ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਮੀ ਪਸ਼ੂਧੰਨ ਚੈਂਪੀਅਨਸ਼ਿਪ:  ਲੁਧਿਆਣਾ ਦੇ ਕਿਸਾਨ ਅਮਰਜੀਤ ਸਿੰਘ ਦੀ ਗਾਂ ਨੇ ਰਚਿਆ ਇਤਿਹਾਸ

ਇਤਿਹਾਸਕ ਸ਼ਹਿਰ ਬਟਾਲਾ ਵਿਖੇ ਪੰਜਾਬ ਸਰਕਾਰ ਵਲੋਂ ਕਰਾਈ ਗਈ 11ਵੀਂ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ-2020 ਅੱਜ ਦੁੱਧ ਚੋਆਈ ਦੇ ਨਵੇਂ ਕੀਰਤੀਮਾਨ ਸਥਾਪਤ ਕਰਦੀ ਹੋਈ ਸ਼ਾਨੋ-ਸ਼ੌਕਤ ਨਾਲ ਨੇਪਰੇ ਚੜਗਈ ਇਸ ਪਸ਼ੂਧੰਨ ਚੈਂਪੀਅਨਸ਼ਿਪ ਦੇ ਜੇਤੂ ਪਸ਼ੂ ਪਾਲਕਾਂ ਨੂੰ 2 ਕਰੋੜ ਰੁਪਏ ਦੇ ਨਕਦ ਇਨਾਮਾਂ ਦੀ ਵੰਡ ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ . ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸਹਿਕਾਰਤਾ ਮੰਤਰੀ . ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਾਂਝੇ ਤੌਰ 'ਤੇ ਕੀਤੀ

 

 

11ਵੀਂ ਪਸ਼ੂਧੰਨ ਚੈਂਪੀਅਨਸ਼ਿਪ ਵਿੱਚ ਗਾਵਾਂ ਦੇ ਦੁੱਧ ਚੋਆਈ ਮੁਕਾਬਲੇ ਵਿੱਚ ਨਵਾਂ ਕੀਰਤੀਮਾਨ ਬਣਿਆ ਹੈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਿਮਨਾ ਦੇ ਕਿਸਾਨ ਅਮਰਜੀਤ ਸਿੰਘ ਦੀ ਐੱਚ.ਐੱਫ ਗਾਂ ਨੇ ਇੱਕ ਦਿਨ ਵਿੱਚ 68.800 ਕਿਲੋ ਗ੍ਰਾਂਮ ਦੁੱਧ ਦੇ ਕੇ ਡੇਡ ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆਇਸੇ ਕੈਟਾਗਰੀ ਵਿੱਚ ਸਾਂਝੇ ਤੌਰ 'ਤੇ ਦੂਜਾ ਸਥਾਨ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੋਹਲਾ ਦੇ ਕਿਸਾਨ ਸਰਬਜੀਤ ਸਿੰਘ ਦੀ ਗਾਂ ਅਤੇ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਗਾਲਿਬ ਖੇੜੀ ਦੇ ਕਿਸਾਨ ਬਲਦੇਵ ਸਿੰਘ ਦੀ ਗਾਂ ਨੇ ਬਰਾਬਰ 66.200 ਕਿਲੋ ਗ੍ਰਾਂਮ ਦੁੱਧ ਦੇ ਕੇ ਹਾਸਲ ਕੀਤਾ ਏਨ੍ਹਾਂ ਦੋਵਾਂ ਪਸ਼ੂ ਪਾਲਕਾਂ ਨੂੰ 75500-75500 ਹਜ਼ਾਰ ਰੁਪਏ ਦਾ ਇਨਾਮ ਮਿਲਿਆ ਹੈ

 

 

ਮੱਝ ਦੇ ਦੁੱਧ ਚੋਆਈ ਮੁਕਾਬਲੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜਪੁਰ ਦੇ ਕਿਸਾਨ ਪਰਮਜੀਤ ਸਿੰਘ ਦੀ ਮੱਝ ਸਭ ਤੋਂ ਵੱਧ 27.200 ਕਿਲੋਗ੍ਰਾਂਮ ਦੁੱਧ ਦੇ ਕੇ ਪਹਿਲੇ ਸਥਾਨ 'ਤੇ ਰਹੀ ਅਤੇ ਉਸਨੇ ਡੇਡ ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਦੂਜਾ ਇਨਾਮ ਸਾਂਝੇ ਤੌਰ 'ਤੇ ਫਾਜ਼ਲਿਕਾ ਜ਼ਿਲ੍ਹੇ ਦੇ ਪਿੰਡ ਚੱਕ ਬਰੂਕ ਦੇ ਕਿਸਾਨ ਬਰਿੰਦਰ ਸਿੰਘ ਦੀ ਮੱਝ ਅਤੇ ਹਿਸਾਰ ਦੇ ਪਿੰਡ ਮੁੰਦਲ ਦੇ ਕਿਸਾਨ ਪਵਨ ਕੁਮਾਰ ਦੀਆਂ ਮੱਝ ਨੇ ਬਰਾਬਰ 21.800 ਕਿਲੋ ਗ੍ਰਾਂਮ ਦੁੱਧ ਦੇ ਹਾਸਲ ਕੀਤਾ

