰਾਈਵਰ ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਲਈ ਪੰਜਾਬ ਦੇ ਤਰਨਤਾਰਨ ਵਿੱਚ ਪ੍ਰਸ਼ਨ ਪੱਤਰ ਲੈ ਜਾ ਰਿਹਾ ਸੀ।

...

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Motorbike driver dies after being hit by a speeding car