ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਚੇਰੀ ਭੈਣ ਤੇ ਚਾਚੀ ਦੇ ਕਾਤਲ ਨੂੰ ਲੁਧਿਆਣਾ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ

ਊਸ਼ਾ ਗਰੋਵਰ (ਸੱਜੇ) ਦੀ ਆਪਣੀ ਧੀ ਹਿਨਾ ਨਾਲ ਫ਼ਾਈਲ ਫ਼ੋਟੋ

ਆਪਣੀ ਚਚੇਰੀ ਭੈਣ ਤੇ ਚਾਚੀ ਨੂੰ ਕਤਲ ਕਰਨ ਵਾਲੇ ਰਿਸ਼ੂ ਗਰੋਵਰ (31) ਨੂੰ ਅੱਜ ਵਧੀਕ ਜਿ਼ਲ੍ਹਾ ਤੇ ਸੈਸ਼ਨਜ਼ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਜਸਟਿਸ ਅਰੁਣਵੀਰ ਵਸਿ਼ਸ਼ਟ ਨੇ ਇਸ ਮਾਮਲੇ ਨੂੰ ਬੇਹੱਦ ਦੁਰਲੱਭ ਦੱਸਦਿਆਂ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ।


22 ਸਾਲਾ ਹਿਨਾ ਗਰੋਵਰ ਅਤੇ ਉਸ ਦੀ ਮਾਂ ਊਸ਼ਾ ਗਰੋਵਰ (48) ਦਾ ਕਤਲ 22 ਮਈ, 2013 ਨੂੰ ਫ਼ਤਿਹਗੰਜ ਮੁਹੱਲੇ `ਚ ਸਥਿਤ ਉਨ੍ਹਾਂ ਦੇ ਘਰ `ਚ ਕਰ ਦਿੱਤਾ ਗਿਆ ਸੀ।


ਆਖ਼ਰ ਕੀ ਸੀ ਕਤਲ ਦਾ ਮੰਤਵ?
ਸਰਕਾਰੀ ਵਕੀਲ ਵੱਲੋਂ ਅਦਾਲਤ ਨੂੰ ਦੱਸੇ ਅਨੁਸਾਰ - ਦਰਅਸਲ, ਰਿਸ਼ੂ ਗਰੋਵਰ ਦੇ ਮਨ `ਚ ਹਿਨਾ ਲਈ ਕੁਝ ਭਾਵਨਾਵਾਂ ਸਨ ਅਤੇ ਉਸ ਨੂੰ ਇਹ ਗੱਲ ਹਜ਼ਮ ਨਹੀਂ ਸੀ ਹੋ ਰਹੀ ਕਿ ਉਸ ਦਾ ਕਿਸੇ ਹੋਰ ਨਾਲ ਵਿਆਹ ਹੋ ਰਿਹਾ ਸੀ। ਰਿਸ਼ੂ ਨੂੰ ਆਪਣੇ ਕਾਰੋਬਾਰ `ਚ ਕੁਝ ਘਾਟਾ ਹੋਇਆ ਸੀ ਤੇ ਉਸ ਨੂੰ ਆਪਣੇ ਕਰਜ਼ੇ ਅਦਾ ਕਰਨ ਲਈ ਕੁਝ ਧਨ ਦੀ ਵੀ ਜ਼ਰੂਰਤ ਸੀ।


