ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​EO ਦੀ ਪੱਕੀ ਨਿਯੁਕਤੀ ਲਈ ਤੀਜੇ ਦਿਨ ਵੀ ਜਾਰੀ ਰਿਹਾ ਸੰਗਰੂਰ ਨਗਰ ਕੌਂਸਲ ਮੁਲਾਜ਼ਮਾਂ ਦਾ ਰੋਸ ਮੁਜ਼ਾਹਰਾ

​​​​​​​EO ਦੀ ਪੱਕੀ ਨਿਯੁਕਤੀ ਲਈ ਤੀਜੇ ਦਿਨ ਵੀ ਜਾਰੀ ਰਿਹਾ ਨਗਰ ਕੌਂਸਲ ਮੁਲਾਜ਼ਮਾਂ ਦਾ ਰੋਸ ਮੁਜ਼ਾਹਰਾ

ਸੰਗਰੂਰ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਅੱਜ ਆਪਣੇ ਪ੍ਰਧਾਨ ਰਿਪੁਦਮਨ ਸਿੰਘ ਢਿਲੋਂ (ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਹਾਸਲ ਹੈ) ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਹੈ। ਇਨ੍ਹਾਂ ਮੁਲਾਜ਼ਮਾਂ ਦੀ ਮੰਗ ਹੈ ਕਿ ਇੱਥੇ ਕਾਰਜਕਾਰੀ ਅਧਿਕਾਰੀ (EO – Executive Officer) ਦੀ ਪੱਕੀ ਨਿਯੁਕਤੀ ਕੀਤੀ ਜਾਵੇ। ਨਗਰ ਕੌਂਸਲ ਸਟਾਫ਼ ਪਿਛਲੇ ਤਿੰਨ ਦਿਨਾਂ ਤੋਂ ਇਹ ਰੋਸ ਮੁਜ਼ਾਹਰਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਵੇਂ EO ਦੀ ਪੱਕੀ ਨਿਯੁਕਤੀ ਹੋਣ ਤੱਕ ਆਪਣੀ ਹੜਤਾਲ ਇੰਝ ਹੀ ਜਾਰੀ ਰੱਖਣਗੇ।

 

 

ਨਗਰ ਕੌਂਸਲ ਮੁਖੀ ਸ੍ਰੀ ਢਿਲੋਂ ਨੇ ਦੋਸ਼ ਲਾਇਆ ਕਿ ਸਾਲ 2017 ਦੌਰਾਨ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਦੇ ਬਾਅਦ ਤੋਂ ਹੀ ਕਿਸੇ ਸਥਾਈ EO (ਈਓ) ਦੀ ਨਿਯੁਕਤੀ ਨਹੀਂ ਕੀਤੀ ਗਈ ਹੈ। ਲਗਭਗ ਦੋ ਸਾਲ ਬੀਤ ਗਏ ਹਨ ਪਰ ਇਸ ਦੌਰਾਨ ਸਿਰਫ਼ ਇੱਕੋ ਈਓ ਨੇ ਇੱਥੇ ਰੈਗੂਲਰ ਅਧਿਕਾਰੀ ਵਜੋਂ ਇੱਕ ਜਾਂ ਦੋ ਮਹੀਨੇ ਸੇਵਾ ਨਿਭਾਈ ਹੈ। ਬਾਕੀ ਦੇ ਸਮੇਂ ਦੌਰਾਨ ਐਡੀਸ਼ਨਲ ਚਾਰਜ ਨਾਲ ਹੀ ਕੰਮ ਚਲਾਇਆ ਜਾਂਦਾ ਰਿਹਾ ਹੈ।

 

 

