ਤਸਵੀਰ ਤੇ ਵੇਰਵਾ: ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼, ਬਠਿੰਡਾ
ਬਠਿੰਡਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਅੱਜ ਉਨ੍ਹਾਂ ਵੱਲੋਂ ਸ਼ਹਿਰ ਵਿੱਚ ‘ਹੈਪੀ ਇੰਡੀਪੈਂਡੈਂਸ’ (ਆਜ਼ਾਦੀ ਦਿਵਸ ਦੀਆਂ ਮੁਬਾਰਕਾਂ) ਦੇ ਬੋਰਡ ਸ਼ਹਿਰ ਦੇ ਚੌਕਾਂ ਵਿੱਚ ਪ੍ਰਦਰਸ਼ਿਤ ਕਰ ਦਿੱਤੇ ਗਏ। ਲੋਕ ਹੈਰਾਨ ਹੋ ਕੇ ਸੱਚਮੁਚ ਸੋਚਣ ਲੱਗੇ ਕਿ ਕਿ ਭਲਕੇ 26 ਜਨਵਰੀ ਨੂੰ ਆਜ਼ਾਦੀ ਦਿਵਸ ਹੁੰਦਾ ਹੈ ਕਿ ਗਣਤੰਤਰ ਦਿਵਸ।
ਭਲਕੇ ਕਿਉ਼ਕਿ ਗਣਤੰਤਰ ਦਿਵਸ ਹੈ, ਇਸ ਲਈ ਬੈਨਰਾਂ ’ਤੇ ‘ਹੈਪੀ ਰੀਪਬਲਿਕ ਡੇਅ’ (ਗਣਤੰਤਰ ਦਿਵਸ ਦੀਆਂ ਮੁਬਾਰਕਾਂ) ਲਿਖਣਾ ਚਾਹੀਦਾ ਸੀ।
ਨਗਰ ਨਿਗਮ ਬਠਿੰਡਾ ਦੀ ਇਸ ਵੱਡੀ ਗ਼ਲਤੀ ਦੀ ਇਲਾਕੇ ਵਿੱਚ ਡਾਢੀ ਚਰਚਾ ਹੈ।