ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਭਾ ਜੇਲ੍ਹ ਦਾ ਸਹਾਇਕ ਸੁਪਰਇੰਟੈਂਡੈਂਟ ਤੇ ਦੋ ਵਾਰਡਰਜ਼ ਸਸਪੈਂਡ

ਨਾਭਾ ਜੇਲ੍ਹ ਦੇ ਬਾਹਰ ਸਨਿੱਚਰਵਾਰ ਰਾਤੀਂ ਸਖ਼ਤ ਸੁਰੱਖਿਆ ਇੰਤਜ਼ਾਮ ਦੀ ਇੱਕ ਝਲਕ

ਡੇਰਾ ਸਿਰਸਾ ਦੇ ਸ਼ਰਧਾਲੂ ਤੇ ਸਾਲ 2015 ਦੇ ਬਰਗਾੜੀ ਕਾਂਡ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਨਾਭਾ ਦੀ ਨਵੀਂ ਬਣੀ ਉੱਚ–ਸਕਿਓਰਿਟੀ ਪ੍ਰਾਪਤ ਜੇਲ੍ਹ ਦੀਆਂ ਕਈ ਸੁਰੱਖਿਆ ਖ਼ਾਮੀਆਂ ਸਾਹਮਣੇ ਆਉਣ ਲੱਗ ਪਈਆਂ ਹਨ।

 

 

ਨਾਭਾ ਜੇਲ ਹੱਤਿਆ ਕਾਂਡ ਮਾਮਲੇ ਵਿੱਚ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ ਦੇ ਸਹਾਇਕ ਸੁਪਰਡੈਂਟ ਅਜਮੇਰ ਸਿੰਘ ਤੇ ਦੋ ਵਾਰਡਰਜ਼ ਮੇਜਰ ਸਿੰਘ ਤੇ ਅਮਨ ਗਿਰੀ ਨੂੰ ਮੁਅੱਤਲ ਕਰ ਦਿੱਤਾ ਹੈ। ਜਦਕਿ ਪੈਸਕੋ ਦੇ ਸੁਰੱਖਿਆ ਮੁਲਾਜ਼ਮ ਲਾਲ ਸਿੰਘ ਵਿਰੁੱਧ ਕਾਰਵਾਈ ਕਰਨ ਲਈ ਪੈਸਕੋ ਨੂੰ ਲਿਖਿਆ ਗਿਆ ਹੈ।

 

 

ਨਵੀਂ ਜੇਲ ਦੇ ਸੁਪਰਡੈਂਟ ਬਲਕਾਰ ਸਿੰਘ ਭੁੱਲਰ ਵਿਰੁੱਧ ਵੀ ਕਾਰਵਾਈ ਲਈ ਸਰਕਾਰ ਨੂੰ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਹੋਰ ਵੀ ਜੇਲ੍ਹ ਅਧਿਕਾਰੀਆਂ ਵਿਰੁੱਧ ਕਾਰਵਾਈ ਹੋਣ ਦੀ ਸੰਭਾਵਨਾ ਹੈ।

 

 

ਇਹ ਵੀ ਪਤਾ ਲੱਗਾ ਹੈ ਕਿ ਮਹਿੰਦਰਪਾਲ ਬਿੱਟੂ ਨੂੰ ਜੇਲ੍ਹ ਅੰਦਰਲੇ ਆਪਣੇ ਸੈੱਲ ਤੋਂ ਬਾਹਰ ਆਉਣ ਦੀ ਪ੍ਰਵਾਨਗੀ ਨਹੀਂ ਸੀ। ਹੁਣ ਇਸ ਮਾਮਲੇ ਦੀ ਜਾਂਚ ਹੋਵੇਗੀ ਕਿ ਆਖ਼ਰ ਉਸ ਨੂੰ ਬਾਹਰ ਆਉਣ ਦੀ ਇਜਾਜ਼ਤ ਕਿਸ ਨੇ ਦਿੱਤੀ।

ਨਾਭਾ ਜੇਲ੍ਹ ਦਾ ਸਹਾਇਕ ਸੁਪਰਇੰਟੈਂਡੈਂਟ ਤੇ ਦੇ ਵਾਰਡਰਜ਼ ਸਸਪੈਂਡ

 

ਅਜਿਹੇ ਸਾਰੇ ਤੱਥਾਂ ਦੀ ਜਾਂਚ ਲਈ ਜੇਲ੍ਹਾਂ ਦੇ ADGP ਸ੍ਰੀ ਰੋਹਿਤ ਚੌਧਰੀ ਨਾਭਾ ਜੇਲ੍ਹ ਪੁੱਜ ਗਏ ਹਨ।

 

 

ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਨੇ ਅਹਿਤਿਆਤ ਵਜੋਂ ਸਮੁੱਚੇ ਸੂਬੇ ਵਿੱਚ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nabha Jail Superintendent and Cell Incharge suspended