ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ ’ਚ ਦੋ ਖਿਡਾਰੀਆਂ ਦਾ ਕਥਿਤ ਕਾਤਲ ਗ੍ਰਿਫ਼ਤਾਰ

ਸਿਮਰਜੀਤ ਸਿੰਘ ਹੈਪੀ ਅਤੇ ਅਮਰੀਕ ਸਿੰਘ

ਬੀਤੇ ਦਿਨੀਂ ਪਟਿਆਲਾ ਦੇ 24 ਨੰਬਰ ਫ਼ਾਟਕ ਲਾਗੇ ਇੱਕ ਢਾਬੇ ’ਤੇ ਹੋਏ ਦੋ ਖਿਡਾਰੀਆਂ ਸਿਮਰਜੀਤ ਸਿੰਘ ਹੈਪੀ ਅਤੇ ਅਮਰੀਕ ਸਿੰਘ ਦੇ ਕਤਲਾਂ ਦੇ ਕਥਿਤ ਅਸਲ ਦੋਸ਼ੀ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

 

ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 19 ਫ਼ਰਵਰੀ ਦੇਰ ਰਾਤ ਨੂੰ ਹੋਏ ਦੋ ਕਤਲਾਂ ਦੇ ‘ਮੁੱਖ ਮੁਲਜ਼ਮ ਮਨਰਾਜ ਸਿੰਘ ਪੁੱਤਰ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।’ ਕਥਿਤ ਕਾਤਲ ਦੀ ਸ਼ਨਾਖ਼ਤ ਤਾਂ ਉਸੇ ਦਿਨ ਹੋ ਗਈ ਸੀ ਪਰ ਉਸ ਦਿਨ ਮਨਰਾਜ ਸਿੰਘ ਨਹੀਂ, ਸਗੋਂ ਮਨੋਜ ਨਾਂਅ ਦੱਸਿਆ ਗਿਆ ਸੀ।

 

 

ਸਿਮਰਜੀਤ ਸਿੰਘ ਹੈਪੀ ਤੇ ਅਮਰੀਕ ਸਿੰਘ ਦੋਵੇਂ ਹਾਕੀ ਦੇ ਖਿਡਾਰੀ ਸਨ। ਸਿਮਰਜੀਤ ਹੈਪੀ ਪ੍ਰਤਾਪ ਨਗਰ ਦਾ ਰਹਿਣ ਵਾਲਾ ਸੀ

 

 

ਮਾਰੇ ਗਏ ਦੋਵੇਂ ਵਿਅਕਤੀ PSPCL (ਸਾਬਕਾ ਬਿਜਲੀ ਬੋਰਡ) ਦੇ ਮੁਲਾਜ਼ਮ ਹਨ ਤੇ ਬਿਜਲੀ ਬੋਰਡ ਦੇ ਚਰਚਿਤ ਖਿਡਾਰੀ ਰਹੇ ਸਨ

 

 

ਪੁਲਿਸ ਮੁਤਾਬਕ ਰਾਤੀਂ ਇਨ੍ਹਾਂ ਦੋਵੇਂ ਖਿਡਾਰੀਆਂ ਦਾ ਮਨਜੀਤ ਨਗਰ ਦੇ ਇੱਕ ਢਾਬਾ ਮਾਲਕ ਤੇ ਉਸ ਦੇ ਪੁੱਤਰ ਮਨਰਾਜ ਸਿੰਘ ਨਾਲ ਝਗੜਾ ਹੋ ਗਿਆ। ਉੱਥੇ ਹੀ ਗੋਲ਼ੀ ਚੱਲਣ ਨਾਲ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ ਸੀ।

 

 

ਕਥਿਤ ਮੁਲਜ਼ਮ ਮਨਰਾਜ ਸਿੰਘ ਵੀ PSPCL ਦਾ ਹੀ ਮੁਲਾਜ਼ਮ ਦੱਸਿਆ ਜਾਂਦਾ ਹੈ

 

 

ਇਹ ਦੋਵੇਂ ਕਤਲ ਡਬਲਬੈਰਲ ਗੰਨ ਨਾਲ ਹੋਏ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Murderer of Two Players arrested in Patiala