 

 

ਬੱਕਰੀਆਂ ਦੇ ਦੁੱਧ ਚੋਆਈ ਮੁਕਾਬਲੇ ਵਿੱਚ ਸਭ ਤੋਂ ਵੱਧ ਦੁੱਧ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਲੋਹਾਰਕਾ ਕਾਲਾ ਦੇ ਕਿਸਾਨ ਬਲਦੇਵ ਸਿੰਘ ਦੀ ਬੱਕਰੀ ਨੇ 4.466 ਕਿਲੋ ਗ੍ਰਾਂਮ ਦੁੱਧ ਦਿੱਤਾ ਅਤੇ ਪਹਿਲਾ ਸਥਾਨ ਹਾਸਲ ਕੀਤਾ ਦੂਜਾ ਸਥਾਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਾਰਤਵਾਲ ਦੇ ਕਿਸਾਨ ਦਾਰਾ ਦੀ ਬੱਕਰੀ ਨੇ 4.172 ਕਿਲੋ ਗ੍ਰਾਂਮ ਦੁੱਧ ਦੇ ਹਾਸਲ ਕੀਤਾ ਜਦਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਹਿਸਰਾ ਦੇ ਕਿਸਾਨ ਹਰਮੇਸ਼ ਸਿੰਘ ਦੀ ਬੱਕਰੀ 4.012 ਕਿਲੋਗ੍ਰਾਂਮ ਦੁੱਧ ਦੇ ਕੇ ਤੀਜੇ ਸਥਾਨ 'ਤੇ ਰਹੀ

 

 

ਇਸ ਤੋਂ ਇਲਾਵਾ 5 ਦਿਨ ਚੱਲੀ ਇਸ ਕੌਮੀ ਪਸ਼ੂ ਧੰਨ ਚੈਂਪੀਅਨਸ਼ਿਪ ਵਿੱਚ ਘੋੜੇ, ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ, ਸੂਰ, ਕੁੱਤੇ, ਪੋਲਟਰੀ ਦੇ ਨਸਲਾਂ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਨਾਲ ਪਸ਼ੂ ਪਾਲਣ ਕਿੱਤੇ ਨਾਲ ਸਬੰਧਤ ਅਤੇ ਖੇਤੀਬਾੜੀ ਨਾਲ ਸਬੰਧਤ ਵਿਚਾਰ ਗੋਸ਼ਟੀਆਂ ਵੀ ਕੀਤੀਆਂ ਗਈਆਂ ਕੈਬਨਿਟ ਮੰਤਰੀ . ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਪਸ਼ੂਆਂ ਦੇ ਦੁੱਧ ਚੁਆਈ ਅਤੇ ਪਸ਼ੂਆਂ ਦੀਆਂ ਨਸਲਾਂ ਦੇ ਮੁਕਾਬਲਾ ਜੇਤੂ ਪਸ਼ੂ-ਪਾਲਕਾਂ ਨੂੰ 2 ਕਰੋੜ ਰੁਪਏ ਨਕਦ ਇਨਾਮ ਤਕਸੀਮ ਕੀਤੇ

 

ਇਸ ਮੌਕੇ ਜੇਤੂ ਪਸ਼ੂ ਪਾਲਕਾਂ ਅਤੇ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਪਸ਼ੂ ਪਾਲਕਾਂ ਨੂੰ ਵਧਾਈ ਦਿੰਦਿਆਂ ਪਸ਼ੂ ਪਾਲਣ ਮੰਤਰੀ . ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਪਸ਼ੂ ਪਾਲਣ ਦੇ ਕਿੱਤੇ ਨਾਲ ਜੋੜਨ ਲਈ ਪੂਰੇ ਯਤਨ ਕਰ ਰਹੀ ਹੈ ਅਤੇ ਬਟਾਲਾ ਵਿਖੇ ਹੋਈ ਇਹ 11ਵੀਂ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ ਇਨ੍ਹਾਂ ਯਤਨਾ ਦਾ ਹਿੱਸਾ ਹੈ ਉਨ੍ਹਾਂ ਕਿਹਾ ਕਿ ਇਹ ਪਸ਼ੂਧੰਨ ਚੈਂਪੀਅਨਸ਼ਿਪ ਮਾਝਾ ਖੇਤਰ ਦੇ ਕਿਸਾਨਾਂ ਨੂੰ ਪਸ਼ੂ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਉਤਸ਼ਾਹਤ ਕਰੇਗੀ

 

