ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਕਤਸਰ ਸਾਹਿਬ ’ਚ 24 ਘੰਟਿਆਂ ਅੰਦਰ ਫੜੇ ਕਾਤਲ

ਮੁਕਤਸਰ ਸਾਹਿਬ ’ਚ 24 ਘੰਟਿਆਂ ਅੰਦਰ ਫੜੇ ਕਾਤਲ

ਸ੍ਰੀ ਮੁਕਤਸਰ ਸਾਹਿਬ ਸ਼ਹਿਰ ’ਚ 27 ਸਾਲਾ ਨੌਜਵਾਨ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ ਇਸ ਸਬੰਧੀ ਇੱਕ ਔਰਤ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੀ ਸ਼ਨਾਖ਼ਤ ਸਰਬਜੀਤ ਕੌਰ ਤੇ ਜਗਸੀਰ ਵਜੋਂ ਹੋਈ ਹੈ ਤੇ ਉਨ੍ਹਾਂ ਦੋਵਾਂ ਦੀ ਉਮਰ 28 ਤੋਂ 30 ਸਾਲ ਦੇ ਲਗਭਗ ਹੈ।

 

 

ਚੇਤੇ ਰਹੇ ਕਿ ਵੀਰਵਾਰ ਦੀ ਸਵੇਰ ਨੂੰ ਬਠਿੰਡਾ ਬਾਈਪਾਸ ਨੇੜੇ 27 ਸਾਲਾ ਰਾਜੀਵ ਕੁਮਾਰ ਦੀ ਲਾਸ਼ ਮਿਲੀ ਸੀ ਤੇ ਉਸ ਦੇ ਬਹੁਤ ਸਾਰੇ ਜ਼ਖ਼ਮਾਂ ਦੇ ਨਿਸ਼ਾਨ ਸਨ।

 

 

ਪੁਲਿਸ ਨੇ ਇਸ ਕਤਲ ਲਈ ਵਰਤੇ ਹਥਿਆਰ ਤੇ ਮੋਟਰਸਾਇਕਲ ਵੀ ਬਰਾਮਦ ਕਰ ਲਏ ਹਨ।

 

 

ਪਰਿਵਾਰ ਮੁਤਾਬਕ ਰਾਜੀਵ ਬੁੱਧਵਾਰ ਸ਼ਾਮੀਂ ਘਰੋਂ ਗਿਆ ਸੀ ਤੇ ਉਸ ਤੋਂ ਬਾਅਦ ਉਹ ਪਰਤਿਆ ਨਹੀਂ। ਮਕਤੂਲ ਦੇ ਪਿਤਾ ਦੀ ਸ਼ਿਕਾਇਤ ਉੱਤੇ ਕੇਸ ਦਰਜ ਕਰ ਲਿਆ ਗਿਆ ਹੈ।

 

 

ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਦਰਅਸਲ ਜਗਸੀਰ ਸਿੰਘ ਅਤੇ ਸਰਬਜੀਤ ਕੌਰ ਵਿਆਹੇ ਹੋਏ ਹਨ। ਜਗਸੀਰ ਸਿੰਘ ਨੂੰ ਸ਼ੱਕ ਸੀ ਕਿ ਸਰਬਜੀਤ ਕੌਰ ਦੀ ਸ਼ਾਇਦ ਰਾਜੀਵ ਨਾਲ ਵੀ ਕੋਈ ਗੱਲਬਾਤ ਹੈ। ਇਸੇ ਲਈ ਉਸ ਨੇ ਰਾਜੀਵ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ।

 

 

ਜਗਸੀਰ ਸਿੰਘ ਨੇ ਆਪਣੇ ਦੋਸਤਾਂ ਤੇ ਸਰਬਜੀਤ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਰਾਜੀਵ ਦਾ ਕਤਲ ਕਰ ਦਿੱਤਾ। ਹਾਲੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Murderers arrested in Muktsar Sahib