ਜਿ਼ਲ੍ਹਾ ਅਟਾਰਨੀ ਰਵਿੰਦਰ ਅਬਰੋਲ ਨੇ ਦੱਸਿਆ ਕਿ ਦੋਸ਼ੀ ਨੂੰ ਪਤਾ ਸੀ ਕਿ ਸਾਰਾ ਪਰਿਵਾਰ ਹਿਨਾ ਦੇ ਵਿਆਹ ਦੀਆਂ ਤਿਆਰੀਆਂ `ਚ ਰੁੱਝਿਆ ਹੋਇਆ ਹੈ ਤੇ ਉਹ ਆਸਾਨੀ ਨਾਲ ਉਨ੍ਹਾਂ ਦੇ ਘਰ `ਚ ਪਈ ਨਕਦੀ ਤੇ ਹੋਰ ਕੀਮਤੀ ਚੀਜ਼ਾਂ `ਤੇ ਹੱਥ ਸਾਫ਼ ਕਰ ਸਕਦਾ ਹੈ। ਰਿਸ਼ੂ ਨੂੰ ਇਹ ਵੀ ਪਤਾ ਸੀ ਕਿ ਹਿਨਾ ਦਾ ਸਕਾ ਭਰਾ ਰਾਹੁਲ ਆਮ ਤੌਰ `ਤੇ ਆਸਟ੍ਰੇਲੀਆ ਤੋਂ ਆਪਣੀ ਮਾਂ ਨੂੰ ਧਨ ਭੇਜਦਾ ਰਹਿੰਦਾ ਹੈ।


ਫਿਰ ਉਸ ਨੇ ਦੋਵੇਂ ਕਤਲ ਕਰ ਕੇ ਪੁਲਿਸ ਦਾ ਧਿਆਨ ਭਟਕਾਉਣ ਲਈ ਖ਼ੂਨ ਨਾਲ ਪਲੰਬਰ ਦਾ ਨਾਂਅ ‘ਬਾਬੂ` ਕੰਧ `ਤੇ ਲਿਖ ਦਿੱਤਾ।


ਵਾਰਦਾਤ ਦੇ ਦਿਨ ਕੀ ਕੁਝ ਵਾਪਰਿਆ?
ਰਿਸ਼ੂ ਪਹਿਲਾਂ ਆਪਣੀ ਚਾਚੀ ਊਸ਼ਾ ਨੂੰ ਜਾ ਕੇ ਮਿਲਿਆ। ਫਿਰ ਉਹ ਹਿਨਾ ਦੇ ਕਮਰੇ `ਚ ਚਲਾ ਗਿਆ। ਉੱਥੇ ਉਸ ਨੇ ਚਾਕੂ ਮਾਰ ਕੇ ਹਿਨਾ ਨੂੰ ਖ਼ਤਮ ਕੀਤਾ ਤੇ ਉਸੇ ਕਮਰੇ `ਚ ਹਿਨਾ ਦੀ ਉਂਗਲ ਫੜ ਕੇ ਖ਼ੂਨ ਨਾਲ ਪਲੰਬਰ ਦਾ ਨਾਂਅ ਲਿਖ ਦਿੱਤਾ। ਦਰਅਸਲ, ਰਿਸ਼ੂ ਨੂੰ ਇਹ ਵੀ ਜਾਣਕਾਰੀ ਸੀ ਕਿ ਪਲੰਬਰ ਬਾਬੂ ਅਕਸਰ ਹਿਨਾ ਨਾਲ ਛੇੜਖਾਨੀ ਕਰਦਾ ਰਹਿੰਦਾ ਸੀ ਤੇ ਉਸ ਨੇ ਉਸ ਵਿਰੁੱਧ ਸਿ਼ਕਾਇਤ ਵੀ ਕੀਤੀ ਸੀ।


ਫਿਰ ਰਿਸ਼ੂ ਨੇ ਅਲਮਾਰੀ `ਚੋਂ ਧਨ ਤੇ ਗਹਿਣੇ ਕੱਢੇ ਤੇ ਗਰਾਊਂਡ ਫ਼ਲੋਰ `ਤੇ ਪੁੱਜਾ। ਉੱਥੇ ਉਸ ਨੇ ਆਪਣੀ ਚਾਚੀ ਊਸ਼ਾ ਨੂੰ ਮਾਰਿਆ। ਉਹ ਫਿਰ ਆਪਣੇ ਨਾਲ 4 ਲੱਖ ਰੁਪਏ ਨਕਦ ਤੇ 30 ਲੱਖ ਰੁਪਏ ਦੇ ਗਹਿਣੇ ਲੈ ਕੇ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ।


