ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੰਗਲ ਨਗਰ ਕੌਂਸਲ ਰੋਜ਼ SGPC ਤੇ ਸਮਾਜ–ਸੇਵੀ ਸੰਸਥਾਵਾਂ ਨਾਲ ਮਿਲ ਕੇ 3,000 ਲੋੜਵੰਦਾਂ ਨੂੰ ਛਕਾ ਰਹੀ ਲੰਗਰ

ਨੰਗਲ ਨਗਰ ਕੌਂਸਲ ਰੋਜ਼ SGPC ਤੇ ਸਮਾਜ–ਸੇਵੀ ਸੰਸਥਾਵਾਂ ਨਾਲ ਮਿਲ ਕੇ 3,000 ਲੋੜਵੰਦਾਂ ਨੂੰ ਛਕਾ ਰਹੀ ਲੰਗਰ

ਕੋਰੋਨਾ ਵਾਇਰਸ ਦੀ ਫੈਲੀ ਮਹਾਂਮਾਰੀ ਨਾਲ ਸਾਰੇ ਪੰਜਾਬੀ ਜਿੱਥੇ ਇੱਕ ਜੁੱਟ ਹੋ ਕੇ ਘਰਾਂ ਵਿੱਚ ਰਹਿ ਕੇ ਲੜਾਈ ਲੜ ਰਹੇ ਹਨ; ਉੱਥੇ ਹੀ ਘਰਾਂ ਤੋਂ ਬਾਹਰ ਇਨ੍ਹਾਂ ਦੀ ਰਾਖੀ ਕਰਨ ਵਾਲੇ ਮੁਲਾਜ਼ਮ ਅਤੇ ਅਧਿਕਾਰੀ ਵੀ ਆਪਣੀ ਡਿਊਟੀ ਜਿੱਥੇ ਤਨਦੇਹੀ ਨਾਲ ਨਿਭਾ ਰਹੇ ਹਨ, ਉੱਥੇ ਹੀ ਸਮਾਜ ਸੇਵਾ ਵਿੱਚ ਵੀ ਪਿੱਛੇ ਨਹੀਂ ਹੱਟ ਰਹੇ ਹਨ ।

 

 

ਜਿਸ ਦਿਨ ਤੋਂ ਕੋਰੋਨਾ ਮਹਾਂਮਾਰੀ ਲਈ ਦੇਸ਼ ਵਿੱਚ ਮੁਹਿੰਮ ਛੇੜੀ ਗਈ ਹੈ; ਸਥਾਨਕ ਸਰਕਾਰਾਂ ਦੇ ਵਿਭਾਗ ਵਿਚਲੀ ਨਗਰ ਕੌਂਸਲ ਨੰਗਲ ਦੇ ਸਾਰੇ ਮੁਲਾਜ਼ਮਾਂ ਵੱਲੋਂ ਆਪਣੀ ਡਿਊਟੀ ਤੋਂ ਇਲਾਵਾ ਵੀ ਰਾਤ ਦੇ ਦਸ ਦਸ ਵਜੇ ਤੱਕ ਕੰਮ ਕਰਦੇ ਨਜ਼ਰ ਆ ਰਹੇ ਹਨ।

 

 

ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨਜਿੰਦਰ ਸਿੰਘ ਨੂੰ ਸ਼ਹਿਰ ਵਿਚਲੇ ਸੜਕਾਂ ਅਤੇ ਸੈਨੀਟੇਸ਼ਨ ਦੇ ਕੰਮ ਨੂੰ ਦੇਖਣ ਹੁੰਦਾ ਜਿੰਮਾ ਮਿਲਿਆ ਸੀ ,ਪਰ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਭੁੱਖੇ ਅਤੇ ਬੇਸਹਾਰਾ ਲੋਕਾਂ ਨੂੰ ਲੰਗਰ ਪਹੁੰਚਾਉਣ ਦੀ ਜ਼ਿੰਮੇਵਾਰੀ ਆਪਣੇ ਸਾਥੀਆਂ ਨਾਲ ਮਿਲ ਕੇ ਲੈ ਲਈ ਜਿੱਥੇ ਅੱਜ ਸਫ਼ਾਈ ਸੈਨਿਕ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਦਿਨ ਰਾਤ ਇੱਕ ਕਰ ਰਹੇ ਹਨ ਉਥੇ ਹੀ ਬਾਕੀ ਦੇ ਮੁਲਾਜ਼ਮ ਵਰਗ ਵੱਲੋਂ ਇਤਿਹਾਸਕ ਗੁਰਦੁਆਰਾ ਬਿਭੌਰ ਸਾਹਿਬ ਅਤੇ ਸਮਾਜ ਸੇਵੀ ਸੰਸਥਾਵਾਂ ਤੋ ਲੰਗਰ ਤਿਆਰ ਕਰਵਾ ਕੇ ਲਗਭਗ ਤਿੰਨ ਹਜ਼ਾਰ ਵਿਅਕਤੀਆਂ ਨੂੰ ਘਰੋ ਘਰੀ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ ।