ਇਸ ਵੇਲੇ ਮਾਲੇਰਕੋਟਲਾ ਨਗਰ ਕੌਂਸਲ ਦੇ EO ਹੀ ਸੰਗਰੂਰ ਦੇ ਵਧੀਕ EO ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਨਗਰ ਕੌਂਸਲ ਮੁਖੀ ਸ੍ਰੀ ਢਿਲੋਂ ਨੇ ਦੱਸਿਆ ਕਿ – ‘ਦਰਅਸਲ ਕਾਂਗਰਸੀ ਆਗੂ ਸਿਰਫ਼ ਅਕਾਲੀ–ਭਾਜਪਾ ਦੀ ਅਗਵਾਈ ਹੇਠਲੇ ਨਗਰ ਕੌਂਸਲ ਦੇ ਸਦਨ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਤੇ ਇੱਥੇ ਇਸੇ ਲਈ ਹਾਲੇ ਤੱਕ ਕਿਸੇ ਐਗਜ਼ੀਕਿਊਟਿਵ ਆਫ਼ੀਸਰ ਦੀ ਪੱਕੀ ਨਿਯੁਕਤੀ ਨਹੀਂ ਕੀਤੀ ਗਈ। ਸੰਗਰੂਰ ਇੱਕ ਬੇਹੱਦ ਜ਼ਿਲ੍ਹਾ ਹੈੱਡਕੁਆਰਟਰਜ਼ ਹੈ। ਸਾਨੂੰ ਵਿਕਾਸ ਪ੍ਰੋਜੈਕਟਾਂ ਤੇ ਰੋਜ਼ਮੱਰਾ ਦੇ ਕੰਮਾਂ ਲਈ ਇੱਕ ਪੱਕੇ EO ਦੀ ਜ਼ਰੂਰਤ ਹੈ।‘

 

 

ਨਗਰ ਕੌਂਸਲ ਮੁਲਾਜ਼ਮਾਂ ਦੀ ਹੜਤਾਲ ਤੋਂ ਬਾਅਦ ਸੰਗਰੂਰ ਦੀਆਂ ਸੜਕਾਂ ਅਤੇ ਗਲ਼ੀਆਂ ਉੱਤੇ ਕੂੜੇ ਦੇ ਵੱਡੇ–ਵੱਡੇ ਢੇਰ ਲੱਗ ਗਏ ਹਨ।

 

 

ਨਗਰ ਕੌਂਸਲ ਮੁਲਾਜ਼ਮ ਯੂਨੀਅਨ ਦੇ ਸਕੱਤਰ ਅਜੇ ਕੁਮਾਰ ਮੌਦਗਿੱਲ ਨੇ ਦੱਸਿਆ,‘ਕਲਰਕ ਸਟਾਫ਼ ਤੇ ਸਫ਼ਾਈ ਕਰਮਚਾਰੀ ਹੜਤਾਲ ਉੱਤੇ ਹਨ। ਨਗਰ ਵਾਸੀਆਂ ਨੂੰ EO ਦੇ ਨਾ ਹੋਣ ਕਾਰਨ ਅਨੇਕ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਨੂੰ ਫ਼ੰਡ ਮਨਜ਼ੂਰ ਕਰਨ ਵਿੱਚ ਵੀ ਔਕੜ ਪੇਸ਼ ਆ ਰਹੀ ਹੈ ਤੇ ਜਨਮ ਤੇ ਮੌਤ ਦੇ ਸਰਟੀਫ਼ਿਕੇਟ ਤੱਕ ਜਾਰੀ ਨਹੀਂ ਹੋ ਸਕ ਰਹੇ।’

 

 

ਸੰਗਰੂਰ ਦੇ ਐੱਸਡੀਐੱਮ ਅਵਿਕੇਸ਼ ਗੁਪਤਾ ਨੇ ਦੱਸਿਆ ਕਿ ਸਰਕਾਰ ਇਸ ਮਾਮਲੇ ’ਤੇ ਕੰਮ ਕਰ ਰਹੀ ਹੈ ਤੇ ਛੇਤੀ ਹੀ ਇਹ ਮਸਲਾ ਹੱਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਉਨ੍ਹਾਂ ਦੀ ਜਾਣਕਾਰੀ ਵਿੱਚ ਹੈ ਤੇ ਉਹ ਇੱਥੇ ਛੇਤੀ ਤੋਂ ਛੇਤੀ ਕਿਸੇ ਸਥਾਈ EO ਦੀ ਨਿਯੁਕਤੀ ਲਈ ਸਰਕਾਰ ਨੂੰ ਆਖਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Municipal Council Protest continues third day for permanent appointment of EO