ਪੁਲਿਸ ਕਿਵੇਂ ਪੁੱਜੀ ਦੋਸ਼ੀ ਤੱਕ?
ਵਾਰਦਾਤ ਵਾਲੀ ਥਾਂ ਤੋਂ ਸਾਰੇ ਸਬੂਤ ਤੇ ਸੁਰਾਗ਼ ਇਕੱਠੇ ਕਰਨ ਤੋਂ ਬਾਅਦ ਹਿਨਾ ਦੇ ਜੀਜਾ ਵਿਕਾਸ ਮਲਹੋਤਰਾ ਦੀ ਸਿ਼ਕਾਇਤ `ਤੇ ਪੁਲਿਸ ਨੇ ਪਹਿਲਾਂ ਪੁੱਛਗਿੱਛ ਲਈ ਪਲੰਬਰ ਬਾਬੂ ਨੂੰ ਗ੍ਰਿਫ਼ਤਾਰ ਕੀਤਾ।


ਫਿਰ ਪੁਲਿਸ ਨੇ ਹਿਨਾ ਤੇ ਊਸ਼ਾ ਦੇ ਫ਼ੋਨ ਕਾਲ ਦੇ ਵੇਰਵੇ ਖੰਗਾਲੇ ਤੇ ਸਾਰੇ ਨੇੜਲੇ ਰਿਸ਼ਤੇਦਾਰਾਂ `ਤੇ ਚੌਕਸ ਨਜ਼ਰ ਰੱਖੀ ਅਤੇ ਉਨ੍ਹਾਂ ਸਭਨਾਂ ਤੋਂ ਪੁੱਛਗਿੱਛ ਵੀ ਕੀਤੀ ਗਈ।


ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਜਿਸ ਰਾਤ ਦੋਵੇਂ ਕਤਲ ਹੋਏ, ਉਹ ਆਪਣੇ ਘਰ `ਚ ਨਹੀਂ ਸੀ, ਤਦ ਜਾਂਚ ਅਧਿਕਾਰੀਆਂ ਨੇ ਉਸ `ਤੇ ਧਿਆਨ ਕੇਂਦ੍ਰਿਤ ਕੀਤਾ। ਫਿਰ ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ, ਤਦ ਉਹ ਕੁਝ ਪ੍ਰਸ਼ਨਾਂ ਦੇ ਉੱਤਰ ਵੀ ਨਹੀਂ ਦੇ ਸਕਿਆ; ਜਿਸ ਕਾਰਨ ਜਾਂਚ ਅਧਿਕਾਰੀਆਂ ਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ। ਆਖ਼ਰ ਪੁੱਛਗਿੱਛ ਦਾ ਦਬਾਅ ਵਧਦਾ ਵੇਖ ਕੇ ਰਿਸ਼ੂ ਨੇ ਆਪੇ ਆਪਣੇ ਜੁਰਮ ਦਾ ਇਕਬਾਲ ਕਰ ਲਿਆ।


ਦੋਸ਼ੀ ਰਿਸ਼ੂ ਨੇ ਦੱਸਿਆ ਕਿ ਉਸ ਨੇ ਕਤਲਾਂ ਲਈ ਬਿਲਕੁਲ ਨਵਾਂ ਚਾਕੂ ਖ਼ਰੀਦਿਆ ਸੀ ਤੇ ਉਸ ਨੇ ਵਾਰਦਾਤ ਨੁੰ ਅੰਜਾਮ ਦੇਣ ਤੋਂ ਬਾਅਦ ਉਹ ਚਾਕੂ ਤਾਜਪੁਰ ਰੋਡ ਨੇੜੇ ਬੁੱਢੇ ਨਾਲ਼ੇ `ਚ ਸੁੱਟ ਦਿੱਤਾ ਸੀ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Murderer of cousin and aunt gets death sentence