ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਡੇਰਾਬੱਸੀ ਥਾਣੇ ’ਚ ਕਤਲ, ਟ੍ਰੈਫ਼ਿਕ ਇੰਚਾਰਜ ਨੂੰ ਮੁਨਸ਼ੀ ਨੇ ਮਾਰੀ ਗੋਲੀ

1 / 7a

2 / 7VIDEO: ਡੇਰਾਬੱਸੀ ਥਾਣੇ ’ਚ ਕਤਲ, ਟ੍ਰੈਫ਼ਿਕ ਇੰਚਾਰਜ ਨੂੰ ਮੁਨਸ਼ੀ ਨੇ ਮਾਰੀ ਗੋਲੀ

3 / 7ਟ੍ਰੈਫ਼ਿਕ ਇੰਚਾਰਜ ਲਖਵਿੰਦਰ ਸਿੰਘ ਲੱਖਾ

4 / 7ਟ੍ਰੈਫ਼ਿਕ ਇੰਚਾਰਜ ਲਖਵਿੰਦਰ ਸਿੰਘ ਲੱਖਾ

5 / 7ਗੋਲੀ ਚੱਲਣ ਮਗਰੋਂ ਡਿਗਿਆ ਖ਼ੂਨ

6 / 7ਨਾਈਟ ਮੁਨਸ਼ੀ ਕਾਲੇ ਖਾਂ

7 / 7ਗੋਲੀ

PreviousNext

ਡੇਰਾਬਸੀ ਥਾਣੇ ਵਿਖੇ ਤਾਇਨਾਤ ਏਐੱਸਆਈ ਟ੍ਰੈਫ਼ਿਕ ਪੁਲਿਸ ਇੰਚਾਰਜ ਲਖਵਿੰਦਰ ਸਿੰਘ ਲੱਖਾ ਨੂੰ ਥਾਣੇ ਦੇ ਨਾਈਟ ਮੁਨਸ਼ੀ ਨੇ ਲੰਘੀ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਟ੍ਰੈ੍ਫ਼ਿਕ ਪੁਲਿਸ ਇੰਚਾਰਜ ਏਐਸਆਈ ਲਖਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਗੋਲੀ ਦੀ ਆਵਾਜ਼ ਸੁਣ ਕੇ ਮੌਕੇ 'ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਮੁਨਸ਼ੀ ਨੂੰ ਕਾਬੂ ਕਰਕੇ ਹਵਾਲਾਤ 'ਚ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਮੁਨਸ਼ੀ ਨੇ ਕੰਧ 'ਤੇ ਆਪਣਾ ਸਿਰ ਮਾਰ ਕੇ ਆਪਣੇ-ਆਪ ਨੂੰ ਜ਼ਖ਼ਮੀ ਕਰ ਲਿਆ। ਮਾਮੂਲੀ ਤੌਰ ਤੇ ਜ਼ਖਮੀ ਹੋਏ ਮੁਲਜ਼ਮ ਹੌਲਦਾਰ ਕਾਲੇ ਖ਼ਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਸੂਤਰਾਂ ਤੋ ਪਤਾ ਚੱਲਿਆ ਹੈ ਕਿ ਏਐਸਆਈ ਟ੍ਰੈਫ਼ਿਕ ਪੁਲਿਸ ਇੰਚਾਰਜ ਲਖਵਿੰਦਰ ਸਿੰਘ ਨਾਕੇ ਤੋਂ ਚਾਲਾਨ ਕੱਟ ਕੇ ਲੰਘੀ ਰਾਤ ਥਾਣੇ ਗਿਆ ਸੀ ਜਿੱਥੇ ਰਾਤ ਲਗਭਗ ਸਾਢੇ 9 ਜਾਂ ਪੌਣੇ 10 ਵਿਚਾਲੇ ਨਸ਼ੇ ਦੀ ਹਾਲਤ ਚ ਮੁਨਸ਼ੀ ਕਾਲੇ ਖ਼ਾਨ ਦਾ ਝੱਗੜਾ ਹੋ ਗਿਆ ਸੀ। ਝੱਗੜਾ ਛੁਡਵਾਉਣ ਲਈ ਜਦੋਂ ਲਖਵਿੰਦਰ ਸਿੰਘ ਵਿਚ ਆਏ ਤਾਂ ਕਾਲੇ ਖ਼ਾਨ ਨੇ ਗੋਲੀ ਮਾਰ ਦਿੱਤੀ।

 

