ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

MP ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਵਿਰੁੱਧ ਟਵੀਟ ਰਾਹੀਂ ਇੰਝ ਕੱਢਿਆ ਗੁੱਸਾ

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ

ਰਾਜ ਸਭਾ ਮੈਂਬਰ ਸ੍ਰੀ ਪ੍ਰਤਾਪ ਸਿੰਘ ਬਾਜਵਾ ਨੇ ਮੁੰਬਈ ਦੇ ਹਵਾਈ ਅੱਡੇ ਉੱਤੇ ਐੱਨਡੀ ਟੀਵੀ ਦੇ ਬਾਨੀ ਪ੍ਰਣਾਏ ਰਾਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ ਨੂੰ ਵਿਦੇਸ਼ ਜਾਣ ਤੋਂ ਰੋਕਣ ਦੀ ਸਖ਼ਤ ਨਿਖੇਧੀ ਕੀਤੀ ਹੈ।

 

 

ਸ੍ਰੀ ਬਾਜਵਾ ਨੇ ਆਪਣੇ ਇੱਕ ਟਵੀਟ ਰਾਹੀਂ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਰਾਏ ਜੋੜੀ ਦਾ ਅਪਰਾਧ ਸਿਰਫ਼ ਇਹੋ ਜਾਪਦਾ ਹੈ ਕਿ ਆਜ਼ਾਦ ਮੀਡੀਆ ਹਾਊਸ ਐੱਨਡੀ ਟੀਵੀ ਨੇ ਕਦੇ ਵੀ ਮੌਜੂਦਾ ਸਰਕਾਰ ਅੱਗੇ ਗੋਡੇ ਨਹੀਂ ਟੇਕੇ ਅਤੇ ਉਸ ਦੀ ਈਨ ਨਈਂ ਮੰਨੀ।

 

 

ਸ੍ਰੀ ਬਾਜਵਾ ਨੇ ਕਿਹਾ ਕਿ ਸਾਡੇ ਦੇਸ਼ ਦੀ ਪ੍ਰੈੱਸ ਤੇ ਸੰਵਿਧਾਨ ਦੀ ਧਾਰਾ 19 ਉੱਤੇ ਹੋ ਰਿਹਾ ਹਮਲਾ ਜ਼ਰੂਰ ਰੁਕਣਾ ਚਾਹੀਦਾ ਹੈ। ਸਾਨੂੰ ਨਿਧੜਕ ਪੱਤਰਕਾਰਾਂ ਦੀ ਜ਼ਰੂਰਤ ਹੈ।

 

 

ਸਾਨੂੰ ਆਪਣੇ ਮੀਡੀਆ ਨੂੰ ਸਰਕਾਰੀ ਪ੍ਰਚਾਰ–ਤੰਤਰ ਦਾ ਹੱਥ–ਠੋਕਾ ਬਣਨ ਤੋਂ ਬਚਾਉਣਾ ਹੋਵੇਗਾ।

 

 

ਚੇਤੇ ਰਹੇ ਕਿ ਕੱਲ੍ਹ ਸ਼ੁੱਕਰਵਾਰ ਨੂੰ ਸ੍ਰੀਮਤੀ ਰਾਧਿਕਾ ਰਾਏ ਤੇ ਸ੍ਰੀ ਪ੍ਰਣਾਏ ਰਾਏ ਨੂੰ ਮੁੰਬਈ ਹਵਾਈ ਅੱਡੇ ਉੱਤੇ ਰੋਕ ਲਿਆ ਗਿਆ ਸੀ। ਉਹ ਦੋਵੇਂ ਵਿਦੇਸ਼ ਜਾਣਾ ਚਾਹੁੰਦੇ ਸਨ। ਇਸ ਜੋੜੀ ਨੇ 15 ਅਗਸਤ ਨੂੰ ਵਤਨ ਪਰਤ ਆਉਣਾ ਸੀ।

 

 

ਸ੍ਰੀ ਬਾਜਵਾ ਨੇ ਦੋਸ਼ ਲਾਇਆ ਕਿ – ‘ਰਾਏ ਜੋੜੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਬਿਲਕੁਲ ਝੂਠੇ ਤੇ ਬੇਬੁਨਿਆਦ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MP Partap Singh Bajwa vented his anger this way against Union Govt