ਨੰਗਲ ਨਗਰ ਕੌਂਸਲ ਰੋਜ਼ SGPC ਤੇ ਸਮਾਜ–ਸੇਵੀ ਸੰਸਥਾਵਾਂ ਨਾਲ ਮਿਲ ਕੇ 3,000 ਲੋੜਵੰਦਾਂ ਨੂੰ ਛਕਾ ਰਹੀ ਲੰਗਰ

 

ਇਸ ਸਬੰਧੀ ਕਾਰਜ ਸਾਧਕ ਅਫ਼ਸਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਲੱਗ ਅਲੱਗ ਕਲੱਸਟਰਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਸ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਕੁਝ ਸਮਾਜ ਸੇਵਕਾਂ ਨਾਲ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਇਤਿਹਾਸਕ ਗੁਰਦੁਆਰਾ ਭਬੌਰ ਸਾਹਿਬ ਵਿੱਚ ਰੋਜ਼ਾਨਾ ਖੁੱਲ੍ਹਾ ਲੰਗਰ ਸ਼੍ਰੋਮਣੀ ਕਮੇਟੀ ਦੀ ਮਦਦ ਨਾਲ ਤਿਆਰ ਕੀਤਾ ਜਾ ਰਿਹਾ ਹੈ ਉੱਥੋਂ ਦੀ ਇਸ ਲੰਗਰ ਨੂੰ ਲੈ ਕੇ ਨੰਗਲ ਦੇ ਵੱਖ ਵੱਖ ਖਿੱਤਿਆਂ ਵਿੱਚ ਬੈਠੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਤੱਕ ਇਹ ਲੰਗਰ ਪਹੁੰਚਾਇਆ ਜਾ ਰਿਹਾ ਹੈ।

 

 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਕ ਲੰਗਰ ਵਰਤਣ ਦੀ ਸੇਵਾ ਸਵੇਰੇ ਦਸ ਵਜੇ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਤੇ ਦੂਸਰਾ ਸ਼ਾਮ ਨੂੰ ਸੱਤ ਵਜੇ ਤੋਂ ਦੇਰ ਰਾਤ ਤੱਕ ਜਦੋਂ ਤੱਕ ਲੰਗਰ ਦੀ ਸਮਾਪਤੀ ਨਹੀਂ ਹੋ ਜਾਂਦੀ ਇਸ ਨੂੰ ਬੰਦ ਨਹੀਂ ਕੀਤਾ ਜਾਂਦਾ। ਸ੍ਰੀ ਮਨਜਿੰਦਰ ਸਿੰਘ ਨੇ ਕਿਹਾ ਕਿ ਇਸ ਵਿੱਚ ਕੌਂਸਲ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਤੋਂ ਇਲਾਵਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦਾ ਵੱਡਾ ਯੋਗਦਾਨ ਹੈ ।

ਨੰਗਲ ਨਗਰ ਕੌਂਸਲ ਰੋਜ਼ SGPC ਤੇ ਸਮਾਜ–ਸੇਵੀ ਸੰਸਥਾਵਾਂ ਨਾਲ ਮਿਲ ਕੇ 3,000 ਲੋੜਵੰਦਾਂ ਨੂੰ ਛਕਾ ਰਹੀ ਲੰਗਰ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nangal Municipal Council with the help of SGPC and Social Organizations serving Langar to 3000 needy persons