48 ਸਾਲਾ ਏਐਸਆਈ ਲਖਵਿੰਦਰ ਸਿੰਘ ਹਾਈਵੇ ਪੈਟਰੋਲਿੰਗ ਚ ਤਾਇਨਾਤ ਸੀ ਤੇ ਦੋ ਦਿਨ ਪਹਿਲਾਂ ਹੀ ਉਨ੍ਹਾਂ ਨੇ ਡੇਰਾਬੱਸੀ ਚ ਟ੍ਰੈਫ਼ਿਕ ਇੰਚਾਰਜ ਦਾ ਅਹੁਦਾ ਸਾਂਭਿਆ ਸੀ। ਲਖਵਿੰਦਰ ਸਿੰਘ ਬੁੱਧਵਾਰ ਨੂੰ ਆਪਣੇ 67 ਟ੍ਰੈਫ਼ਿਕ ਮੁਲਾਜ਼ਮਾਂ ਨਾਲ ਨਸ਼ਾ ਕਰਕੇ ਵਾਹਨ ਚਲਾ ਰਹੇ ਲੋਕਾਂ ਦੇ ਚਲਾਨ ਕਰ ਲਈ ਡੇਰਾਬੱਸੀ ਦੇ ਹੀ ਡੀਏਵੀ ਸਕੂਲ ਕੋਲ ਸ਼ਾਮ 7 ਵਜੇ ਤੋਂ ਨਾਕਾ ਤੇ ਤਾਇਨਾਤ ਸਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਚਲਾਨ ਜਮ੍ਹਾਂ ਕਰਵਾਉਣ ਲਈ ਡੇਰਾਬੱਸੀ ਪੁਲਿਸ ਥਾਣੇ ਚ ਮੁਨਸ਼ੀ ਕੋਲ ਪੁੱਜੇ। ਇੱਥੇ ਰਾਤ ਦੀ ਡਿਊਟੀ ਲਗਾਏ ਜਾਣ ਕਾਰਨ ਨਾਰਾਜ਼ ਹੌਲਦਾਰ ਲੇਖਰਾਜ ਸਿੰਘ ਥਾਣੇ ਦੇ ਹੀ ਮੁਨਸ਼ੀ ਕਾਲੇ ਖ਼ਾਨ ਨਾਲ ਬਹਿਸ ਕਰ ਰਿਹਾ ਸੀ। ਗੁੱਸੇ ਚ ਆ ਕੇ ਮੁਨਸ਼ੀ ਉਸਦੇ ਪਿੱਛੇ ਭੱਜਿਆ ਤੇ ਲੇਖਰਾਜ ਨੇ ਥਾਣੇ ਅੰਦਰ ਵੜ੍ਹ ਕੇ ਆਪਣੇ ਆਪ ਨੂੰ ਇੱਕ ਕਮਰੇ ਚ ਬੰਦ ਕਰ ਲਿਆ।  ਲੇਖਰਾਜ ਨੇ ਦੱਸਿਆ ਕਿ ਉਹ ਅੰਦਰ ਬੰਦ ਸੀ।

 

ਇਸ ਵਿਚਾਲੇ ਗੋਲੀ ਚੱਲਣ ਦੀ ਆਵਾਜ਼ ਆਈ।  ਪਤਾ ਚਲਿਆ ਕਿ ਚਲਾਨ ਜਮ੍ਹਾਂ ਕਰਾਉਣ ਥਾਣੇ ਪੁੱਜੇ ਏਐਸਆਈ ਲਖਵਿੰਦਰ ਸਿੰਘ ਨੂੰ ਗੋਲੀ ਲਗੀ ਹੈ। ਕਾਲੇ ਖ਼ਾਨ ਨੇ ਗੋਲੀ ਮਾਰੀ ਜਿਹੜੀ ਲਖਵਿੰਦਰ ਸਿੰਘ ਦੀ ਠੋਢੀ ਹੇਠਾਂ ਲੱਗੀ ਤੇ ਸਿਰ ਚ ਜਾ ਲੱਗੀ। ਰਾਤ ਲਗਭਗ 10 ਵਜੇ ਲਖਵਿੰਦਰ ਸਿੰਘ ਦੀ ਲਾਸ਼ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਈ ਗਈ। ਕੁੱਝ ਦੇਰ ਬਾਅਦ ਕਾਲੇ ਖ਼ਾਨ ਨੂੰ ਵੀ ਪੁਲਿਸ ਹਿਰਾਸਤ ਚ ਲੈ ਕੇ ਜ਼ਖਮੀ ਹਾਲਤ ਚ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ।


43 ਸਾਲਾ ਕਾਲੇ ਖ਼ਾਨ ਆਪਣੀਆਂ ਹਰਕਤਾਂ ਨੂੰ ਲੈ ਕੇ ਪੁਲਿਸ ਵਿਭਾਗ ਚ ਕਾਫੀ ਵਿਵਾਦਾਂ ਚ ਰਿਹਾ ਹੈ। ਬੁੱਧਵਾਰ ਰਾਤ ਵੀ ਉਹ ਆਪਣੇ ਝਗੜਾਲੂ ਵਤੀਰੇ ਕਾਰਨ ਆਪਣੇ ਆਪ ਚੋਂ ਬਾਹਰ ਹੋ ਗਿਆ ਤੇ ਆਪਣੇ ਸਾਥੀ ਦਾ ਕਤਲ ਕਰ ਦਿੱਤਾ।

 

ਮ੍ਰਿਤਕ ਏਐਸਆਈ ਲਖਵਿੰਦਰ ਸਿੰਘ ਲੱਖਾ ਦੀ ਲਾਸ਼ ਨੂੰ ਫਿਲਹਾਲ ਮੁਰਦਾਘਰ ਚ ਰਖਵਾ ਦਿੱਤਾ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਮੁਨਸ਼ੀ ਨਸ਼ੇ ਦੀ ਹਾਲਤ ਚ ਸੀ। ਪੁਲਿਸ ਇਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।


 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:murder in Dera Bassi police station Munshi shot dead traffic police incharge