ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਸਲਮਾਨਾਂ ਨੂੰ ਵੀ ਮਿਲਣਾ ਚਾਹੀਦੈ CAA ਦਾ ਲਾਭ: ਸੁਖਬੀਰ ਬਾਦਲ

ਮੁਸਲਮਾਨਾਂ ਨੂੰ ਵੀ ਮਿਲਣਾ ਚਾਹੀਦੈ CAA ਦਾ ਲਾਭ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਨਾਗਰਿਕਤਾ ਸੋਧ ਕਾਨੂੰਨ (CAA) ਦੇ ਮੁੱਦੇ ’ਤੇ ਉਹੀ ਸਟੈਂਡ ਹੈ, ਜਿਹੜਾ ਲੋਕ ਸਭਾ ’ਚ ਰਿਹਾ ਸੀ। ਉਨ੍ਹਾਂ ਕਿਹਾ ਕਿ CAA ਵਿੱਚ ਕਿਸੇ ਧਾਰਮਿਕ ਘੱਟ–ਗਿਣਤੀਆਂ ਦਾ ਨਾਂਅ ਨਹੀਂ ਹੋਣਾ ਚਾਹੀਦਾ, ਸਗੋਂ ਸਿਰਫ਼ ਘੱਟ–ਗਿਣਤੀਆਂ ਦਾ ਹੋਣਾ ਚਾਹੀਦਾ ਹੈ। ਦੇਸ਼ ਦੇ ਕਿਸੇ ਵੀ ਵਿਅਕਤੀ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਉਸ ਨੂੰ ਜਾਂ ਉਸ ਦੇ ਭਾਈਚਾਰੇ ਨੂੰ ਛੱਡ ਦਿੱਤਾ ਗਿਆ ਹੈ।

 

 

ਛੋਟੇ ਬਾਦਲ ਨੇ ‘ਹਿੰਦੁਸਤਾਨ ਟਾਈਮਜ਼’ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਨਾਲ ਖ਼ਾਸ ਗੱਲਬਾਤ ਦੌਰਾਨ ਸੁਆਲਾਂ ਦੇ ਜੁਆਬ ਦਿੰਦਿਆਂ ਅੱਗੇ ਕਿਹਾ ਕਿ ਉਹ ਆਪਣੇ ਪੱਧਰ ਉੱਤੇ ਅਜਿਹਾ ਕੁਝ ਨਹੀਂ ਆਖ ਸਕਦੇ ਕਿ ਐੱਨਡੀਏ ਦੇ ਭਾਈਵਾਲ ਨਿਤਿਸ਼ ਕੁਮਾਰ ਤੇ ਨਵੀਨ ਪਟਨਾਇਕ ਨੇ CAA ਬਾਰੇ ਵੱਖਰੀ ਕਿਸਮ ਦਾ ਸਟੈਂਡ ਕਿਉਂ ਲਿਆ ਹੈ। ਉਨ੍ਹਾਂ ਕਿਹਾ ਕਿ ਹਰੇਕ ਸੂਬੇ ਦਾ ਆਪਣਾ ਪਰਿਪੇਖ ਹੁੰਦਾ ਹੈ।

 

 

ਢੀਂਡਸਾ ਪਿਓ–ਪੁੱਤਰ ਤੇ ਬ੍ਰਹਮਪੁਰਾ ਨੇ ਅਕਾਲੀਆਂ ਨੂੰ ਕਮਜ਼ੋਰ ਕੀਤਾ: ਸੁਖਬੀਰ ਬਾਦਲ

 

 

 

ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਜੇ CAA ਅਧੀਨ ਯੋਗ ਭਾਈਚਾਰਿਆਂ ’ਚ ਮੁਸਲਮਾਨਾਂ ਦਾ ਨਾਂਅ ਵੀ ਸ਼ਾਮਲ ਕਰ ਦਿੱਤਾ ਜਾਵੇ, ਤਦ ਵੀ ਕੋਈ ਫ਼ਰਕ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ – ‘ਅਸੀਂ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਦੇ ਸਿੱਖਾਂ ਲਈ ਲੜ ਰਹੇ ਹਾਂ ਤੇ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਜ਼ਰੂਰ ਮਿਲਣੀ ਚਾਹੀਦੀ ਹੈ। ਅਸੀਂ ਉਨ੍ਹਾਂ ਦੇ ਅਧਿਕਾਰ ਦੇ ਰਾਹ ਵਿੱਚ ਵੀ ਕੋਈ ਅੜਿੱਕਾ ਨਹੀਂ ਬਣਨਾ ਚਾਹੁੰਦੇ।’

