ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਰਾ ਸਿਰਸਾ ਦੇ ਪੰਜਾਬ-ਹਰਿਆਣਾ ਦੇ ਸਾਰੇ ਡੇਰਿਆਂ `ਚ ‘ਨਾਮ-ਚਰਚਾ` `ਤੇ ਪਾਬੰਦੀ

ਡੇਰਾ ਸਿਰਸਾ ਦੇ ਪੰਜਾਬ-ਹਰਿਆਣਾ ਦੇ ਸਾਰੇ ਡੇਰਿਆਂ `ਚ ‘ਨਾਮ-ਚਰਚਾ` `ਤੇ ਪਾਬੰਦੀ

ਸਿਰਸਾ `ਚ ਗੁਰਮੀਤ ਰਾਮ ਰਹੀਮ ਦੇ ਡੇਰੇ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਬਹੁਤ ਸਖ਼ਤ ਤੇ ਚੌਕਸ ਕਰ ਦਿੱਤਾ ਗਿਆ ਹੈ। ਹੋਰ ਤਾਂ ਹੋਰ ਉਸ ਦੇ ਪੰਜਾਬ ਤੇ ਹਰਿਆਣਾ ਦੇ ਸਾਰੇ ਹੀ ਡੇਰਿਆਂ `ਤੇ ਨਾਮ-ਚਰਚਾ ਕਰਨ `ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਕਿਸੇ ਵੀ ਤਰ੍ਹਾਂ ਦੀ ਮੀਟਿੰਗ ਜਾਂ ਕੋਈ ਹੋਰ ਸਮਾਰੋਹ ਕਰਨ ਤੋਂ ਵੀ ਵਰਜ ਦਿੱਤਾ ਗਿਆ ਹੈ। ਇਹ ਪਾਬੰਦੀ ਅਗਲੇ ਕੁਝ ਦਿਨ ਲਗਾਤਾਰ ਜਾਰੀ ਰਹੇਗੀ।


ਇਸ ਤਰ੍ਹਾਂ ਹੁਣ ਦੋਵੇਂ ਸੂਬਿਆਂ `ਚ ਮੌਜੂਦ ਕਿਸੇ ਵੀ ਡੇਰੇ `ਚ ਰੋਜ਼ਾਨਾ ਸਵੇਰੇ ਤੇ ਸ਼ਾਮ ਨੂੰ ਹੋਣ ਵਾਲੀ ਨਾਮ-ਚਰਚਾ ਵੀ ਨਹੀਂ ਹੋਵੇਗੀ। ਪ੍ਰਸ਼ਾਸਨਿਕ ਅਧਿਕਾਰੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ ਕਿ ਅਜਿਹੀਆਂ ਪਾਬੰਦੀਆਂ ਕਿਉਂ ਲਾਈਆਂ ਗਈਆਂ ਹਨ।


ਉਂਝ ਇਹ ਸਪੱਸ਼ਟ ਹੈ ਕਿ ਸਿਰਸਾ ਦੇ ਸਵਰਗੀ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕਾਂਡ ਵਿੱਚ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਆਉਂਦੀ 11 ਜਨਵਰੀ ਨੂੰ ਫ਼ੈਸਲਾ ਸੁਣਾਉਣਾ ਹੈ। ਇਹ ਫ਼ੈਸਲਾ ਉਸੇ ਜੱਜ ਜਗਦੀਪ ਸਿੰਘ ਹੁਰਾਂ ਨੇ ਸੁਣਾਉਣਾ ਹੈ, ਜਿਨ੍ਹਾਂ 25 ਅਗਸਤ, 2017 ਨੂੰ ਸਜ਼ਾ ਸੁਣਾ ਕੇ 20 ਸਾਲਾਂ ਲਈ ਜੇਲ੍ਹ ਭੇਜਿਆ ਸੀ। ਉਦੋਂ ਫ਼ੈਸਲਾ ਸੁਣਾਉਣ ਸਮੇਂ ਪੰਚਕੂਲਾ `ਚ ਕਾਫ਼ੀ ਹਿੰਸਾ ਵਾਪਰ ਗਈ ਸੀ। ਇਸੇ ਲਈ ਐਤਕੀਂ ਪੰਜਾਬ ਤੇ ਹਰਿਆਣਾ ਦੀਆਂ ਸੂਬਾ ਸਰਕਾਰਾਂ ਅਜਿਹਾ ਕੋਈ ਵੀ ਜੋਖਮ ਨਹੀਂ ਉਠਾਉਣਾ ਚਾਹੁੰਦੀਆਂ। ਇਸੇ ਲਈ ਇਸ ਵਾਰ ਸੁਰੱਖਿਆ ਇੰਤਜ਼ਾਮ ਬਹੁਤ ਸਖ਼ਤ ਕੀਤੇ ਗਏ ਹਨ।   

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nam Charcha prohibited in all Deras of Pb Hry