ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਬਾਰਡ ਫ਼ਸਲੀ ਕਰਜਿ਼ਆਂ ਲਈ ਪੰਜਾਬ ਨੂੰ ਜਾਰੀ ਕਰੇਗਾ 4000 ਕਰੋੜ ਦੀ ਲਿਮਟ

ਨਾਬਾਰਡ ਫ਼ਸਲੀ ਕਰਜਿ਼ਆਂ ਲਈ ਪੰਜਾਬ ਨੂੰ ਜਾਰੀ ਕਰੇਗਾ 4000 ਕਰੋੜ ਦੀ ਲਿਮਟ

ਨਾਬਾਰਡ ਨੇ ਪੰਜਾਬ ਰਾਜ ਸਹਿਕਾਰੀ ਬੈਂਕ ਨੂੰ ਕਿਸਾਨਾਂ ਲਈ ਫ਼ਸਲੀ ਕਰਜ਼ਾ ਮੁਹੱਈਆ ਕਰਵਾਉਣ ਲਈ 4,000 ਕਰੋੜ ਰੁਪਏ ਦੀ ਲਿਮਟ ਮਨਜ਼ੂਰ ਕਰ ਕੇ ਛੇਤੀ ਜਾਰੀ ਕਰਨ ਦਾ ਭਰੋਸਾ ਦਿਵਾਇਆ ਹੈ। ਇਸ ਦੇ ਨਾਲ ਹੀ ਨਵੰਬਰ-ਦਸੰਬਰ ਦੇ ਮਹੀਨੇ ਲਿਮਟ ਵਧਾਉਣ ਬਾਰੇ ਮੁੜ ਵਿਚਾਰ ਕਰਨ ਦਾ ਵਿਸ਼ਵਾਸ ਵੀ ਦਿਵਾਇਆ ਗਿਆ ਹੈ। ਇੰਝ ਹੀ ਮਿਲਕਫ਼ੈੱਡ ਦੇ ਚਾਰ ਪਲਾਂਟਾਂ ਦੇ ਨਵੀਨੀਕਰਨ ਲਈ 318 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਵੀ ਮਨਜ਼ੂਰੀ ਮਿਲੀ ਹੈ।


ਅੱਜ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੰਬਈ `ਚ ਨਾਬਾਰਡ ਦੇ ਚੇਅਰਮੈਨ ਡਾ. ਹਰਸ਼ ਕੁਮਾਰ ਬਾਨਵਾਲਾ ਨਾਲ ਮੁਲਾਕਾਤ ਕੀਤੀ ਤੇ ਇਸੇ ਮੀਟਿੰਗ ਦੌਰਾਨ ਨਾਬਾਰਡ ਚੇਅਰਮੈਨ ਵੱਲੋਂ ਪੰਜਾਬ ਨੂੰ ਇਹ ਭਰੋਸੇ ਤੇ ਮਨਜ਼ੂਰੀਆਂ ਦਿੱਤੀਆਂ ਗਈਆਂ ਹਨ। ਮੰਤਰੀ ਰੰਧਾਵਾ ਨੇ ਪੰਜਾਬ ਦੇ ਕਿਸਾਨਾਂ ਲਈ ਲਿਮਟ ਰਾਸ਼ੀ ਵਧਾਉਣ ਸਮੇਤ ਨਾਬਾਰਡ ਕੋਲ ਹੋਰ ਵੀ ਕਈ ਮੰਗਾਂ ਰੱਖੀਆਂ।

ਇਸ ਤੋਂ ਇਲਾਵਾ ਨਾਬਾਰਡ ਡੇਅਰੀ ਫ਼ਾਰਮਿੰਗ, ਬਾਗ਼ਬਾਨੀ ਤੇ ਸਿੰਜਾਈ ਦੀ ਤੁਪਕਾ ਪ੍ਰਣਾਲੀ ਲਈ ਸਸਤੀਆਂ ਦਰਾਂ `ਤੇ ਕਰਜ਼ਾ ਮੁਹੱਈਆ ਕਰਵਾਏਗਾ। ਨਾਬਾਰਡ ਦੇ ਚੇਅਰਮੈਨ ਨੇ ਲਿਮਟ ਵਧਾਉਣ ਸਮੇਤ ਹੋਰ ਮੰਗਾਂ `ਤੇ ਵਿਚਾਰ ਕਰਨ ਦਾ ਭਰੋਸਾ ਵੀ ਦਿਵਾਇਆ ਹੈ।


ਸਹਿਕਾਰਤਾ ਮੰਤਰੀ ਨੇ ਨਾਬਾਰਡ ਦੇ ਚੇਅਰਮੈਨ ਕੋਲ ਮਿਲਕਫ਼ੈੱਡ ਪੰਜਾਬ ਨੂੰ ਡੀਆਈਡੀਅੇੱਫ਼ ਵਿੱਚੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦਾ ਵੀ ਮੁੱਦਾ ਉਠਾਇਆ, ਜਿਸ ਲਈ ਰਾਜ ਸਰਕਾਰ ਵੱਲੋਂ ਗਰੰਟੀ ਦੇਣ ਦੀ ਸ਼ਰਤ ਖ਼ਤਮ ਕਰਨ ਦੀ ਮੰਗ ਕੀਤੀ ਗਈ। ਚੇਅਰਮੈਨ ਨੇ ਮੌਕੇ `ਤੇ ਹੀ ਇਹ ਸਭ ਮੰਨਣ ਦਾ ਭਰੋਸਾ ਦਿਵਾਇਆ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NABARD will issue 4000 crore limit to Punjab for crop loans