ਅੱਜ ਮੰਗਲਵਾਰ ਨੂੰ ਦੋ ਗੁਆਂਢੀਆਂ ਵਿਚਾਲੇ ਮਾਮੂਲੀ ਝਗੜਾ ਇੱਕ ਸੰਗੀਨ ਹਿੰਸਕ ਅਪਰਾਧ ਦਾ ਰੂਪ ਅਖ਼ਤਿਆਰ ਕਰ ਗਿਆ। ਇਸ ਝਗੜੇ `ਚ ਨਾਭਾ ਦੇ ਪ੍ਰਸਿੱਧ ‘ਰਵੀ ਜਿਊਲਰਜ਼` ਦੇ 55 ਸਾਲਾ ਮਾਲਕ ਰਵਿੰਦਰ ਕੁਮਾਰ ਵਰਮਾ ਦੀ ਜਾਨ ਚਲੀ ਗਈ।
ਪੁਲਿਸ ਮੁਤਾਬਕ ਲਾਗਲੀ ਦੁਕਾਨ `ਤੇ ਲੱਗੇ ਸੀਸੀਟੀਵੀ ਫ਼ੁਟੇਜ ਤੋਂ ਸਪੱਸ਼ਟ ਪਤਾ ਲੱਗਦਾ ਹੈ ਕਿ ਰਵਿੰਦਰ ਤੇ ਉਸ ਦਾ ਪੁੱਤਰ ਮੁਲਜ਼ਮ ਦੀ ਦੁਕਾਨ `ਚ ਭੱਜ ਕੇ ਗਏ ਸਨ। ਉਹ ਦੁਕਾਨ ਵੀ ਗਹਿਣਿਆਂ ਦੀ ਹੀ ਹੈ। ਉੱਥੇ ਉਨ੍ਹਾਂ ਵਿਚਾਲੇ ਬਹਿਸ ਹੁੰਦੀ ਹੈ। ਕੁਝ ਹੀ ਸੈਕੰਡਾਂ ਬਾਅਦ ਦੋਵੇਂ ਉਸ ਦੁਕਾਨ ਤੋਂ ਬਾਹਰ ਆਉਂਦੇ ਵਿਖਾਈ ਦਿੰਦੇ ਹਨ। ਉਹ ਜ਼ਖ਼ਮੀ ਹਨ ਤੇ ਰਵਿੰਦਰ ਕੁਮਾਰ ਵਰਮਾ ਆਪਣੇ ਗੇਟ `ਤੇ ਪੁੱਜਣ ਤੋਂ ਪਹਿਲਾਂ ਡਿੱਗ ਜਾਂਦੇ ਹਲ।
ਰਵਿੰਦਰ ਕੁਮਾਰ ਵਰਮਾ ਦੇ ਪੁੱਤਰ ਮੁਨੀਸ਼ ਵਰਮਾ ਵੀ ਇਸ ਘਟਨਾ `ਚ ਜ਼ਖ਼ਮੀ ਹੋਏ ਹਨ। ਉਨ੍ਹਾਂ ਦੇ ਸਿਰ `ਤੇ ਸੱਟ ਲੱਗੀ ਹੋਈ ਹੈ।
ਪੁਲਿਸ ਮੁਤਾਬਕ ‘ਮੁਲਜ਼ਮ ਉਮੇਸ਼ ਵਰਮਾ ਨੇ ਆਪਣੀ ਪਿਸਤੌਲ ਤੋਂ ਗੋਲੀ ਚਲਾਈ ਤੇ ਉਸ ਦੇ ਇੱਕ ਪੁੱਤਰ ਨੇ ਮੁਨੀਸ਼ `ਤੇ ਹਮਲਾ ਕੀਤਾ। ਮੁਨੀਸ਼ ਇਸ ਵੇਲੇ ਨਾਭਾ ਦੇ ਸਿਵਲ ਹਸਪਤਾਲ `ਚ ਜ਼ੇਰੇ ਇਲਾਜ ਹੈ।`
ਇੰਸਪੈਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਇਹ ਪਹਿਲੀ ਨਜ਼ਰੇ ਤਾਂ ਇਹ ਮਾਮਲਾ ਕਾਰੋਬਾਰੀ ਦੁਸ਼ਮਣੀ ਦਾ ਜਾਪ ਰਿਹਾ ਹੈ।
ਚਸ਼ਮਦੀਦ ਗਵਾਹਾਂ ਮੁਤਾਬਕ ਰਵਿੰਦਰ ਕੁਮਾਰ ਹੁਰਾਂ ਨੇ ਪਿੱਛੇ ਜਿਹੇ ਪ੍ਰੇਮ ਜਿਊਲਰਜ਼ ਲਾਗਲੀ ਇੱਕ ਸੰਪਤੀ ਖ਼ਰੀਦੀ ਸੀ ਤੇ ਉਸ ਨੂੰ ਲੈ ਕੇ ਮੁਲਜ਼ਮ ਤੇ ਮਕਤੂਲ ਵਿਚਾਲੇ ਝਗੜਾ ਚੱਲ ਰਿਹਾ ਸੀ।