ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ’ਤੇ MP ਮਨੀਸ਼ ਤਿਵਾੜੀ ਨੇ ਦੱਸੀ ਇਤਿਹਾਸਕ ਗੱਲ

ਸਥਾਨਕ ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ, ਫੇਜ਼-3 ਵਲੋਂ ਸ਼ਹੀਦ ਊਧਮ ਸਿੰਘ ਦਾ 126ਵਾਂ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ।

 

ਇਸ ਮੌਕੇ ਬੱਚਿਆਂ ਦੇ ਜੂਡੋ ਕਰਾਟੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਬੱਚਿਆਂ ਨੂੰ ਇਨਾਮ ਸ਼੍ਰੀ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਵੱਲੋਂ ਵੰਡੇ ਗਏ। ਜਿਨ੍ਹਾਂ ਨੇ ਜੱਲਿਆਂਵਾਲੇ ਬਾਗ ਵਿਚ ਵਾਪਰੇ ਕਲੋਗਰਤ ਦੇ ਦੁੱਖ ਦਾ ਬਦਲਾ ਲੈਣ ਲਈ ਲਗਭੱਗ 21 ਸਾਲ ਸਬਰ ਕਰਨ ਵਾਲੇ ਸ਼ਹੀਦ ਸੂਰਮੇ ਊਧਮ ਸਿੰਘ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।

 

ਇਸ ਮੌਕੇ ਸਾਂਸਦ ਮਨੀਸ਼ ਤਿਵਾੜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਦਾਰ ਸ਼ਹੀਦ ਊਧਮ ਸਿੰਘ ਜੀ ਦੇਸ਼ ਦੇ ਸ਼ਹੀਦਾਂ ਵਿਚੋਂ ਇਕ ਅਲੱਗ ਹੀ ਸੋਚ ਦੇ ਮਾਲਕ ਸਨ, ਜਿਨਾਂ ਦਾ 26 ਦਸੰਬਰ 1899 ਨੂੰ ਜਨਮ ਹੋਇਆ। ਉਨ੍ਹਾਂ ਨੇ 13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਵਿਚ ਵਾਪਰੇ ਕਤਲੋਗਰਤ ਨੂੰ ਆਪਣੀ ਅੱਖੀਂ ਵੇਖਿਆ ਸੀ ਅਤੇ ਇਸ ਦੁਖਾਂਤ ਦਾ ਹਰ ਹਾਲਤ ਵਿਚ ਬਦਲਾ ਲੈਣ ਲਈ ਕਸਮ ਖਾਧੀ ਅਤੇ ਅਪਣੀ ਡਾਇਰੀ ਵਿੱਚ ਨੋਟ ਕਰ ਲਿਆ।

 

ਸਾਂਸਦ ਤਿਵਾੜੀ ਨੇ ਇਹ ਵੀ ਦੱਸਿਆ ਕਿ ਉਧਮ ਸਿੰਘ ਜੀ ਸਕੂਲ ਵਿਚੋਂ ਦਸਵੀਂ ਤੋਂ ਬਾਅਦ ਦੁਕਾਨਦਾਰੀ ਕੀਤੀ ਅਤੇ ਉਸ ਦੀ ਦੁਕਾਨ ਤੇ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨਾਲ ਮੁਲਾਕਾਤ ਹੋਈ।

 

ਸ਼ਹੀਦ ਭਗਤ ਸਿੰਘ ਨੇ ਉਨ੍ਹਾਂ ਨਾਲ ਮਿਲ ਕੇ ਗਤੀਵਿਧੀਆਂ ਤੇਜ ਕੀਤੀਆਂ, ਜਿਸ ਤੋਂ ਬਾਅਦ ਉਨ੍ਹਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਨੂੰ ਫਾਂਸੀ ਲੱਗ ਜਾਣਦੀ ਖਬਰ ਸੁਣ ਕੇ ਬਹੁਤ ਦੁਖ ਹੋਇਆ।

 

ਅੰਤ ਵਿਚ ਮੌਕਾ ਮਿਲਣ ਤੇ ਸ਼ਹੀਦ ਉਧਮ ਸਿੰਘ ਨੇ 13-3-1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਉਸ ਮਾਇਕਲ ਉਡਵਾਇਰ ਨੂੰ ਭਾਸ਼ਣ ਕਰਦੇ ਸਮੇ ਗੋਲੀਆਂ ਨਾਲ ਉਡਾ ਕੇ ਆਪਣੀ ਕਸਮ ਪੂਰੀ ਕੀਤੀ, ਜਿਸ ਤੋਂ ਬਾਅਦ ਬਿਰਟਿਸ਼ ਸਰਕਾਰ ਨੇ 31-7-1940 ਨੂੰ ਫਾਂਸੀ ਦੇ ਕੇ ਊਧਮ ਸਿੰਘ ਜੀ ਨੂੰ ਸ਼ਹੀਦ ਕਰ ਦਿਤਾ ਸੀ।

 

ਸਾਂਸਦ ਮਨੀਸ਼ ਤਿਵਾੜੀ ਨੇ ਕਿਹਾ ਕਿ ਸਾਨੂੰ ਅਜਿਹੇ ਸੂਰਮਿਆਂ ਦਾ ਇਤਿਹਾਸ ਪੜਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਦਰਸਾਏ ਗਏ ਮਾਰਗ 'ਤੇ ਚਲਣਾ ਚਾਹੀਦਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MP Manish Tewari tells history on shaheed udham singh s birthday