 

 

CAA ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਲਏ ਸਖ਼ਤ ਸਟੈਂਡ ਬਾਰੇ ਪੁੱਛੇ ਸੁਆਲ ਦੇ ਜਵਾਬ ਵਿੱਚ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਾਹਿਬ ਆਪਣੇ ਵੱਲੋਂ ਕੋਈ ਸਟੈਂਡ ਨਹੀਂ ਲੈ ਸਕਦੇ। ਉਹ ਤਾਂ ਗਾਂਧੀ ਪਰਿਵਾਰ ਦੀ ਹਦਾਇਤ ਉੱਤੇ ਹੀ ਅਮਲ ਕਰਦੇ ਹਨ।

 

 

ਢੀਂਡਸਾ ਤੇ ਬ੍ਰਹਮਪੁਰਾ ਨੇ ਪੰਥ ਦੀ ਪਿੱਠ ’ਚ ਛੁਰਾ ਖੋਭਿਆ: ਸੁਖਬੀਰ ਬਾਦਲ

 

 

 

ਉਨ੍ਹਾਂ ਕਿਹਾ ਕਿ CAA ਅਤੇ NRC ਜਾਂ NPR ਦੇ ਮੁੱਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਕੁਝ ਵੀ ਕੀਤਾ ਹੈ, ਉਹ ਸਿਰਫ਼ ਆਪਣਾ ਲੋਕ–ਸੰਪਰਕ ਵਧਾਉਣ ਲਈ ਕੀਤਾ ਹੈ। ‘ਸਾਡਾ ਸਟੈਂਡ ਉਹੀ ਹੈ ਕਿ CAA ਦੇ ਲਾਭਪਾਤਰੀਆਂ ’ਚ ਮੁਸਲਮਾਨਾਂ ਨੂੰ ਜ਼ਰੂਰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।’

 

 

ਪੰਜਾਬ ਦੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ: ਸੁਖਬੀਰ ਸਿੰਘ ਬਾਦਲ

 

 

 

ਜਦੋਂ ਉਨ੍ਹਾਂ ਨੂੰ ਆਖਿਆ ਗਿਆ ਕਿ ਉਹ CAA ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਕੋਈ ਸਲਾਹ ਕਿਉਂ ਨਹੀਂ ਦਿੰਦੇ – ਤਾਂ ਸੁਖਬੀਰ ਸਿੰਘ ਬਾਦਲ ਨੇ ਜਵਾਬ ਦਿੱਤਾ – ‘ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬਹੁਤ ਹੀ ਸਿਆਣੇ, ਸੁਲਝੇ ਹੋਏ ਤੇ ਸੂਝਵਾਨ ਸਿਆਸਤਦਾਨ ਹਨ। ਹੋ ਸਕਦਾ ਹੈ ਕਿ ਉਹ ਆਪਣੇ ਭਾਈਵਾਲਾਂ ਨੂੰ CAA ਦੇ ਮਾਮਲੇ ’ਤੇ ਮਨਾਉਣ ਲਈ ਕੋਈ ਕਦਮ ਚੁੱਕ ਰਹੇ ਹੋਣ। ਮੈਂ ਉਨ੍ਹਾਂ ਨੂੰ ਸਲਾਹ ਕਿਵੇਂ ਦੇ ਸਕਦਾ ਹਾਂ? ਉਨ੍ਹਾਂ ਦੇ ਪਹਿਲਾਂ ਹੀ ਬਥੇਰੇ ਸਲਾਹਕਾਰ ਹਨ, ਮੈਂ ਐਂਵੇਂ ਸਲਾਹਕਾਰ ਕਿਉਂ ਬਣਾਂ?’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Muslims should also be included in CAA says Sukhbir Badal