ਉਨ੍ਹਾਂ ਕਿਹਾ ਰਾਜ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਪਸ਼ੂ ਪਾਲਕ ਵਧੀਆ ਨਸਲ ਦੇ ਪਸ਼ੂ ਪਾਲਣ ਤਾਂ ਜੋ ਉੱਹ ਵੱਧ ਦੁੱਧ ਦੀ ਪੈਦਾਵਾਰ ਲੈ ਕੇ ਮੁਨਾਫਾ ਕਮਾ ਸਕਣ ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਪਸ਼ੂ ਪਾਲਕਾਂ ਨੂੰ ਵਧੀਆ ਨਸਲ ਦਾ ਸੈਕਸਡ ਸੀਮਨ ਬਹੁਤ ਘੱਟ ਕੀਮਤਾਂ 'ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ . ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਪਸ਼ੂ ਪਾਲਣ ਅਤੇ ਡੇਅਰੀ ਦੇ ਕਿੱਤੇ ਦੀ ਸਿਖਲਾਈ ਦੇ ਰਹੀ ਹੈ ਅਤੇ ਨਾਲ ਹੀ ਸਬਸਿੱਡੀ ਉੱਪਰ ਕਰਜ਼ੇ ਦੇ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਸਫਲ ਕਿੱਤੇ ਨਾਲ ਜੋੜਿਆ ਜਾ ਸਕੇ

 

ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਖੁਦ ਕਿਸਾਨ ਹਨ ਅਤੇ ਉਹ ਸੂਬੇ ਦੀ ਕਿਸਾਨੀ ਦੀ ਹਾਲਤ ਤੋਂ ਬਹੁਤ ਚੰਗੀ ਤਰ੍ਹਾਂ ਵਾਕਫ਼ ਹਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ . ਬਾਜਵਾ ਨੇ ਐਲਾਨ ਕੀਤਾ ਕਿ ਅਗਲੇ ਸਾਲ ਵੀ ਇਹ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ ਬਟਾਲਾ ਵਿਖੇ ਹੋਵੇਗੀ।

 

ਇਸ ਮੌਕੇ ਸਹਿਕਾਰਤਾ ਮੰਤਰੀ . ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਕਿਸਾਨਾਂ ਦੀ ਆਰਥਿਕਤਾ ਦੀ ਰੀਡ ਦੀ ਹੱਡੀ ਹੈ ਅਤੇ ਸੂਬਾ ਸਰਕਾਰ ਇਸ ਵਿਭਾਗ ਦੇ ਜਰੀਏ ਕਿਸਾਨਾਂ ਦਾ ਵੱਧ ਤੋਂ ਵੱਧ ਭਲਾ ਕਰਨ ਲਈ ਕੰਮ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਕੇ ਵੱਡੀ ਰਾਹਤ ਦਿੱਤੀ ਹੈ

 

ਉਨ੍ਹਾਂ ਕਿਹਾ ਕਿਸ ਸਹਿਕਾਰਤਾ ਵਿਭਾਗ ਵਲੋਂ ਸੂਬੇ ਵਿੱਚ ਸਰਕਾਰੀ ਸਹਿਕਾਰੀ ਖੰਡ ਮਿੱਲਾਂ ਨੂੰ ਅਪਗਰੇਡ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਗੰਨੇ ਦੀ ਫਸਲ ਤੋਂ ਵੱਧ ਤੋਂ ਵੱਧ ਮੁਨਾਫਾ ਮਿਲ ਸਕੇ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਸਰਕਾਰੀ ਖੰਡ ਮਿੱਲਾਂ ਘਾਟੇ ਵਿਚੋਂ ਨਿਕਲ ਸਕੀਆਂ ਹਨ ਅਤੇ ਬਹੁਤ ਜਲਦੀ ਖੰਡ ਮਿੱਲਾਂ ਤੋਂ ਖੰਡ ਤੋਂ ਇਲਾਵਾ ਹੋਰ ਈਥਨੌਲ ਤੇਲ, ਬਿਜਲੀ ਆਦਿ ਤਿਆਰ ਕੀਤਾ ਜਾਵੇਗਾ . ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਸੁਹਿਰਦ ਹੈ ਅਤੇ ਸਰਕਾਰ ਵਲੋਂ ਇਸ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ

 

ਇਸ ਤੋਂ ਪਹਿਲਾਂ ਪਸ਼ੂ ਪਾਲਣ ਵਿਭਾਗ ਦੇ ਸਕੱਤਰ ਸ਼੍ਰੀ ਰਾਜ ਕਮਲ ਚੌਧਰੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਚੈਂਪੀਅਨਸ਼ਿਪ ਦੌਰਾਨ ਹੋਏ ਵੱਖ-ਵੱਖ ਮੁਕਾਬਲਿਆਂ ਬਾਰੇ ਵਿਸਥਾਰ ਵਿੱਚ ਦੱਸਿਆ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਇੰਦਰਜੀਤ ਸਿੰਘ ਨੇ ਮੇਲਾ ਰਿਪੋਰਟ ਪੇਸ਼ ਕੀਤੀ ਇਸ ਮੌਕੇ ਪੰਜਾਬ, ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਕਲਾਕਾਰਾਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਘੋੜੀਆਂ ਅਤੇ ਊਠਾਂ ਦੇ ਨਾਚ ਨੇ ਹਰ ਇੱਕ ਨੂੰ ਆਪਣੇ ਵੱਲ ਖਿਚਿਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:National Livestock Championships: Ludhiana farmer Amarjit Singh s cows create history