ਇਕ ਹਫਤੇ ਦੀ ਭੱਜਦੌੜ ਮਗਰੋਂ ਪੰਜਾਬ ਪੁਲਿਸ ਨੇ ਆਖਰਕਾਰ ਇਕ ਪ੍ਰਾਪਰਟੀ ਡੀਲਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਤੇ ਸੀਨੀਅਰ ਆਈ.ਏ.ਐਸ. ਅਧਿਕਾਰੀ ਵਰੁਣ ਰੂਜ਼ਮ ਦੇ 71 ਸਾਲਾ ਸਹੁਰਾ ਸਾਹਬ ਅਤੇ ਮਾਰਕਫੈਡ ਦੇ ਮੈਨੇਜਿੰਗ ਡਾਇਰੈਕਟਰ ਸਵਰਨ ਸਿੰਘ ਸੈਣੀ ਦੇ ਸਨਸਨੀਖੇਜ਼ ਕਤਲ ਚ ਸ਼ਾਮਲ ਹੋਣ ਦਾ ਦੋਸ਼ ਹੈ। ਬੁੱਧਵਾਰ ਨੂੰ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਵਿਅਕਤੀਆਂ ਚ ਹੀ ਮੁੱਖ ਕੰਟਰੈਕਟ ਕਿੱਲਰ ਵੀ ਸ਼ਾਮਲ ਹੈ।
ਸੈਣੀ 18 ਨਵੰਬਰ ਨੂੰ ਰਾਜਪੁਰਾ ਸਬ ਡਵੀਜ਼ਨ ਦੇ ਆਪਣੇ ਜੱਦੀ ਪਿੰਡ ਵਿਖੇ ਆਪਣੀ ਹੀ ਕਾਰ ਚ ਮ੍ਰਿਤਕ ਹਾਲਤ ਚ ਮਿਲੇ ਸਨ। ਪੰਜਾਬ ਦੇ ਸਿਹਤ ਵਿਭਾਗ ਤੋਂ ਇਕ ਸੇਵਾਮੁਕਤ ਨਿਗਰਾਨ ਇੰਜੀਨੀਅਰ ਅਤੇ ਚੰਡੀਗੜ੍ਹ ਦੇ ਵਸਨੀਕ ਸੈਣੀ ਨੂੰ ਤਿੰਨ ਗੋਲੀਆਂ ਲੱਗੀਆਂ ਸਨ, ਇੱਕ ਸਿਰ ’ਚ ਅਤੇ ਦੋ ਛਾਤੀ ’ਚ।
ਅੰਬਾਲਾ ਦਾ ਮੁਲਜ਼ਮ ਚਰਨ ਸਿੰਘ (32) ਜੋ ਕਿ ਗ੍ਰਿਫਤਾਰੀ ਤੋਂ ਭੱਜ ਰਿਹਾ ਸੀ ਸਮੇਤ ਮੁੱਖ ਦੋਸ਼ੀ ਜਗਤਾਰ ਸਿੰਘ (41), ਸਤਵਿੰਦਰ ਸਿੰਘ ਉਰਫ ਸੱਤਾ (38) ਅਤੇ ਕਾਰਤਿਕ ਚੌਹਾਨ (27) ਨੂੰ 18 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਮੁਲਜ਼ਮ ਚਰਨ ਨੇ ਰਾਜਪੁਰਾ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 6 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।
ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ, ਜਗਤਾਰ ਦੀ ਅਗਵਾਈ `ਤੇ ਚਰਨ ਨੇ ਉਤਰਾਖੰਡ ਤੋਂ 40,000 ਰੁਪਏ ਦਾ ਹਥਿਆਰ ਖਰੀਦਿਆ ਅਤੇ ਇਹ ਉਹੀ ਮੁਲਜ਼ਮ ਸੀ ਜਿਸ ਨੇ ਸੈਣੀ ਦੀ ਛਾਤੀ ਅਤੇ ਸਿਰ ਤੇ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰੀ ਸੀ। ਚਰਨ ਦੀ ਇਕਬਾਲੀਆ ਬਿਆਨ `ਤੇ ਅਸੀਂ ਅਪਰਾਧ ਲਈ ਇਸਤੇਮਾਲ ਕੀਤੇ ਗਏ 32 ਬੋਰ ਦੇ ਹਥਿਆਰ ਅਤੇ ਤਿੰਨ ਦਸਤਾਨੇ ਬਰਾਮਦ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ 20 ਲੱਖ ਰੁਪਏ ਅਤੇ 50 ਲੱਖ ਦੀ ਡਿਮਾਂਡ ਡਰਾਫਟ ਵੀ ਬਰਾਮਦ ਕੀਤਾ।
ਐਸਐਸਪੀ ਨੇ ਕਿਹਾ, ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਪਹਿਲਾਂ ਚੰਡੀਗੜ੍ਹ ਗੋਲਫ ਕਲੱਬ ਵਿਖੇ ਸੈਣੀ ਦੀ ਗਲਾ ਘੋਟਣ ਦੀ ਸਕੀਮ ਬਣਾਈ ਸੀ ਜਿਸ ਲਈ ਉਨ੍ਹਾਂ ਨੇ ਤਿੰਨ ਜੋੜੀ ਦਸਤਾਨੇ ਖਰੀਦੇ ਸਨ ਜਦਕਿ ਬਾਅਦ ਚ ਇਹ ਸਕੀਮ ਬਦਲ ਗਈ।
/