ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਫੁੱਟਬਾਲ ਖਿਡਾਰੀ ਨਰਿੰਦਰ ਗਹਿਲੋਤ ਨੇ ਬਣਾਇਆ ਰਿਕਾਰਡ

ਭਾਰਤੀ ਫੁੱਟਬਾਲ ਟੀਮ ਦੇ ਖਿਡਾਰੀ ਨਰਿੰਦਰ ਗਹਿਲਤ ਨੇ ਅੱਜ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਨਰਿੰਦਰ ਗਹਿਲੋਤ ਸਭ ਤੋਂ ਘੱਅ ੳਮਰ ਚ ਗੋਲ ਕਰਨ ਵਾਲੇ ਦੇਸ਼ ਦੇ ਦੂਜੇ ਸਭ ਤੋਂ ਨੌਜਵਾਲ ਖਿਡਾਰੀ ਬਣ ਗਏ ਹਨ।

 

ਇਸ ਰਿਕਾਰਡ ਦੇ ਨਾਨ ਹੀ ਉਨ੍ਹਾਂ ਨੇ ਭਾਰਤੀ ਫੁੱਟਬਾਲ ਖਿਡਾਰੀ ਬਾਇਚੁੰਗ ਭੂਟੀਆ ਨੂੰ ਪਛਾੜ ਦਿੱਤਾ ਹੈ। ਭੂਟੀਆ ਨੇ 1995 ਚ ਇਹੀ ਰਿਕਾਰਡ ਨਹਿਰੂ ਕੱਪ ਮੁਕਾਬਲੇ ਦੌਰਾਨ 18 ਸਾਲ ਅਤੇ 103 ਦਿਨ ਚ ਬਣਾਇਆ ਸੀ।

 

ਗੋਲ ਡਾਟ ਕਾਮ ਮੁਤਾਬਕ 18 ਸਾਲ ਅਤੇ 83 ਦਿਨ ਦੇ ਅੰਦਰ ਨਰਿੰਦਰ ਨੇ ਮੰਗਲਵਾਰ ਰਾਤ ਇੱਥੇ ਖੇਡੇ ਗਏ ਇੰਟਰਕਾਂਟੀਨੈਂਟਲ ਕੱਪ ਮੁਕਾਬਲੇ ਚ ਸੀਰੀਆ ਖਿਲਾਫ ਇਹ ਪ੍ਰਾਪਤੀ ਹਾਸਲ ਕੀਤੀ। ਭਾਰਤ ਨੇ ਇਸ ਮੈਚ ਚ ਸੀਰੀਆ ਦੇ ਨਾਲ 1-1 ਦਾ ਡ੍ਰਾਅ ਮੈਚ ਖੇਡਿਆ।

 

ਦੱਸਣਯੋਗ ਹੈ ਕਿ ਮਿਜ਼ੋਰਮ ਦੇ ਜੈਰੀ ਜਿਰਸਾਂਗਾ ਦੇ ਨਾਂ ਭਾਰਤ ਲਈ ਸਭ ਤੋਂ ਘੱਟ ਉਮਰ ਚ ਗੋਲ ਕਰਨ ਦਾ ਰਿਕਾਰਡ ਹੈ। ਜਿਰਸਾਂਗਾ ਨੇ 16 ਸਾਲ ਅਤੇ 311 ਦਿਨ ਦੀ ਉਮਰ ਚ 2004 ਚ ਕੁਵੈਤ ਖਿਲਾਫ ਇਕ ਦੋਸਤਾਨਾ ਮੈਚ ਚ ਗੋਲ ਕੀਤਾ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:narender gehlot become the second youngest goalscorer for india in football